ਪਾਲਾਗੁੰਮੀ ਸਾਈਨਾਥ
ਪਾਲਾਗੰਮੀ ਸਾਈਨਾਥ (ਜਨਮ 1957) ਭਾਰਤੀ ਪੱਤਰਕਾਰ ਅਤੇ ਫੋਟੋਪੱਤਰਕਾਰ ਹੈ ਜਿਸ ਨੇ ਆਪਣੀ ਪੱਤਰਕਾਰਤਾ ਨੂੰ ਸਮਾਜਕ ਸਮਸਿਆਵਾਂ, ਪੇਂਡੂ ਹਾਲਾਤਾਂ, ਗਰੀਬੀ, ਕਿਸਾਨ ਸਮੱਸਿਆਵਾਂ ਅਤੇ ਭਾਰਤ ਉੱਤੇ ਵਿਸ਼ਵੀਕਰਨ ਦੇ ਘਾਤਕ ਪ੍ਰਭਾਵਾਂ ਉੱਤੇ ਕੇਂਦਰਿਤ ਕੀਤਾ ਹੈ।[1][2] ਉਹ ਆਪ ਨੂੰ ਪੇਂਡੂ ਪੱਤਰ ਪ੍ਰੇਰਕ ਜਾਂ ਕੇਵਲ ਪੱਤਰ ਪ੍ਰੇਰਕ ਕਹਿੰਦਾ ਹੈ। ਉਹ ਅੰਗਰੇਜ਼ੀ ਅਖਬਾਰ ਦ ਹਿੰਦੂ ਅਤੇ ਦ ਵੇਵਸਾਈਟ ਇੰਡੀਆ ਦੇ ਪੇਂਡੂ ਮਾਮਲਿਆਂ ਦਾ ਸੰਪਾਦਕ ਹੈ।[1] ਹਿੰਦੂ ਵਿੱਚ ਪਿਛਲੇ 6 ਸਾਲਾਂ ਤੋਂ ਉਹ ਆਪਣੇ ਕਈ ਮਹੱਤਵਪੂਰਣ ਕੰਮਾਂ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ। ਅਮਰਤਿਆ ਸੇਨ ਨੇ ਉਸ ਨੂੰ ਅਕਾਲ ਅਤੇ ਭੁੱਖਮਰੀ ਦੇ ਸੰਸਾਰ ਦੇ ਮਾਹਿਰਾਂ ਵਿੱਚੋਂ ਇੱਕ ਮੰਨਿਆ ਹੈ। ਜੀਵਨ ਜਾਣ ਪਛਾਣਸਾਈਨਾਥ ਨੇ ਮਦਰਾਸ (ਚੇਨਈ) ਦੇ ਇੱਕ ਪਰਵਾਰ ਵਿੱਚ ਜਨਮ ਲਿਆ। ਉਹ ਅਜ਼ਾਦੀ ਸੈਨਾਪਤੀ ਅਤੇ ਪੂਰਵ ਰਾਸ਼ਟਰਪਤੀ ਵੀ ਵੀ ਗਿਰੀ ਦਾ ਪੋਤਰਾ ਅਤੇ ਕਾਂਗਰਸ ਨੇਤਾ ਵੀ ਸ਼ੰਕਰ ਗਿਰੀ ਦਾ ਭਾਣਜਾ ਹੈ।[3] ਸਾਈਨਾਥ ਨੇ ਆਪਣੀ ਸਿੱਖਿਆ ਲੋਯੋਲਾ ਕਾਲਜ ਤੋਂ ਪ੍ਰਾਪਤ ਕੀਤੀ ਹੈ। ਸਮਾਜਕ ਸਮਸਿਆਵਾਂ ਵਿੱਚ ਇਹਨਾਂ ਦੀ ਤੱਲੀਨਤਾ ਅਤੇ ਰਾਜਨੀਤਕ ਦ੍ਰਿਸ਼ ਨਾਲ ਪ੍ਰਤਿਬਧਤਾ ਕਾਲਜ ਦੇ ਦਿਨਾਂ ਤੋਂ ਹੀ ਸ਼ੁਰੂ ਹੋ ਗਈ ਸੀ। ਉਹ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਗਰੈਜੁਏਟ ਹੈ ਜਿੱਥੇ ਉਹ ਇੱਕ ਸਰਗਰਮ ਵਿਦਿਆਰਥੀ ਆਬਾਦੀ ਦਾ ਹਿੱਸਾ ਸੀ। ਹੁਣ ਇਸ ਯੂਨੀਵਰਸਿਟੀ ਦੀ ਕਾਰਜਕਾਰਿਣੀ ਪਰਿਸ਼ਦ ਦਾ ਮੈਂਬਰ ਹੈ। ਇਸ ਨੇ ੧੯੮੦ ਵਿੱਚ ਯੂਨਾਈਟਡ ਨਿਊਜ ਆਫ ਇੰਡਿਆ ਵਿੱਚ ਪੇਸ਼ੇ ਦੀ ਸ਼ੁਰੂਆਤ ਇੱਕ ਸੰਪਾਦਕ ਦੇ ਤੌਰ ਤੇ ਕੀਤੀ ਅਤੇ ਉੱਥੇ ਦਾ ਸਭ ਤੋਂ ਉਪਰਲਾ ਵਿਅਕਤੀਗਤ ਇਨਾਮ ਵੀ ਪ੍ਰਾਪਤ ਕੀਤਾ। ਇਸਦੇ ਬਾਅਦ ਦਸ ਸਾਲ ਤੱਕ ਮੁੰਬਈ ਤੋਂ ਪ੍ਰਕਾਸ਼ਿਤ ਬਲਿਟਜ ਨਾਮਕ ਇੱਕ ਮੁੱਖ ਹਫ਼ਤਾਵਾਰ ਲਘੂ ਸਮਾਚਾਰ-ਪੱਤਰ ਵਿੱਚ ਪਹਿਲਾਂ ਵਿਦੇਸ਼ ਪੇਸ਼ਾ ਸੰਪਾਦਕ ਦੇ ਰੁਪ ਵਿੱਚ ਫਿਰ ਉਪ ਸੰਪਾਦਕ ਦੇ ਰੁਪ ਵਿੱਚ ਕੰਮ ਕੀਤਾ। ਪਿਛਲੇ ਪੰਝੀ ਸਾਲਾਂ ਤੋਂ ਸੋਫੀਆ ਪਾਲੀਟੇਕਨਿਕ"[4] ਅਤੇ ਚੇਨਈ ਦੀ ਏਸ਼ੀਅਨ ਕਾਲਜ ਆਫ ਜਰਨਲਿਜਮ ਵਿੱਚ ਇੱਕ ਮਹਿਮਾਨ ਪ੍ਰਾਧਿਆਪਕ ਦੇ ਰੂਪ ਵਿੱਚ ਪੜ੍ਹਾ ਰਿਹਾ ਹੈ। ਵਿਚਾਰਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਅਤੇ ਸਰਮਾਏਦਾਰੀ ਬਨਾਮ ਸਮਾਜਵਾਦ ਬਾਰੇ:
ਭਾਰਤ ਦੇ ਕਨੂੰਨ ਅਤੇ ਵਿਵਸਥਾ ਦੀ ਹਾਲਤ ਬਾਰੇ:
ਹਵਾਲੇ
|
Portal di Ensiklopedia Dunia