ਫਕਰਸਰਫ਼ਕਰਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪੰਜਾਬ, ਭਾਰਤ ਦਾ ਇੱਕ ਪਿੰਡ ਹੈ। ਇਹ ਬਠਿੰਡਾ ਸ੍ਰੀ ਗੰਗਾਨਗਰ ਰੇਲਵੇ ਪੱਥ 'ਤੇ ਗਿੱਦੜਬਾਹਾ ਅਤੇ ਮਲੋਟ ਵਿਚਕਾਰ ਹੈ। ਇਹ ਗਿੱਦੜਬਾਹਾ ਤੋਂ 9 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਮੁਕਤਸਰ ਤੋਂ 45 ਕਿਲੋਮੀਟਰ ਦੂਰ ਸਥਿਤ ਹੈ। ਇਸ ਪਿੰਡ ਵਿੱਚ ਬਾਬਾ ਬਾਲਾ ਜੀ ਦਾ ਡੇਰਾ ਸਥਿਤ ਹੈ। ਇਹ ਪਿੰਡ ਦਾ ਨਾਂ ਇਸ ਤਰ੍ਹਾਂ ਪਿਆ ਮੰਨਿਆ ਜਾਂਦਾ ਹੈ ਕਿ ਇਹ ਫਕੀਰਾਂ ਨੇ ਛੱਪੜ ਦੇ ਕੰਢੇ ਤੇ ਵਸਾਇਆ ਹੈ। ਫਕੀਰ (ਫੱਕਰ) ਅਤੇ ਛੱਪੜ ਦੇ ਪਾਣੀ (ਸਰ) ਕਰਕੇ ਫਕਰਸਰ ਹੈ। ਫਕਰਸਰ ਪਿੰਡ ਮਲੋਟ ਵਿਧਾਨ ਸਭਾ ਹਲਕੇ ਅਤੇ ਫ਼ਿਰੋਜ਼ਪੁਰ ਸੰਸਦੀ ਹਲਕੇ ਅਧੀਨ ਆਉਂਦਾ ਹੈ। ਗਿੱਦੜਬਾਹਾ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਫਕਰਸਰ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1] ਰਕਬਾ ਅਤੇ ਆਬਾਦੀਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1562 ਹੈਕਟੇਅਰ ਹੈ। ਫਕਰਸਰ ਦੀ ਕੁੱਲ ਅਬਾਦੀ 3,471 ਹੈ, ਜਿਸ ਵਿੱਚੋਂ ਮਰਦ ਅਬਾਦੀ 1,833 ਹੈ ਜਦਕਿ ਔਰਤਾਂ ਦੀ ਆਬਾਦੀ 1,638 ਹੈ। ਫਕਰਸਰ ਪਿੰਡ ਦੀ ਸਾਖਰਤਾ ਦਰ 55.75% ਹੈ ਜਿਸ ਵਿੱਚੋਂ 60.56% ਮਰਦ ਅਤੇ 50.37% ਔਰਤਾਂ ਪੜ੍ਹੀਆਂ-ਲਿਖੀਆਂ ਹਨ। ਫਕਰਸਰ ਪਿੰਡ ਵਿੱਚ ਕਰੀਬ 665 ਘਰ ਹਨ। ਪਿੰਡ ਫਕਰਸਰ ਦਾ ਪਿੰਨ ਕੋਡ 152107 ਹੈ।[2] ![]() ਹਵਾਲੇ
|
Portal di Ensiklopedia Dunia