ਪੀ.ਕੇ.(ਫ਼ਿਲਮ)
ਪੀ.ਕੇ. (ਅੰਗਰੇਜ਼ੀ: P.K.)[3] ਇੱਕ ਭਾਰਤੀ ਬਾਲੀਵੁਡ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫ਼ਿਲਮ ਦੇ ਨਿਰਮਾਤਾ ਰਾਜਕੁਮਾਰ ਹਿਰਾਨੀ ਦੇ ਨਾਲ-ਨਾਲ ਵਿਧੂ ਵਿਨੋਦ ਚੋਪੜਾ ਅਤੇ ਸਿੱਧਾਰਥ ਰਾਏ ਕਪੂਰ ਹਨ। ਇਹ ਫ਼ਿਲਮ 19 ਦਸੰਬਰ 2014 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ। ਇਸ ਵਿੱਚ ਮੁੱਖ ਕਿਰਦਾਰ ਆਮਿਰ ਖ਼ਾਨ, ਅਨੁਸ਼ਕਾ ਸ਼ਰਮਾ, ਸੰਜੇ ਦੱਤ, ਬੋਮਨ ਈਰਾਨੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਹਨ। ਪਲਾਟਕਿਸੇ ਨਵੇਂ ਗ੍ਰਹਿ ਬਾਰੇ ਜਾਨਣ ਦੇ ਮਕਸਦ ਨਾਲ ਇੱਕ ਉੱਡਨ ਤਸ਼ਤਰੀ ਭਾਰਤ ਦੇ ਰਾਜਸਥਾਨ ਵਿੱਚ ਉੱਤਰਦੀ ਹੈ। ਇਸ ਵਿੱਚ ਆਮਿਰ ਖਾਨ ਜੋ ਕਿ ਇੱਕ ਪ੍ਰਵਾਸੀ ਵਜੋਂ ਇਸ ਗ੍ਰਹਿ ਉੱਪਰ ਉੱਤਰਦਾ ਹੈ। ਉੱਤਰਦੇ ਸਾਰ ਹੀ ਉਸਦੇ ਗਲ ਵਿੱਚੋਂ ਇੱਕ ਲਾਕਟ-ਨੁਮਾ ਵਸਤ ਕੋਈ ਚੁਰਾ ਲੈਂਦਾ ਹੈ। ਇਹੀ ਵਸਤ ਪ੍ਰਵਾਸੀਆਂ ਦੇ ਉੱਡਨ ਤਸ਼ਤਰੀ ਨਾਲ ਮੇਲ-ਸਥਾਪਤੀ ਦਾ ਮਾਧਿਅਮ ਹੁੰਦੀ ਹੈ ਅਤੇ ਹੁਣ ਉਹ ਰਸਤਾ ਲੱਭਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਉਹ ਇਸ ਵਸਤ ਨੂੰ ਦੁਬਾਰਾ ਪ੍ਰਾਪਤ ਕਰ ਸਕੇ। ਇਸ ਦੌਰਾਨ ਉਹ ਹਰ ਧਰਮ ਦੇ ਭਗਵਾਨ ਨੂੰ ਅਰਜ ਕਰਦਾ ਹੈ ਅਤੇ ਹਰ ਲੋੜੀਂਦੇ ਸੰਭਵ-ਅਸੰਭਵ ਧਾਰਮਿਕ ਕਾਰਜ ਕਰਦਾ ਹੈ। ਬਾਅਦ ਵਿੱਚ ਉਸਨੂੰ ਪਤਾ ਚੱਲਦਾ ਹੈ ਕਿ ਉਸਦਾ ਲਾਕਟ ਤੱਪਸਵੀ ਨਾਂ ਦੇ ਇੱਕ ਢੋਂਗੀ ਬਾਬੇ ਕੋਲ ਹੈ ਅਤੇ ਫਿਰ ਉਹ ਆਪਨੇ ਹਾਜ਼ਿਰ-ਜਵਾਬੀ ਅਤੇ ਤਰਕ-ਸ਼ਕਤੀ ਨਾਲ ਉਸਦਾ ਪਰਦਾਫ਼ਾਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕੰਮ ਵਿੱਚ ਜੱਗੂ ਉਸਦੀ ਮਦਦ ਕਰਦੀ ਹੈ| ਅੰਤ ਵਿੱਚ ਉਸਨੂੰ ਉਸਦਾ ਲਾਕਟ ਵਾਪਸ ਮਿਲ ਜਾਂਦਾ ਹੈ ਅਤੇ ਉਹ ਆਪਨੇ ਗ੍ਰਹਿ ਵਾਪਸ ਮੁੜ ਜਾਂਦਾ ਹੈ| ਕਲਾਕਾਰ
ਹਵਾਲੇ
|
Portal di Ensiklopedia Dunia