ਪ੍ਰਧਾਨ ਮੰਤਰੀ ਜਨ ਧਨ ਯੋਜਨਾਪ੍ਰਧਾਨ ਮੰਤਰੀ ਜਨ ਧਨ ਯੋਜਨਾ ਜਾਂ ਜਨ ਧਨ ਯੋਜਨਾ 28 ਅਗਸਤ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗ਼ਰੀਬ ਲੋਕਾਂ ਦੇ ਮਾਲੀ ਪ੍ਰਬੰਧ ਵਿੱੱਚ ਦਾਖ਼ਲੇ ਦੇ ਟੀਚੇ ਨਾਲ਼ ਅਰੰਭ ਕੀਤੀ ਗਈ ਇੱਕ ਯੋਜਨਾ ਹੈ।[1] ਜਨ ਧਨ ਯੋਜਨਾ ਹੇਠ ਭਾਰਤ ਵਿੱਚ 26 ਜਨਵਰੀ 2015 ਤੱਕ ਗ਼ਰੀਬੀ ਰੇਖਾ ਤੋਂ ਹੇਠਲੇ 7.5 ਕਰੋੜ ਪਰਵਾਰਾਂ ਵਾਸਤੇ ਬੈਂਕ ਖਾਤੇ ਖੋਲ੍ਹੇ ਜਾਣੇ ਹਨ। ਟੀਚਾ ਇਹ ਹੈ ਕਿ ਹਰ ਪਰਵਾਰ ਕੋਲ ਘੱਟੋ-ਘੱਟ ਇੱਕ ਬੈਂਕ ਖਾਤਾ ਹੋਵੇ। ਸਰਕਾਰ ਹਰ ਖਾਤੇ ਨਾਲ 30000 ਰੁਪਏ ਦਾ ਜੀਵਨ ਬੀਮਾ ਵੀ ਮੁਹੱਈਆ ਕਰੇਗੀ। 6 ਮਹੀਨੇ ਖਾਤਾ ਸੁਚਾਰੂ ਰੂਪ ਵਿੱਚ ਚਲਾਉਣ ਉੱਤੇ 5000 ਰੁਪਏ ਦੀ ਓਵਰਡਰਾਫਟ (ਪੇਸ਼ਗੀ ਰਕਮ ਵਸੂਲੀ) ਦੀ ਸਹੂਲਤ ਵੀ ਮਿਲੇਗੀ।[2] ਇਸ ਤਰਾਂ ਦੇਸ਼ ਦੇ ਸਾਰੇ ਪਰਵਾਰਾਂ ਨੂੰ ਦੇਸ਼ ਦੇ ਵਿੱਤੀ ਪ੍ਰਬੰਧ ਵਿੱਚ ਸ਼ਮੂਲੀਅਤ ਮਿਲੇਗੀ।ਪੇਸ਼ਗੀ ਰਕਮ ਵਸੂਲ ਕਰਨ ਲਈ ਖਾਤਾਧਾਰਕ ਕੋਲ ਅਧਾਰ ਕਾਰਡ ਹੋਣਾ ਜ਼ਰੂਰੀ ਹੈ।[3] ਇਸ ਯੋਜਨਾ ਦੇ ਪਹਿਲੇ ਹੀ ਦਿਨ ਭਾਵ 28 ਅਗਸਤ, 2015 ਨੂੰ ਡੇਢ ਕਰੋੜ ਖਾਤੇ ਖੋਲ੍ਹੇ ਗਏ ਹਨ।[4][5] ਇਸ ਤਰਾਂ ਬਾਕੀ 5 ਮਹੀਨਿਆਂ ਵਿੱਚ 6 ਕਰੋੜ ਖਾਤੇ ਖੋਲ੍ਹਣ ਦਾ ਟੀਚਾ ਬਾਕੀ ਰਹਿ ਗਿਆ ਹੈ। ਯੋਜਨਾ ਅਧੀਨ ਹਰੇਕ ਖਾਤਾਧਾਰੀ ਨੂੰ ਇੱਕ ਰੁ:ਪੇ ਡੈਬਿਟ ਕਾਰਡ ਤੇ ਇੱਕ ਲੱਖ ਰੁਪਏ ਦਾ ਦੁਰਘਟਨਾ ਬੀਮਾ ਤੁਰੰਤ ਪ੍ਰਾਪਤ ਹੋ ਜਾਵੇਗਾ। ਇੱਕ ਵਾਰ ਡੈਬਿਟ ਕਾਰਡ ਰਾਹੀਂ ਕੋਈ ਵਟਾਂਦਰ ਕਰਨ ਤੇ ਹਰ ਲੈਣ-ਦੇਣ ਉੱਤੇ ਅੱਧੇ ਰੁਪਏ ਦੀ ਫ਼ੀਸ ਕੱਟੀ ਜਾਵੇਗੀ। ਹਵਾਲੇ
|
Portal di Ensiklopedia Dunia