ਪ੍ਰਾਣ (ਐਕਟਰ)
ਪ੍ਰਾਣ (12 ਫਰਵਰੀ 1920-12 ਜੁਲਾਈ 2013) ਹਿੰਦੀ ਫਿਲਮਾਂ ਦੇ ਇੱਕ ਪ੍ਰਮੁੱਖ ਐਕਟਰ ਸਨ ਜੋ ਮੁੱਖ ਤੌਰ ਤੇ ਆਪਣੀ ਖਲਨਾਇਕ ਦੀ ਭੂਮਿਕਾ ਲਈ ਜਾਣੇ ਜਾਂਦੇ ਹਨ। ਕਈ ਵਾਰ ਫਿਲਮਫੇਅਰ ਇਨਾਮ ਅਤੇ "ਬੰਗਾਲੀ ਫ਼ਿਲਮ ਜਰਨਲਿਸਟਸ ਐਸੋਸੀਏਸ਼ਨ ਅਵਾਰਡਸ" ਜਿੱਤਣ ਵਾਲੇ ਇਸ ਭਾਰਤੀ ਅਦਾਕਾਰ ਨੇ ਹਿੰਦੀ ਸਿਨੇਮਾ ਵਿੱਚ 1940 ਤੋਂ 1990 ਦੇ ਦਸ਼ਕ ਤੱਕ ਦਮਦਾਰ ਖਲਨਾਇਕ ਅਤੇ ਨਾਇਕ ਦਾ ਅਭਿਨੇ ਕੀਤਾ। ਮੁਢਲੀ ਪੜ੍ਹਾਈਉਨ੍ਹਾਂ ਨੇ ਆਪਣੀ ਪੜ੍ਹਾਈ ਵੱਖ-ਵੱਖ ਸ਼ਹਿਰਾਂ ਕਪੂਰਥਲਾ, ਮੇਰਠ, ਦੇਹਰਾਦੂਨ ਤੇ ਰਾਮਪੁਰ 'ਚ ਕੀਤੀ। ਉਸ ਨੇ ਮੈਟ੍ਰਿਕ ਰਜ਼ਾ ਹਾਈ ਸਕੂਲ, ਰਾਮਗੜ੍ਹ ਤੋਂ ਕੀਤੀ। ਪ੍ਰਾਣ ਸ਼ੁਰੂਆਤ 'ਚ ਇੱਕ ਪੇਸ਼ੇਵਰ ਫੋਟੋਗ੍ਰਾਫਰ ਬਣਨਾ ਚਾਹੁੰਦੇ ਸਨ, ਪ੍ਰੰਤੂ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। ਫਿਲਮੀ ਜੀਵਨਫਿਲਮ ਨਿਰਮਾਤਾ ਨਾਲ ਇੱਕ ਅਚਨਚੇਤ ਮੁਲਾਕਾਤ ਨਾਲ ਹੀ ਉਸ ਨੂੰ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੀ ਫਿਲਮੀ ਜੀਵਨ ਦੀ ਸ਼ੁਰੂਆਤ 1940 'ਚ ਲਾਹੌਰ ਤੋਂ ਕੀਤੀ, ਉਨ੍ਹਾਂ ਨੂੰ ਪਹਿਲੀ ਵਾਰ ਪੰਜਾਬੀ ਫਿਲਮ 'ਯਮਲਾ ਜੱਟ' 'ਚ ਰੋਲ ਮਿਲਿਆ। ਪ੍ਰਾਣ ਨੇ ਦੇਸ਼ ਦੀ ਵੰਡ ਤੋਂ ਪਹਿਲਾਂ 1942-46 ਤੱਕ 22 ਫਿਲਮਾਂ 'ਚ ਕੰਮ ਕੀਤਾ ਜਿਨ੍ਹਾਂ 'ਚੋਂ 18 ਫਿਲਮਾਂ ਰਿਲੀਜ਼ ਹੋਈਆਂ। ਇਸ ਤੋਂ ਬਾਅਦ ਉਨ੍ਹਾਂ ਨੇ 1941 'ਚ 'ਚੌਧਰੀ', 1942 'ਚ 'ਖਾਨਦਾਨ', 1945 'ਚ 'ਕੈਸੇ ਕਹੂੰ', ਤੇ 1946 'ਚ 'ਬਦਨਾਮੀ' ਫਿਲਮ 'ਚ ਕੰਮ ਕੀਤਾ। ਦੇਸ਼ ਦੀ ਵੰਡ ਤੋਂ ਬਾਅਦ ਪ੍ਰਾਣ ਆਪਣੀ ਪਤਨੀ ਸ਼ੁਕਲਾ ਤੇ ਪੁੱਤਰ ਅਰਵਿੰਦ ਤੇ ਸੁਨੀਲ ਨਾਲ ਮੁੰਬਈ ਆ ਗਏ। ਇਥੇ ਪਹਿਲਾਂ ਉਨ੍ਹਾਂ ਨੇ ਆ ਕੇ ਕਈ ਹੋਟਲਾਂ 'ਚ ਕੰਮ ਕੀਤਾ। 1948 'ਚ ਪ੍ਰਾਣ ਨੂੰ ਬੰਬੇ ਟਾਕੀਜ਼ ਦੀ ਫਿਲਮ 'ਜ਼ਿੱਦੀ' 'ਚ ਕੰਮ ਕਰਨ ਦਾ ਮੌਕਾ ਮਿਲਿਆ ਜਿਸ 'ਚ ਉਨ੍ਹਾਂ ਨੂੰ ਦੇਵ ਆਨੰਦ ਤੇ ਅਦਾਕਾਰਾ ਕਾਮਿਨੀ ਕੌਸ਼ਲ ਵਰਗੇ ਫਨਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਪ੍ਰਾਣ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਪ੍ਰਾਣ ਨੇ 1969 ਤੋਂ 1982 ਤੱਕ ਫਿਲਮਾਂ 'ਚ ਖਲਨਾਇਕ ਵਜੋਂ ਕਈ ਯਾਦਗਾਰ ਰੋਲ ਕੀਤੇ ਜਿਸ 'ਚ 'ਮਧੂਮਤੀ', 'ਜਿਸ ਦੇਸ਼ ਮੇ ਗੰਗਾ ਬਹਿਤੀ ਹੈ', 'ਰਾਮ ਔਰ ਸ਼ਾਮ', ਤੇ 'ਦੇਵਦਾਸ' ਵਰਗੀਆਂ ਫਿਲਮਾਂ ਸ਼ਾਮਿਲ ਸਨ। ਪ੍ਰਾਣ ਜਾਂ ਖਲਨਾਇਕਪਰਦੇ 'ਤੇ ਪ੍ਰਾਣ ਵਲੋਂ ਨਿਭਾਏ ਗਏ ਖਲਨਾਇਕ ਦੇ ਰੋਲ ਦਾ ਦਰਸ਼ਕਾਂ 'ਤੇ ਇੰਨਾ ਪ੍ਰਭਾਵ ਸੀ ਕਿ ਉਸ ਸਮੇਂ ਮਾਤਾ-ਪਿਤਾ ਨੇ ਆਪਣੇ ਬੱਚਿਆਂ ਦਾ ਨਾਂਅ 'ਪ੍ਰਾਣ' ਰੱਖਣ ਤੋਂ ਕੰਨੀਂ ਕਤਰਾਉਣ ਲੱਗ ਪਏ ਸਨ। ਖਲਨਾਇਕ ਤੋਂ ਬਾਅਦ ਹੋਰ ਰੋਲਖਲਨਾਇਕ ਤੋਂ ਇਲਾਵਾ ਉਨ੍ਹਾਂ ਵਲੋਂ 'ਉਪਕਾਰ' ਫਿਲਮ 'ਚ 'ਮੰਗਲ ਚਾਚਾ', ਜ਼ੰਜ਼ੀਰ ਫਿਲਮ 'ਚ 'ਸ਼ੇਰ ਖਾਨ' ਅਤੇ ਗੁਲਜ਼ਾਰ ਦੀ ਫਿਲਮ 'ਪਰਿਚੇ' 'ਚ ਉਨ੍ਹਾਂ ਵਲੋਂ ਦਾਦੇ ਦੀ ਨਿਭਾਈ ਗਈ ਭੂਮਿਕਾ ਨੂੰ ਕੌਣ ਭੁਲਾ ਸਕਦਾ ਹੈ। ਪ੍ਰਾਣ ਛੇ ਦਹਾਕਿਆਂ ਤੱਕ ਫਿਲਮ ਜਗਤ ਵਿੱਚ 'ਤੇ ਛਾਏ ਰਹੇ, ਇਸ ਦੌਰਾਨ ਉਨ੍ਹਾਂ ਪੰਜਾਬੀ, ਹਿੰਦੀ ਅਤੇ ਬੰਗਲਾ ਭਾਸ਼ਾ ਦੀਆਂ 400 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦੀ ਕਾਬਲੀਅਤ ਦਾ ਇਸ ਗੱਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਫਿਲਮ ਦੇ ਮੁੱਖ ਅਦਾਕਾਰ ਦੇ ਬਰਾਬਰ ਹੀ ਉਨ੍ਹਾਂ ਨੂੰ ਮਿਹਨਤਾਨਾ ਦਿੱਤਾ ਜਾਂਦਾ ਸੀ। ਖਲਨਾਇਕ ਹੁੰਦਿਆ ਨਾਇਕਭਾਰਤੀ ਸਿਨੇਮਾ ਦੇ ਖਲਨਾਇਕ ਹੁੰਦਿਆ ਹੋਏ ਵੀ ਨਾਇਕ ਸਨ ਪ੍ਰਾਣ। ਉਨ੍ਹਾਂ ਦੇ ਅਭਿਨੈ ਦਾ ਅੰਦਾਜ਼ ਨਾਇਕ ਦੇ ਅਭਿਨੈ ਨੂੰ ਵੀ ਫਿੱਕਾ ਕਰ ਦਿੰਦਾ ਸੀ। ਪ੍ਰਾਣ ਸਾਹਿਬ ਨੇ ਭਾਰਤੀ ਫਿਲਮ ਉਦਯੋਗ 'ਚ ਖਲਨਾਇਕਾਂ ਦੇ ਖੇਤਰ 'ਚ ਕਾਫੀ ਸਮੇਂ ਤੱਕ ਰਾਜ ਕੀਤਾ ਅਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਫਿਲਮ ਗੁੰਮਨਾਮ, ਕਟੀ ਪਤੰਗ, ਰਾਮ ਔਰ ਸ਼ਾਮ, ਹੀਰ ਰਾਂਝਾ, ਮਧੂਮਤੀ, ਡਾਨ ਆਦਿ ਫਿਲਮਾਂ 'ਚ ਖਲਨਾਇਕ ਦੇ ਰੂਪ 'ਚ ਉਨ੍ਹਾਂ ਯਾਦਗਾਰ ਅਭਿਨੈ ਕੀਤਾ ਅਤੇ ਕਾਫੀ ਸਮਾਂ ਖਲਨਾਇਕ ਰਹਿਣ ਦੇ ਬਾਅਦ ਆਪਣੀ ਅਦਾਕਾਰੀ ਦੀ ਪਾਰੀ ਨੂੰ ਬਦਲਦਿਆ ਪ੍ਰਾਣ ਨੇ ਜ਼ੰਜ਼ੀਰ ਅਤੇ ਉਪਕਾਰ ਫਿਲਮਾਂ 'ਚ ਅਜਿਹਾ ਅਭਿਨੈ ਕੀਤਾ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। 'ਵਿਲੇਨ ਆਫ਼ ਦਿ ਮਿਲੇਨੀਅਮ' ਨਾਂਅ ਨਾਲ ਜਾਣੇ ਜਾਂਦੇ ਪ੍ਰਾਣ ਨੇ ਕਿਰਦਾਰ ਦੇ ਬਿਲਕੁਲ ਉਲਟ ਆਪਣੇ ਫਿਲਮੀ ਸਹਿ-ਕਲਾਕਾਰਾਂ ਨਾਲ ਖੂਭ ਯਾਰੀ ਨਿਭਾਈ। ਮੌਤਉਨ੍ਹਾਂ ਦੀ ਮੌਤ ਮਿਤੀ 12 ਜੁਲਾਈ, 2013 ਨੂੰ ਹੋਈ ਸਨਮਾਨ
ਬੰਗਾਲੀ ਫਿਲਮ ਸਨਮਾਨ
ਹੋਰ ਸਨਮਾਨ
|
Portal di Ensiklopedia Dunia