ਪ੍ਰਕਾਸ਼ ਸੰਸਲੇਸ਼ਣ![]() ![]() ![]() ਪ੍ਰਕਾਸ਼ ਸੰਸਲੇਸ਼ਣ ਜਾਂ ਫ਼ੋਟੋਸਿੰਥਸਿਸ (English: Photosynthesis) ਪੌਦਿਆਂ ਅਤੇ ਕਈ ਹੋਰ ਖ਼ੁਦ ਭੋਜਨ ਤਿਆਰ ਕਰਨ ਵਾਲੇ ਜੀਵਾਂ ਵੱਲੋਂ ਵਰਤੀ ਜਾਣ ਵਾਲੀ ਇੱਕ ਕਿਰਿਆ ਹੈ ਜਿਸ ਰਾਹੀਂ ਉਹ ਪ੍ਰਕਾਸ਼ ਊਰਜਾ (ਆਮ ਤੌਰ ਉੱਤੇ ਸੂਰਜ ਤੋਂ ਪ੍ਰਾਪਤ) ਨੂੰ ਰਸਾਇਣਕ ਊਰਜਾ ਵਿੱਚ ਬਦਲ ਕੇ ਆਪਣੇ ਸਰੀਰ ਦੀਆਂ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ਪ੍ਰਨਾਲੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਕਾਰਬੋਹਾਈਡਰੇਟ, ਜਿਵੇਂ ਕਿ ਸ਼ੱਕਰ, (ਇਸੇ ਕਰ ਕੇ ਫੋਟੋਸਿੰਥਸਿਸ ਜਾਂ ਪ੍ਰਕਾਸ਼ ਸੰਸਲੇਸ਼ਣ ਨਾਂ ਰੱਖਿਆ ਗਿਆ ਹੈ; ਯੂਨਾਨੀ φώτο- [photo-], "ਪ੍ਰਕਾਸ਼," ਅਤੇ σύνθεσις [ਸਿੰਥਸਿਸ], "ਇਕੱਠੇ ਕਰਨਾ" ਤੋਂ) ਬਣਾਏ ਜਾਂਦੇ ਹਨ। ਵਿਅਰਥ ਉਪਜ ਵਜੋਂ ਆਕਸੀਜਨ ਵੀ ਛੱਡੀ ਜਾਂਦੀ ਹੈ। ਬਹੁਤੇ ਪੌਦੇ, ਬਹੁਤੇ ਸਾਵਲ (ਸਮੁੰਦਰੀ ਕਾਈ) ਅਤੇ ਸਾਈਨੋਬੈਕਟੀਰੀਆ ਇਸ ਕਿਰਿਆ ਨੂੰ ਅਪਣਾਉਂਦੇ ਹਨ ਅਤੇ ਇਸੇ ਕਰ ਕੇ ਉਹਨਾਂ ਨੂੰ ਫ਼ੋਟੋਟਰਾਫ਼ ਕਿਹਾ ਜਾਂਦਾ ਹੈ। ਇਸੇ ਪ੍ਰਨਾਲੀ ਸਦਕਾ ਵਾਯੂਮੰਡਲ ਵਿੱਚ ਆਕਸੀਜਨ ਦਾ ਸਤਰ ਥਿਰ ਰਹਿੰਦਾ ਹੈ ਅਤੇ ਧਰਤੀ ਉਤਲੇ ਜੀਵਨ ਲਈ ਲੋੜੀਂਦੀ ਜ਼ਿਆਦਾਤਰ ਊਰਜਾ ਇੱਥੋਂ ਹੀ ਆਉਂਦੀ ਹੈ।[1] ਹਵਾਲੇ
|
Portal di Ensiklopedia Dunia