ਸੁਸ਼ਾਂਤ ਸਿੰਘ ਰਾਜਪੂਤ
ਸੁਸ਼ਾਂਤ ਸਿੰਘ ਰਾਜਪੂਤ (ਜਨਮ 21 ਜਨਵਰੀ 1986 – 14 ਜੂਨ 2020) ਇੱਕ ਭਾਰਤੀ ਫ਼ਿਲਮ ਅਦਾਕਾਰ, ਡਾਂਸਰ, ਟੈਲੀਵਿਜ਼ਨ ਸ਼ਖਸੀਅਤ,[3] ਇੱਕ ਉੱਦਮੀ[4] ਅਤੇ ਇੱਕ ਸਮਾਜ-ਸੇਵੀ ਸੀ।[5][6][7] ਰਾਜਪੂਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਸੀਰੀਅਲਾਂ ਨਾਲ ਕੀਤੀ ਸੀ। ਉਸਦਾ ਪਹਿਲਾ ਨਾਟਕ ਸਟਾਰ ਪਲੱਸ ਦਾ ਰੋਮਾਂਟਿਕ ਡਰਾਮਾ ਕਿਸ ਦੇਸ਼ ਮੈਂ ਹੈ ਮੇਰਾ ਦਿਲ (2008) ਸੀ, ਇਸ ਤੋਂ ਬਾਅਦ ਜ਼ੀ ਟੀਵੀ ਦੇ ਮਸ਼ਹੂਰ ਪਵਿਤਰ ਰਿਸ਼ਤਾ (2009–11) ਵਿੱਚ ਉਸਨੇ ਅਵਾਰਡ ਜੇਤੂ ਅਦਾਕਾਰੀ ਨਿਭਾਈ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ 2020 ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਰਾਜਪੂਤ ਨੇ ਬੱਡੀ ਨਾਟਕ ਕਾਈ ਪੋ ਚੇ! (2013) ਤੋਂ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ, ਜਿਸਦੇ ਲਈ ਉਸਨੂੰ ਬੈਸਟ ਪੁਰਸ਼ ਡੈਬਿਊ ਲਈ ਫਿਲਮਫੇਅਰ ਪੁਰਸਕਾਰ]] ਨਾਮਜ਼ਦਗੀ ਪ੍ਰਾਪਤ ਹੋਈ ਸੀ। ਫਿਰ ਉਸਨੇ ਰੋਮਾਂਟਿਕ ਕਾਮੇਡੀ ਸ਼ੁੱਧ ਦੇਸੀ ਰੋਮਾਂਸ (2013) ਵਿੱਚ ਅਤੇ ਐਕਸ਼ਨ ਥ੍ਰਿਲਰ ਡਿਟੈਕਟਿਵ ਬਯੋਮਕੇਸ਼ ਬਖਸ਼ੀ! ਵਿੱਚ ਟਾਈਟਲਰ ਡਿਟੈਕਟਿਵ ਵਜੋਂ ਅਭਿਨੈ ਕੀਤਾ। ਉਸ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਪੀਕੇ (2014) ਉਸਦੀ ਇੱਕ ਸਹਾਇਕ ਭੂਮਿਕਾ ਵਜੋਂ ਆਈ, ਇਸ ਤੋਂ ਬਾਅਦ ਸਪੋਰਟਸ ਬਾਇਓਪਿਕ ਐਮ ਐਸ ਧੋਨੀ: ਦਿ ਅਨਟੋਲਡ ਸਟੋਰੀ (2016) ਵਿੱਚ ਮਹਿੰਦਰ ਸਿੰਘ ਧੋਨੀ ਦਾ ਕਿਰਦਾਰ ਉਸਨੇ ਨਿਭਾਇਆ ਸੀ। ਬਾਅਦ ਵਿੱਚ ਆਪਣੀ ਅਦਾਕਾਰੀ ਲਈ, ਉਸਨੂੰ ਸਰਬੋਤਮ ਅਦਾਕਾਰ ਲਈ ਫਿਲਮਫੇਅਰ ਅਵਾਰਡ ਲਈ ਪਹਿਲੀ ਨਾਮਜ਼ਦਗੀ ਪ੍ਰਾਪਤ ਹੋਈ।[8][9] ਰਾਜਪੂਤ ਨੇ ਵਪਾਰਕ ਤੌਰ 'ਤੇ ਸਫਲ ਫਿਲਮਾਂ ਕੇਦਾਰਨਾਥ (2018) ਅਤੇ ਛਿਛੋਰੇ (2019) ਵਿੱਚ ਵੀ ਕੰਮ ਕੀਤਾ। ਸ਼ੁਰੂਆਤੀ ਜੀਵਨਰਾਜਪੂਤ ਦਾ ਜਨਮ ਪਟਨਾ ਵਿੱਚ ਹੋਇਆ ਸੀ। ਉਸਦਾ ਜੱਦੀ ਪਿੰਡ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦਾ ਮਾਲਦੀਹਾ ਹੈ।[10] ਉਸ ਦੀ ਇੱਕ ਭੈਣ ਰੀਤੂ ਸਿੰਘ ਰਾਜ ਪੱਧਰੀ ਕ੍ਰਿਕਟ ਖਿਡਾਰਣ ਹੈ।[11][12] 2002 ਵਿੱਚ ਉਸ ਦੀ ਮਾਂ ਦੀ ਮੌਤ[13] ਹੋ ਗਈ ਸੀ ਅਤੇ ਉਸੇ ਸਾਲ ਹੀ ਇਹ ਪਰਿਵਾਰ ਪਟਨਾ ਤੋਂ ਦਿੱਲੀ ਆ ਗਿਆ। ਰਾਜਪੂਤ ਪਟਨਾ ਵਿੱਚ ਸੇਂਟ ਕੈਰਨ ਹਾਈ ਸਕੂਲ ਅਤੇ ਨਵੀਂ ਦਿੱਲੀ ਵਿੱਚ ਕੁਲਚੀ ਹੰਸਰਾਜ ਮਾਡਲ ਸਕੂਲ ਵਿੱਚ ਪੜ੍ਹਿਆ।[14] ਰਾਜਪੂਤ ਦੇ ਅਨੁਸਾਰ, ਉਸਨੇ 2003 ਵਿੱਚ ਡੀਸੀਈ ਪ੍ਰਵੇਸ਼ ਪ੍ਰੀਖਿਆ ਵਿੱਚ ਸੱਤਵਾਂ ਸਥਾਨ ਪ੍ਰਾਪਤ ਕੀਤਾ ਸੀ, ਅਤੇ ਉਸਨੇ ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਬੈਚਲਰ ਆਫ਼ ਇੰਜੀਨੀਅਰਿੰਗ (ਮਕੈਨੀਕਲ ਇੰਜੀਨੀਅਰਿੰਗ) ਕਲਾਸ ਵਿੱਚ ਦਾਖਲਾ ਲਿਆ ਸੀ।[12] ਉਹ ਭੌਤਿਕ ਵਿਗਿਆਨ ਵਿੱਚ ਨੈਸ਼ਨਲ ਓਲੰਪੀਆਡ ਜੇਤੂ ਵੀ ਸੀ।[15] ਕੁੱਲ ਮਿਲਾ ਕੇ ਉਸਨੇ ਲਗਭਗ 11 ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆਵਾਂ ਨੂੰ ਪਾਸ ਕਰ ਦਿੱਤੀਆਂ, ਜਿਸ ਵਿੱਚ ਇੰਡੀਅਨ ਸਕੂਲ ਆਫ ਮਾਈਨਸ ਵੀ ਸ਼ਾਮਿਲ ਹੈ। ਥੀਏਟਰ ਅਤੇ ਡਾਂਸ ਵਿੱਚ ਹਿੱਸਾ ਲੈਣਾ ਸ਼ੁਰੂ ਕਰਨ ਤੋਂ ਬਾਅਦ, ਉਸ ਕੋਲ ਸ਼ਾਇਦ ਹੀ ਅਧਿਐਨ ਲਈ ਸਮਾਂ ਹੁੰਦਾ ਸੀ, ਨਤੀਜੇ ਵਜੋਂ ਕਈ ਬੈਕਲਾਗ ਹੁੰਦੇ ਸਨ ਜਿਸ ਦੇ ਫਲਸਰੂਪ ਉਸ ਨੇ ਡੀਸੀਈ ਛੱਡ ਦਿੱਤਾ।[16] ਉਸਨੇ ਅਦਾਕਾਰੀ ਦੇ ਕਰੀਅਰ ਨੂੰ ਸ਼ੁਰੂ ਤੋਂ ਪਹਿਲਾਂ ਚਾਰ ਸਾਲਾ ਕੋਰਸ ਦੇ ਸਿਰਫ ਤਿੰਨ ਸਾਲ ਪੂਰੇ ਕੀਤੇ ਸੀ। ਹਵਾਲੇ
ਬਾਹਰੀ ਲਿੰਕ |
Portal di Ensiklopedia Dunia