ਪੰਡਿਤ ਓਮਕਾਰਨਾਥ ਠਾਕੁਰ
ਪੰਡਿਤ ਓਮਕਾਰਨਾਥ ਠਾਕੁਰ (24 ਜੂਨ 1897-29 ਦਸੰਬਰ 1967) ਇੱਕ ਭਾਰਤੀ ਸੰਗੀਤ ਅਧਿਆਪਕ, ਸੰਗੀਤ ਵਿਗਿਆਨੀ ਅਤੇ ਹਿੰਦੁਸਤਾਨੀ ਸ਼ਾਸਤਰੀ ਗਾਇਕ ਸੀ। ਉਹ ਗਵਾਲੀਅਰ ਘਰਾਣੇ ਦੇ ਕਲਾਸੀਕਲ ਗਾਇਕ ਵਿਸ਼ਨੂੰ ਦਿਗੰਬਰ ਪਲੁਸਕਰ ਦੇ ਚੇਲੇ ਅਤੇ ਅਖਿਲ ਭਾਰਤੀ ਗੰਧਰਵ ਮਹਾਵਿਦਿਆਲਿਆ ਮੰਡਲ ਦੇ ਸੰਸਥਾਪਕ ਸਨ। ਉਹ ਗੰਧਰਵ ਮਹਾਵਿਦਿਆਲੇ, ਲਾਹੌਰ ਦੇ ਪ੍ਰਿੰਸੀਪਲ ਬਣੇ ਅਤੇ ਬਾਅਦ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਸੰਗੀਤ ਫੈਕਲਟੀ ਦਾ ਪਹਿਲਾ ਡੀਨ ਬਣੇ। ਉਨ੍ਹਾਂ ਨੇ ਸੰਗੀਤਾਂਜਲੀ ਭਾਗ 1 ਤੋਂ 6 ਤੱਕ ਕਿਤਾਬ ਵੀ ਲਿਖੀ। ਸ਼ੁਰੂਆਤੀ ਜੀਵਨ ਅਤੇ ਸਿਖਲਾਈਪੰਡਿਤ ਓਮਕਾਰਨਾਥ ਠਾਕੁਰ ਦਾ ਜਨਮ 1897 ਵਿੱਚ ਬਡ਼ੌਦਾ ਰਿਆਸਤ (ਮੌਜੂਦਾ ਆਨੰਦ ਜ਼ਿਲ੍ਹੇ, ਗੁਜਰਾਤ ਵਿੱਚ ਖੰਭਾਤ ਤੋਂ 15 ਕਿਲੋਮੀਟਰ ਦੂਰ) ਦੇ ਇੱਕ ਪਿੰਡ ਵਿੱਚ ਇੱਕ ਗਰੀਬ ਫੌਜੀ ਪਰਿਵਾਰ ਦੇ ਘਰ ਵਿੱਚ ਹੋਇਆ ਸੀ। ਉਹਨਾਂ ਦੇ ਦਾਦਾ ਮਹਾਸ਼ੰਕਰ ਠਾਕੁਰ ਨੇ 1857 ਦੇ ਭਾਰਤੀ ਵਿਦਰੋਹ ਵਿੱਚ ਨਾਨਾਸਾਹੇਬ ਪੇਸ਼ਵਾ ਦੀ ਸਰਪ੍ਰਸਤੀ ਵਿੱਚ ਲੜਾਈ 'ਚ ਹਿੱਸਾ ਲਿਆ ਸੀ। ਉਹਨਾਂ ਦੇ ਪਿਤਾ ਗੌਰੀਸ਼ੰਕਰ ਠਾਕੁਰ ਵੀ ਫੌਜ ਵਿੱਚ ਸਨ ਜਿਨ੍ਹਾਂ ਨੂੰ ਬਡ਼ੌਦਾ ਦੀ ਮਹਾਰਾਣੀ ਜਮਨਾਬਾਈ ਦੁਆਰਾ ਨਿਯੁਕਤ ਕੀਤਾ ਗਿਆ ਸੀ ਅਤੇ ਉਹਨਾਂ ਨੇ 200 ਘੋਡ਼ਸਵਾਰ ਦੀ ਕਮਾਂਡ ਸੰਭਾਲੀ ਸੀ। ਪਰਿਵਾਰ 1900 ਵਿੱਚ ਭਰੂਚ ਚਲਾ ਗਿਆ, ਹਾਲਾਂਕਿ ਜਲਦੀ ਹੀ ਪਰਿਵਾਰ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਸ ਦੇ ਪਿਤਾ ਨੇ ਫੌਜ ਛੱਡ ਦਿੱਤੀ ਸੀ ਤੇ ਸਨਿਆਸੀ ਬਣ ਕੇ ਉਹਨਾਂ ਨੇ ਘਰ ਤਿਆਗ ਦਿੱਤਾ ਜਿਸ ਕਾਰਣ ਉਹਨਾਂ ਦੀ ਪਤਨੀ ਨੂੰ ਘਰ ਚਲਾਨਾ ਪਿਆ। ਇਸ ਤਰ੍ਹਾਂ ਪੰਜ ਸਾਲ ਦੀ ਉਮਰ ਤੱਕ ਠਾਕੁਰ ਨੇ ਕਈ ਅਜੀਬ ਨੌਕਰੀਆਂ, ਮਿੱਲਾਂ, ਰਾਮਲੀਲਾ ਮੰਡਲੀ ਅਤੇ ਇੱਥੋਂ ਤੱਕ ਕਿ ਇੱਕ ਘਰੇਲੂ ਸਹਾਇਕ ਵਜੋਂ ਵੀ ਆਪਣੀ ਮਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਚੌਦਾਂ ਸਾਲਾਂ ਦਾ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ।[3] ਉਸ ਦੇ ਗਾਉਣ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਓਮਕਾਰਨਾਥ ਠਾਕੁਰ ਅਤੇ ਉਹਨਾਂ ਦੇ ਛੋਟੇ ਭਰਾ ਰਮੇਸ਼ ਚੰਦਰ ਨੂੰ ਇੱਕ ਅਮੀਰ ਪਰਉਪਕਾਰੀ ਪਾਰਸੀ ਸ਼ਾਹਪੁਰਜੀ ਮੰਚੇਰਜੀ ਡੂੰਗਾਜੀ ਨੇ ਵਿੱਚ ਕਲਾਸੀਕਲ ਗਾਇਕ ਵਿਸ਼ਨੂੰ ਦਿਗੰਬਰ ਪਲੁਸਕਰ ਦੇ ਅਧੀਨ ਬੰਬਈ ਦੇ ਇੱਕ ਸੰਗੀਤ ਸਕੂਲ ਗੰਧਰਵ ਮਹਾਵਿਦਿਆਲਾ ਵਿੱਚ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੀ ਸਿਖਲਾਈ ਲਈ ਸਪਾਂਸਰ ਕੀਤਾ । ਠਾਕੁਰ ਜਲਦੀ ਹੀ ਗਵਾਲੀਅਰ ਘਰਾਣੇ ਦੀ ਸ਼ੈਲੀ ਵਿੱਚ ਇੱਕ ਗਾਇਕ ਬਣ ਗਏ ਅਤੇ ਆਪਣੇ ਗੁਰੂ ਅਤੇ ਹੋਰ ਸੰਗੀਤਕਾਰਾਂ ਦੇ ਨਾਲ ਸੰਗੀਤ ਸਮਾਰੋਹਾਂ ਵਿੱਚ ਜਾਣ ਲੱਗ ਪਏ। ਬਾਅਦ ਵਿੱਚ ਆਪਣੇ ਕੈਰੀਅਰ ਵਿੱਚ ਉਹਨਾਂ ਨੇ ਆਪਣੀ ਵੱਖਰੀ ਸ਼ੈਲੀ ਵਿਕਸਿਤ ਕੀਤੀ।[4] ਆਖਰਕਾਰ,ਉਹਨਾਂ ਨੇ 1918 ਵਿੱਚ ਆਪਣੇ ਸੰਗੀਤ ਸਮਾਰੋਹ ਦੀ ਸ਼ੁਰੂਆਤ ਕੀਤੀ, ਹਾਲਾਂਕਿ ਉਹਨਾਂ ਨੇ ਆਪਣੇ ਗੁਰੂ,ਸ਼੍ਰੀ ਵਿਸ਼੍ਣੁ ਦਿਗੰਬਰ ਪਲੂਸਕਰ(ਜਦੋਂ ਤੱਕ ਕਿ 1931 ਵਿੱਚ ਉਸਦੀ ਮੌਤ ਨਹੀਂ ਹੋ ਗਈ) ਦੇ ਅਧੀਨ ਆਪਣੀ ਤਾਲੀਮ ਜਾਰੀ ਰੱਖੀ, ।[2] ਕੈਰੀਅਰਪੰਡਿਤ ਓਮਕਾਰਨਾਥ ਠਾਕੁਰ ਨੂੰ 1916 ਵਿੱਚ ਪਲੁਸਕਰ ਦੇ ਗੰਧਰਵ ਮਹਾਵਿਦਿਆਲਿਆ ਦੀ ਲਾਹੌਰ ਸ਼ਾਖਾ ਦਾ ਪ੍ਰਿੰਸੀਪਲ ਬਣਾਇਆ ਗਿਆ ਸੀ। ਇੱਥੇ ਉਹ ਪਟਿਆਲਾ ਘਰਾਣੇ ਦੇ ਗਾਇਕਾਂ ਜਿਵੇਂ ਕਿ ਅਲੀ ਬਖਸ਼ ਅਤੇ ਕਾਲੇ ਖਾਨ, ਵੱਡੇ ਗੁਲਾਮ ਅਲੀ ਖਾਨ ਦੇ ਚਾਚੇ ਨਾਲ ਜਾਣੂ ਹੋ ਗਏ। ਸੰਨ1919 ਵਿੱਚ ਉਹ ਭਰੂਚ ਵਾਪਸ ਆ ਗਏ ਅਤੇ ਆਪਣਾ ਸੰਗੀਤ ਸਕੂਲ, ਗੰਧਰਵ ਨਿਕੇਤਨ ਸ਼ੁਰੂ ਕੀਤਾ। 1920 ਦੇ ਦਹਾਕੇ ਦੌਰਾਨ, ਠਾਕੁਰ ਨੇ ਸਥਾਨਕ ਪੱਧਰ 'ਤੇ ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ ਲਈ ਕੰਮ ਕੀਤਾ, ਕਿਉਂਕਿ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਭਰੂਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਸਨ। ਦੇਸ਼ ਭਗਤੀ ਦੇ ਗੀਤ ਵੰਦੇ ਮਾਤਰਮ ਦੀ ਉਹਨਾਂ ਦੀ ਪੇਸ਼ਕਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਲਾਨਾ ਸੈਸ਼ਨਾਂ ਦੀ ਨਿਯਮਤ ਵਿਸ਼ੇਸ਼ਤਾ ਸੀ।[5] ਠਾਕੁਰ ਨੇ 1933 ਵਿੱਚ ਯੂਰਪ ਦਾ ਦੌਰਾ ਕੀਤਾ ਅਤੇ ਯੂਰਪ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਭਾਰਤੀ ਸੰਗੀਤਕਾਰਾਂ ਵਿੱਚੋਂ ਇੱਕ ਬਣ ਗਏ। ਇਸ ਦੌਰੇ ਦੌਰਾਨ, ਉਸਨੇ ਬੇਨੀਤੋ ਮੁਸੋਲਿਨੀ ਲਈ ਨਿੱਜੀ ਤੌਰ 'ਤੇ ਪ੍ਰਦਰਸ਼ਨ ਕੀਤਾ। ਠਾਕੁਰ ਦੀ ਪਤਨੀ ਇੰਦਰਾ ਦੇਵੀ ਦੀ ਉਸੇ ਸਾਲ ਮੌਤ ਹੋ ਗਈ ਅਤੇ ਉਨ੍ਹਾਂ ਨੇ ਸੰਗੀਤ ਉੱਤੇ ਵਿਸ਼ੇਸ਼ ਤੌਰ ਉੱਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ। ਇੱਕ ਕਲਾਕਾਰ ਅਤੇ ਸੰਗੀਤ ਵਿਗਿਆਨੀ ਦੇ ਰੂਪ ਵਿੱਚ ਪੰਡਿਤ ਓਮਕਾਰਨਾਥ ਠਾਕੁਰ ਦੇ ਕੰਮ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਇੱਕ ਸੰਗੀਤ ਕਾਲਜ ਦੀ ਸਿਰਜਣਾ ਕੀਤੀ ਜਿਸ ਨੇ ਦੋਵਾਂ ਉੱਤੇ ਜ਼ੋਰ ਦਿੱਤਾ, ਇੱਥੇ ਉਹ ਸੰਗੀਤ ਫੈਕਲਟੀ ਦੇ ਪਹਿਲੇ ਡੀਨ ਸਨ।[2] ਪੰਡਿਤ ਓਮਕਾਰਨਾਥ ਠਾਕੁਰ ਨੇ ਯੂਨੀਵਰਸਿਟੀ ਗੀਤ, ਬਨਾਰਸ ਹਿੰਦੂ ਯੂਨੀਵਰਸਿਟੀ ਕੁਲਗੀਤ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਅਤੇ ਇਸ ਦੇ ਇਤਿਹਾਸ 'ਤੇ ਕਿਤਾਬਾਂ ਲਿਖੀਆਂ। ਸਮਕਾਲੀ ਸੰਗੀਤ ਸਾਹਿਤ ਵਿੱਚ ਠਾਕੁਰ ਦੇ ਕੰਮ ਦੀ ਆਲੋਚਨਾ ਕੀਤੀ ਗਈ ਹੈ ਕਿ ਉਹ ਮੁਸਲਿਮ ਸੰਗੀਤਕਾਰਾਂ ਦੇ ਯੋਗਦਾਨ ਤੋਂ ਅਣਜਾਣ ਹੈ ਅਤੇ ਉਸਨੇ ਉਹਨਾਂ ਨੂੰ ਸ਼ਾਸਤ੍ਰੀ ਸੰਗੀਤ ਨੂੰ ਵਿਗਾੜਨ ਲਈ ਜ਼ਿੰਮੇਵਾਰ ਠਹਿਰਾਇਆ ।[6][7] ਪੰਡਿਤ ਓਮਕਾਰਨਾਥ ਠਾਕੁਰ ਨੇ 1954 ਤੱਕ ਯੂਰਪ ਵਿੱਚ ਪ੍ਰਦਰਸ਼ਨ ਕੀਤਾ ਅਤੇ 1955 ਵਿੱਚ ਪਦਮ ਸ਼੍ਰੀ ਅਤੇ 1963 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਾਪਤ ਕੀਤਾ।[8][9] ਉਹ 1963 ਵਿੱਚ ਸੇਵਾਮੁਕਤ ਹੋਏ ਅਤੇ ਉਨ੍ਹਾਂ ਨੂੰ 1963 ਵਿੱੱਚ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ 1964 ਵਿੱਚ ਰਬਿੰਦਰ ਭਾਰਤੀ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ। 1954 ਵਿੱਚ ਦਿਲ ਦਾ ਦੌਰਾ ਪੈਣ ਤੋਂ ਬਾਅਦ, ਉਹਨਾਂ ਨੂੰ ਜੁਲਾਈ 1965 ਵਿੱਚ ਇੱਕ ਹੋਰ ਦੌਰਾ ਪਿਆ, ਜਿਸ ਕਾਰਨ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਦੋ ਸਾਲਾਂ ਲਈ ਅੰਸ਼ਕ ਤੌਰ ਤੇ ਅਧਰੰਗ ਹੋ ਗਿਆ।[2] ਇਹ ਵੀ ਦੇਖੋ
ਹਵਾਲੇ
|
Portal di Ensiklopedia Dunia