ਪ੍ਰਕਾਸ਼ ਜਾਵੜੇਕਰ
ਪ੍ਰਕਾਸ਼ ਜਾਵੜੇਕਰ (ਜਨਮ 30 ਜਨਵਰੀ 1951) ਇੱਕ ਭਾਰਤੀ ਸਿਆਸਤਦਾਨ ਹਨ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਹਨ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਮੌਜੂਦਾ ਕੇਂਦਰੀ ਮੰਤਰੀ ਹਨ। ਉਹ 2008 ਵਿੱਚ ਮਹਾਰਾਸ਼ਟਰ ਤੋਂ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਉੱਚ ਸਦਨ ਰਾਜ ਸਭਾ ਲਈ ਚੁਣੇ ਗਏ ਸਨ ਅਤੇ 2014 ਵਿੱਚ ਮੱਧ ਪ੍ਰਦੇਸ਼ ਤੋਂ ਦੁਬਾਰਾ ਚੁਣੇ ਗਏ ਸਨ।[1][2] 2014 ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ, ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਨ, ਜੰਗਲਾਤ ਅਤੇ ਮੌਸਮ ਬਦਲਾਅ ਵਿਭਾਗ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ। ਉਹ ਸੰਸਦੀ ਕਾਰਜਾਂ[3] ਲਈ ਰਾਜ ਮੰਤਰੀ ਵੀ ਹਨ, ਅਤੇ ਉਹਨਾਂ ਨੇ ਕੁੱਝ ਸਮਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਆਯੋਜਨ ਵੀ ਕੀਤਾ।[4] ਜਾਵੜੇਕਰ ਭਾਜਪਾ ਦੇ ਸਰਕਾਰੀ ਬੁਲਾਰੇ ਹਨ।[5] ਉਹਨਾਂ ਦਾ ਵਿਆਹ ਡਾ. ਪ੍ਰਾਚੀ ਜਾਵੜੇਕਰ ਨਾਲ ਹੋਇਆ ਅਤੇ ਉਹਨਾਂ ਦੇ ਦੋ ਪੁੱਤਰ ਹਨ। ਸਿੱਖਿਆਉਹਨਾਂ ਨੇ ਯੂਨੀਵਰਸਿਟੀ ਆਫ ਪੂਨੇ ਤੋਂ ਬੀ. ਕਾਮ. (ਆਨਰਜ਼) ਦੀ ਡਿਗਰੀ ਕੀਤੀ।[6][7] ਰਾਜਨੀਤਿਕ ਜੀਵਨਜਾਵੜੇਕਰ ਕਾਲਜ ਦੇ ਦਿਨਾਂ ਤੋਂ ਏਬੀਵੀਪੀ, ਵਿਦਿਆਰਥੀ ਯੂਨੀਅਨ ਦੇ ਮੈਂਬਰ ਦੇ ਤੌਰ 'ਤੇ ਰਾਜਨੀਤੀ ਵਿੱਚ ਸਰਗਰਮ ਸਨ। 1975-77 ਦੇ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਐਲਾਨੀ ਐਮਰਜੈਂਸੀ ਦੇ ਦੌਰਾਨ, ਜਾਵੜੇਕਰ ਨੇ ਸਰਕਾਰ ਦੇ ਖਿਲਾਫ ਵਿਦਿਆਰਥੀ ਅੰਦੋਲਨਾਂ ਵਿੱਚ ਹਿੱਸਾ ਲਿਆ। ਇਸ ਸਮੇਂ ਦੌਰਾਨ, ਉਹਨਾਂ ਨੇ ਪੂਨੇ ਵਿੱਚ ਇੱਕ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ ਅਤੇ ਕਈ ਮਹੀਨਿਆਂ ਤਕ ਗ੍ਰਿਫਤਾਰ ਰਹੇ। ਹਵਾਲੇ
|
Portal di Ensiklopedia Dunia