ਪੰਡਿਤ ਅਜੋਏ ਚੱਕਰਵਰਤੀ
ਪੰਡਿਤ ਅਜੋਏ ਚੱਕਰਵਰਤੀ (ਜਨਮ 25 ਦਸੰਬਰ 1953) ਇੱਕ ਹਿੰਦੁਸਤਾਨੀ ਕਲਾਸੀਕਲ ਗਾਇਕ, ਸੰਗੀਤਕਾਰ, ਗੀਤਕਾਰ ਅਤੇ ਪਟਿਆਲਾ-ਕਸੂਰ ਘਰਾਣੇ ਦਾ ਇੱਕ ਨੁਮਾਇੰਦਾ ਹੈ।[1] ਉਸ ਨੂੰ 2020 ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਅਤੇ 2011 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[2][3] ਮੁਢਲਾ ਜੀਵਨਅਜੋਏ ਚੱਕਰਵਰਤੀ ਦਾ ਜਨਮ ਕੋਲਕਾਤਾ, ਪੱਛਮੀ ਬੰਗਾਲ ਵਿੱਚ ਹੋਇਆ ਸੀ। ਉਸ ਦਾ ਪਾਲਣ-ਪੋਸ਼ਣ ਸ਼ਿਆਮਨਗਰ ਵਿੱਚ ਆਪਣੇ ਭਰਾ ਨਾਲ ਹੋਇਆ ਸੀ। ਉਸ ਦਾ ਛੋਟਾ ਭਰਾ ਸੰਜੇ ਚੱਕਰਵਰਤੀ ਇੱਕ ਗੀਤਕਾਰ ਅਤੇ ਸੰਗੀਤਕਾਰ ਹੈ। ਉਸੰ ਨੇ ਕੋਲਕਾਤਾ ਦੀ ਰਬਿੰਦਰ ਭਾਰਤੀ ਯੂਨੀਵਰਸਿਟੀ ਤੋਂ ਬੀ. ਏ. ਅਤੇ ਐਮ. ਏ. ਦੋਵਾਂ ਵਿੱਚ ਸੰਗੀਤ ਵਿੱਚ ਆਪਣੀ ਕਲਾਸ ਵਿੱਚ ਸਿਖਰਲਾ ਸਥਾਨ ਹਾਸਿਲ ਕੀਤਾ ਸੀ ਅਤੇ 1978 ਵਿੱਚ ਆਈ. ਟੀ. ਸੀ. ਸੰਗੀਤ ਖੋਜ ਅਕੈਡਮੀ ਵਿੱਚ ਪਹਿਲੇ ਵਿਦਵਾਨ ਦੇ ਤੌਰ ਤੇ ਸ਼ਾਮਲ ਹੋਏ ਸਨ। ਅੱਜ ਉਹ ਇਸ ਅਕੈਡਮੀ ਦੇ ਸਭ ਤੋਂ ਘੱਟ ਉਮਰ ਦੇ ਉਸਤਾਦਾਂ ਵਿੱਚੋਂ ਇੱਕ ਹਨ। ਉਸ ਦੇ ਪਿਤਾ ਅਜੀਤ ਚੱਕਰਵਰਤੀ ਉਸ ਦੇ ਪਹਿਲੇ ਗੁਰੂ ਸਨ। ਫਿਰ ਉਸ ਨੇ ਪੰਨਾਲਾਲ ਸਾਮੰਤਾ,ਕਨੀਦਾਸ ਬੈਰਾਗੀ ਅਤੇ ਗਿਆਨ ਪ੍ਰਕਾਸ਼ ਘੋਸ਼ ਕੋਲੋਂ ਸੰਗੀਤ ਦੀ ਤਾਲੀਮ ਹਾਸਿਲ ਕੀਤੀ। ਇਸ ਤੋਂ ਇਲਾਵਾ, ਉਸ ਨੇ ਲਤਾਫਤ ਹੁਸੈਨ ਖਾਨ, ਨਿਬਰਤੀਬੁਆ ਸਰਨਾਈਕ, ਹੀਰਾਬਾਈ ਬਰੋਡੇਕਰ ਅਤੇ ਐਮ. ਬਾਲਾਮੁਰਲੀਕ੍ਰਿਸ਼ਨ ਤੋਂ ਕਰਨਾਟਕੀ ਸ਼ੈਲੀਆਂ ਵਿੱਚ ਤਾਲੀਮ ਹਾਸਿਲ ਕੀਤੀ , ਜੋ ਉਸ ਦੇ ਸੰਗੀਤਕ ਪ੍ਰਗਟਾਵੇ ਅਤੇ ਸੰਗੀਤ ਦੇ ਗਿਆਨ ਦਾ ਇੱਕ ਵਡਾ ਖਜ਼ਾਨਾ ਹੈ। ਖਿਆਲ ਸ਼ੈਲੀ ਵਿੱਚ ਅਜਿਹੇ ਸ਼ੁੱਧ ਕਲਾਸੀਕਲ ਤਾਲੀਮ ਹਾਸਿਲ ਹੋਣ ਦੇ ਬਾਵਜੂਦ, ਉਹ ਕਈ ਵੱਖ-ਵੱਖ ਭਾਸ਼ਾਵਾਂ ਵਿੱਚ ਠੁਮਰੀ, ਟੱਪਾ, ਭਜਨ, ਕੀਰਤਨ, ਲੋਕ, ਫਿਲਮ/ਗ਼ੈਰ-ਫਿਲਮ ਅਤੇ ਆਧੁਨਿਕ ਗੀਤਾਂ ਵਰਗੇ ਹਲਕੇ ਰੂਪਾਂ ਦੀ ਵੀ ਪੇਸ਼ਕਾਰੀ ਕਰਦੇ ਹਨ। ਉਨ੍ਹਾਂ ਨੂੰ ਕਈ ਸ਼ਾਨਦਾਰ ਪੁਰਸਕਾਰ ਮਿਲੇ ਹਨ ਜਿਨ੍ਹਾਂ ਵਿੱਚ ਪਦਮ ਸ਼੍ਰੀ (2011) ਸੰਗੀਤ ਨਾਟਕ ਅਕਾਦਮੀ ਪੁਰਸਕਾਰ (ਦਿੱਲੀ, ਕੁਮਾਰ ਗੰਧਰਵ ਰਾਸ਼ਟਰੀ ਪੁਰਸਕਾਰ (1993) ਅਤੇ ਸਰਬੋਤਮ ਪੁਰਸ਼ ਪਲੇਅਬੈਕ ਗਾਇਕ ਪੁਰਸਕਾਰ (ਬੰਗਾਲੀ ਫਿਲਮ "ਛੰਡਨੀਰ" 1990) ਸ਼ਾਮਲ ਹਨ।[4] ਉਨ੍ਹਾਂ ਨੂੰ ਆਪਣੇ ਹੀ ਰਾਜ ਪੱਛਮੀ ਬੰਗਾਲ ਦੇ ਸਾਬਕਾ ਅਤੇ ਮੌਜੂਦਾ ਮੁੱਖ ਮੰਤਰੀਆਂ ਤੋਂ ਵੀ ਵਧਾਈਆਂ ਮਿਲ ਚੁੱਕੀਆਂ ਹਨ। ਸਾਲ 2012 ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਰਾਜ ਦੇ ਦੋ ਸਭ ਤੋਂ ਵੱਡੇ ਪੁਰਸਕਾਰਾਂ ਮਹਾ ਸੰਗੀਤ ਸਨਮਾਨ ਅਤੇ ਬੰਗ ਬਿਭੂਸ਼ਣ ਨਾਲ ਸਨਮਾਨਿਤ ਕੀਤਾ। ਸਾਲ 2015 ਵਿੱਚ ਉਹਨਾਂ ਨੂੰ ਗੁਰੂ ਗਿਆਨ ਪ੍ਰਕਾਸ਼ ਘੋਸ਼ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਹੈ। ਜੈਜ਼ ਸੰਗੀਤ ਦੇ ਜਨਮ ਸਥਾਨ ਪ੍ਰਿਜ਼ਰਵੇਸ਼ਨ ਹਾਲ ਵਿੱਚ ਜੈਜ਼ ਸੱਗੀਤਕਾਰਾਂ ਨਾਲ ਪ੍ਰਦਰਸ਼ਨ ਕਰਨ ਤੋਂ ਬਾਅਦ, ਉਸ ਨੂੰ ਨਿਊ ਓਰਲੀਨਜ਼ ਵਿੱਚ ਆਨਰੇਰੀ ਨਾਗਰਿਕਤਾ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਈ. ਆਈ. ਟੀ. ਕਾਨਪੁਰ ਦੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਆਪਣੀ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਨ੍ਹਾਂ ਨੂੰ ਆਪਣੇ-ਆਪਣੇ ਖੇਤਰ ਵਿੱਚ ਮਿਸਾਲੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ। ਗਾਉਣ ਦਾ ਕਰੀਅਰਉਹਨਾਂ ਨੂੰ ਪਾਕਿਸਤਾਨ ਅਤੇ ਚੀਨ ਵਿੱਚ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਗਿਆ ਹੈ ਅਤੇ ਬੀ. ਬੀ. ਸੀ. ਦੁਆਰਾ ਭਾਰਤ ਦੀ ਆਜ਼ਾਦੀ ਦੇ ਗੋਲਡਨ ਜੁਬਲੀ ਸਮਾਰੋਹ ਲਈ ਵੀ ਸੱਦਾ ਦਿੱਤਾ ਗਿਆ ਸੀ।[5] ਉਨ੍ਹਾਂ ਨੇ ਦੁਨੀਆ ਭਰ ਦੇ ਕੁਝ ਸਭ ਤੋਂ ਵੱਕਾਰੀ ਸਥਾਨਾਂ ਜਿਵੇਂ ਕਿ ਕਾਰਨੇਗੀ ਹਾਲ, ਕੈਨੇਡੀ ਸੈਂਟਰ, ਅਮਰੀਕਾ ਵਿੱਚ ਨਿਊ ਓਰਲੀਨਜ਼ ਜੈਜ਼ ਪ੍ਰਿਜ਼ਰਵੇਸ਼ਨ ਹਾਲ, ਯੂਕੇ ਵਿੱਚ ਰਾਇਲ ਐਲਬਰਟ ਹਾਲ ਅਤੇ ਕਵੀਨ ਐਲਿਜ਼ਾਬੈਥ ਹਾਲ ਅਤੇ ਫਰਾਂਸ ਵਿੱਚ ਥੀਏਟਰ ਡੀ ਲਾ ਵਿਲੇ ਵਿੱਚ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ, ਪੰਡਿਤ ਅਜੋਏ ਚੱਕਰਵਰਤੀ ਨੇ 2018 ਵਿੱਚ ਕੈਨੇਡਾ ਦੇ ਟੋਰਾਂਟੋ ਵਿੱਚ ਆਗਾ ਖਾਨ ਮਿਊਜ਼ੀਅਮ ਵਿੱਚ ਰਾਗ-ਮਾਲਾ ਮਿਊਜ਼ਿਕ ਸੁਸਾਇਟੀ ਆਫ ਟੋਰਾਂਟੋ ਲਈ ਪ੍ਰਦਰਸ਼ਨ ਵੀ ਕੀਤਾ।[6] ਆਪਣੇ ਗੁਰੂ ਗਿਆਨ ਪ੍ਰਕਾਸ਼ ਘੋਸ਼ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ, ਚੱਕਰਵਰਤੀ ਨੇ ਸੰਗੀਤ ਦੇ ਇੱਕ ਸਕੂਲ, ਸ਼ਰੁਤੀਨੰਦਨ ਦੀ ਸਥਾਪਨਾ ਕੀਤੀ। ਨਿੱਜੀ ਜੀਵਨਅਜੋਏ ਚੱਕਰਵਰਤੀ ਦਾ ਵਿਆਹ ਚੰਦਨਾ ਚੱਕਰਬਰਤੀ ਨਾਲ ਹੋਇਆ ਹੈ। ਉਸ ਦੀ ਧੀ ਕੌਸ਼ਿਕੀ ਚੱਕਰਵਰਤੀ ਵੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਗਾਇਕਾ ਹੈ। ਉਨ੍ਹਾਂ ਦਾ ਪੁੱਤਰ, ਅੰਜਨ ਚੱਕਰਵਰਤੀ, ਇੱਕ ਸਾਊਂਡ ਇੰਜੀਨੀਅਰ ਹੈ। ਫ਼ਿਲਮਾਂ
ਪੁਰਸਕਾਰ
ਹਵਾਲੇਆ
|
Portal di Ensiklopedia Dunia