ਸਵਰਾਜਬੀਰ
![]() ![]() ਡਾ. ਸਵਰਾਜਬੀਰ ( ਜਨਮ 22 ਅਪ੍ਰੈਲ 1958) ਕਵੀ, ਨਾਟਕਕਾਰ, ਸਾਬਕਾ ਸੰਪਾਦਕ ਅਤੇ ਸਾਬਕਾ ਅਧਿਕਾਰੀ ਹੈ। ਉਹ ਸਤੰਬਰ 2018 ਤੋਂ ਜਨਵਰੀ 2024 ਤਕ ਪੰਜਾਬੀ ਟ੍ਰਿਬਿਊਨ ਅਖ਼ਬਾਰ ਦਾ ਸੰਪਾਦਕ ਸੀ। ਉਹ ਪੰਜਾਬੀ ਦੇ ਚੌਥੀ ਪੀੜ੍ਹੀ ਦੇ ਉਨ੍ਹਾਂ ਨਾਟਕਕਾਰਾਂ ਵਿਚੋਂ ਇੱਕ ਹੈ ਜਿਸ ਨੇ ਨਾਟਕ ਦੇ ਖੇਤਰ ਵਿੱਚ ਭਾਰਤੀ ਮਿੱਥ ਕਥਾਵਾਂ ਦੀ ਪਰੰਪਰਾ ਵਿੱਚੋਂ ਵਿਸ਼ਿਆਂ ਦੀ ਚੋਣ ਕਰਨ ਰਾਹੀਂ ਆਪਣੀ ਨਵੇਕਲੀ ਪਛਾਣ ਬਣਾਈ ਹੈ।[1] ਸਾਲ 2016 ਦੇ ਐਲਾਨੇ ਗਏ ਸਾਹਿਤ ਅਕਾਦਮੀ ਅਵਾਰਡਾਂ 'ਚ ਪੰਜਾਬੀ ਦੇ ਨਾਟਕਕਾਰ ਸਵਰਾਜਬੀਰ ਦੇ ਨਾਟਕ 'ਮੱਸਿਆ ਦੀ ਰਾਤ' ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।[2] ਜੀਵਨਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਇੱਕ ਕਸਬੇ ਮਲੋਵਾਲੀ ਵਿੱਚ ਜੰਮਿਆ ਪਲਿਆ। ਉਸਨੇ ਆਪਣਾ ਸਾਹਿਤਕ ਜੀਵਨ 1978-79 ਵਿੱਚ ਕਵੀ ਦੇ ਤੌਰ ਤੇ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਉਸ ਨੇ ਨਾਟਕ ਦੀ ਵਿਧਾ ਵਿੱਚ ਜਿਆਦਾ ਰੁਚੀ ਹੋ ਗਈ। ਉਸ ਦੇ ਕਈ ਨਾਟਕ ਦੇਸ ਵਿਦੇਸ਼ ਵਿੱਚ ਖੇਡੇ ਜਾ ਚੁੱਕੇ ਹਨ। ਨਾਟਕਕਾਰਡਾ. ਸਵਰਾਜਬੀਰ ਨੇ ਨਾਟਕ ਲੇਖਕ ਵਜੋਂ ਵੀ ਬਹੁਤ ਨਾਮਣਾ ਖੱਟਿਆ ਹੈ। ਉਸ ਦੇ ਨਾਟਕ ਸਟੇਜ ਤੇ ਖੇਡੇ ਗਏ ਹਨ। ਨਾਟ ਖੇਤਰ ਵਿੱਚ ਉਸ ਦੀ ਜੁਗਲਬੰਦੀ ਰੰਗਕਰਮੀ ਕੇਵਲ ਧਾਲੀਵਾਲ ਨਾਲ ਬਣੀ।[3] ਸਵਾਰਾਜਬੀਰ ਨੇ ਮਿੱਥ ਵਿਚੋਂ ਨਾਟਕ ਸਿਰਜਿਆ ਹੈ ਤੇ ਉਸ ਨੇ ਪੰਜਾਬ ਨਾਟਕਕਾਰੀ ਦੀਆਂ ਬਣੀਆਂ ਮਿੱਥਾਂ ਨੂੰ ਤੋੜਿਆ ਵੀ ਹੈ।[4] ਸੰਪਾਦਕਸਵਰਾਜਬੀਰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਸੀ।[5] ਉਸ ਦੇ ਸੰਪਾਦਕੀ ਸਪਸ਼ਟ ਅਤੇ ਦਿਸ਼ਾ ਬੋਧਕ ਹੁੰਦੇ ਹਨ।[6] ਆਪਣੇ ਸੰਪਾਦਕੀ ਲੇਖਾਂ ਵਿੱਚ ਉਹ ਹਮੇਸ਼ਾ ਤਤਕਾਲੀ ਮੁੱਦੇ ਤੇ ਖੋਜ ਭਰਪੂਰ ਗੱਲ ਕਰਦਾ ਹੈ।[7][8] ਉਸ ਨੇ ਸਿਆਸੀ ਸ਼ਬਦਾਵਲੀ ਨੂੰ ਨਵੇਂ ਸੰਦਰਭ ਵਿੱਚ ਪਰਿਭਾਸ਼ਿਤ ਕੀਤਾ ਹੈ।[9] ਰਚਨਾਵਾਂਕਾਵਿ-ਸੰਗ੍ਰਹਿ
ਨਾਟਕਹਵਾਲੇ
|
Portal di Ensiklopedia Dunia