ਪਿੰਜਰ (ਨਾਵਲ)
ਪਿੰਜਰ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਇੱਕ ਪੰਜਾਬੀ ਬੋਲੀ ਦਾ ਨਾਵਲ ਹੈ ਜੋ ਪਹਿਲੀ ਵਾਰ 1950 ਵਿੱਚ ਛਪਿਆ। ਇਹ ਨਾਵਲ ਦੇਸ਼-ਵੰਡ ਨਾਲ ਸੰਬੰਧਿਤ ਹੈ। ਇਸ ਨਾਵਲ ਵਿੱਚ ਵੰਡ ਵੇਲੇ ਔਰਤ ਦੀ ਤ੍ਰਾਸਦਿਕ ਹਾਲਤ ਦਾ ਪੁਰੋ ਪਾਤਰ ਦੇ ਹਵਾਲੇ ਨਾਲ ਚਿਤਰਣ ਹੈ। ਪਿੰਜਰ ਨਾਵਲ ਹਿੰਦੀ ਭਾਸ਼ਾ ਸਮੇਤ ਕਈ ਭਾਸ਼ਾਵਾਂ 'ਚ ਅਨੁਵਾਦ ਹੋਇਆ ਹੈ।[1][2] ਇਹ ਨਾਵਲ ਇੱਕ ਹਿੰਦੂ ਕੁੜੀ, ਪੂਰੋ ਦੀ ਕਹਾਣੀ ਹੈ ਜੋ ਕਿ ਇੱਕ ਮੁਸਲਮਾਨ ਆਦਮੀ ਰਸ਼ੀਦ ਦੁਆਰਾ ਜ਼ਬਰਦਸਤੀ ਅਗ਼ਵਾ ਕਰ ਲਈ ਜਾਂਦੀ ਹੈ[3] ਅਤੇ ਜਦੋਂ ਉਹ ਕੁਝ ਵਕਤ ਬਾਅਦ ਉਸ ਤੋਂ ਬਚ ਕੇ ਵਾਪਸ ਆਉਂਦੀ ਹੈ ਤਾਂ ਉਸ ਦੇ ਮਾਪੇ ਉਸ ਨੂੰ ਨਾਪਾਕ ਕੁੜੀ ਮੰਨਦੇ ਹੋਏ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਫਿਰ ਉਹ ਰਸ਼ੀਦੇ ਦੇ ਘਰ ਹੀ ਰਹਿੰਦੀ ਹੈ ਅਤੇ 1947 ਦੀ ਵੰਡ ਪਿੱਛੋਂ ਆਪਣੇ ਦਰਦ ਸਮੇਤ ਪਰਿਵਾਰ ਨੂੰ ਸਾਂਭਦੀ ਹੈ। ਤੇ ਕੋਲ ਰੋਕ ਬਚਾ ਵੀ ਹੋ ਜਾਂਦਾ ਹੈ। ਆਪਣੀ ਜ਼ਬਰਦਸਤੀ ਚੁੱਕੀ ਗਈ ਭਰਜਾਈ ਨੂੰ ਲੱਭਣ 'ਚ ਮਦਦ ਕਰਦੀ ਹੋਈ ਆਪਣੇ ਭਰਾ ਨੂੰ ਵੀ ਮਿਲਦੀ ਹੈ। ਉਹ ਪੁਰੋ ਨੂੰ ਨਾਲ ਆਉਣ ਨੂੰ ਕਹਿੰਦਾ ਹੈ ਪਰ ਪੁਰੋ ਹੁਣ ਤਾਂ ਰਸ਼ੀਦੇ ਦੇ ਹੀ ਲੜ ਲੱਗ ਚੁੱਕੀ ਹੁੰਦੀ ਹੈ।ਅੰਤ 'ਤੇ ਬਾਕੀ ਔਰਤਾਂ ਨੂੰ ਲਿਜਾਂਦਾ ਟਰੱਕ ਧੂੜ ਉਡਾਉਂਦਾ ਜਾਂਦਾ ਹੈ। ਇਸ ਦਾ ਅੰਗਰੇਜ਼ੀ ਤਰਜਮਾ ਖ਼ੁਸ਼ਵੰਤ ਸਿੰਘ[4] ਅਤੇ ਫ਼੍ਰੈਂਚ ਤਰਜਮਾ ਡੈਨਿਸ ਮਾਰਟ੍ਰਿੰਗ ਨੇ ਕੀਤਾ। ਮੁੱਖ ਪਾਤਰਨਾਵਲ ਦੇ ਮੁੱਖ ਪਾਤਰ ਸਮੇਤ ਸਾਰੇ ਪਾਤਰ ਇਸ ਪ੍ਰਕਾਰ ਹਨ:
ਕਹਾਣੀ ਅਪਣਾਈ![]() ਇਸ ਨਾਵਲ ਦੀ ਕਹਾਣੀ ਨੂੰ 2003 ਦੀ ਇੱਕ ਇਸੇ ਨਾਮ ਦੀ ਬਾਲੀਵੁੱਡ ਫ਼ਿਲਮ ਵਿੱਚ ਅਪਣਾਇਆ ਗਿਆ ਜਿਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ।[5] ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।[5] ਹਵਾਲੇ
|
Portal di Ensiklopedia Dunia