ਪ੍ਰੋ. ਕੰਵਲਜੀਤ ਸਿੰਘ![]() ਪ੍ਰੋ. ਕੰਵਲਜੀਤ ਸਿੰਘ (1964 - 28 ਸਤੰਬਰ 2014) ਪੰਜਾਬੀ ਕਵੀ, ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੀਡਰ, ਖੇਡ ਪ੍ਰਮੋਟਰ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਇਲੈਕਟਰੋਨਿਕ ਵਿਭਾਗ ਮੁਖੀ ਸਨ। ਜੀਵਨ ਵੇਰਵੇ
— ਸੁਰਜੀਤ ਪਾਤਰ ਪ੍ਰੋ. ਕੰਵਲਜੀਤ ਸਿੰਘ 1988 ਤੋਂ ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਲੁਧਿਆਣਾ ਵਿਖੇ ਲੈਕਚਰਾਰ ਸਨ। ਨਾਲ ਹੀ 1989 ਤੋਂ ਉਹ ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੀਡਰ ਅਤੇ ਕੈਨੇਡਾ ਦੇ ਵੱਖ-ਵੱਖ ਰੇਡੀਓ ਸਟੇਸ਼ਨਾਂ ਤੇ ਵੀ ਖ਼ਬਰਾਂ ਪੜ੍ਹਦੇ ਸਨ। ਉਹ ਇੱਕ ਖੇਡ ਪ੍ਰਮੋਟਰ ਵੀ ਸਨ ਅਤੇ ਜਰਖੜ ਖੇਡਾਂ ਨਾਲ ਪਿਛਲੇ 20 ਸਾਲ ਤੋਂ ਜੁੜੇ ਹੋਏ ਸਨ। ਉਨ੍ਹਾਂ ਨੇ ਪਰਵਾਸ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਫੋਟੋ ਕਲਾਕਾਰੀ ਅਤੇ ਕਵਿਤਾਵਾਂ ਲਿਖਣ ਅਤੇ ਪੇਟਿੰਗ ਵਿੱਚ ਵੀ ਉਨ੍ਹਾਂ ਦਾ ਕੰਮ ਹੈ। ਫੋਟੋ ਕਲਾਕਾਰੀ ਦੇ ਖੇਤਰ ਵਿੱਚ ਉਨ੍ਹਾਂ ਨੂੰ 130 ਦੇ ਕਰੀਬ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਐਵਾਰਡ ਮਿਲੇ। 1997 ਵਿੱਚ ਉਨ੍ਹਾਂ ਨੂੰ ਪੰਜਾਬ ਸਟੇਟ ਲਲਿਤ ਕਲਾ ਅਕੈਡਮੀ ਐਵਾਰਡ ਨਾਲ ਸਨਮਾਨਿਆ ਗਿਆ। ਸਰਵੋਤਮ ਨਾਗਰਿਕ ਦਾ ਐਵਾਰਡ ਅਤੇ ਹੋਰ ਅਨੇਕਾ ਐਵਾਰਡ ਉਨ੍ਹਾਂ ਨੂੰ ਮਿਲ ਚੁੱਕੇ ਸਨ। 28 ਸਤੰਬਰ 2014 ਨੂੰ ਉਨ੍ਹਾਂ ਦੀ ਬੇਵਕਤ ਮੌਤ ਹੋ ਗਈ। ਰਚਨਾਵਾਂਕਵਿਤਾ ਅਧਾਰਿਤ ਸਲਾਈਡ ਸੋ਼ਅ
ਪੁਸਤਕਾਂ
ਫ਼ੋਟੋ ਨੁਮਾਇਸ਼ਾਂ
ਮਾਣ-ਸਨਮਾਨ
|
Portal di Ensiklopedia Dunia