ਫ਼ਰਾਂਸੀਸੀ ਇਨਕ਼ਲਾਬ
ਫ਼ਰਾਂਸੀਸੀ ਇਨਕ਼ਲਾਬ (ਫ਼ਰਾਂਸੀਸੀ: Révolution Française; 1789–1799), ਫ਼ਰਾਂਸ ਵਿੱਚ ਬੁਨਿਆਦੀ ਸਮਾਜਕ ਅਤੇ ਰਾਜਨੀਤਕ ਚੱਕਥੱਲੀ ਦਾ ਇੱਕ ਦੌਰ ਸੀ ਜਿਸਦਾ ਸਿੱਧਾ ਅਸਰ ਫ਼ਰਾਂਸੀਸੀ ਇਤਿਹਾਸ ਅਤੇ ਹੋਰ ਮੋਟੇ ਤੌਰ 'ਤੇ ਸਮੁੱਚੀ ਦੁਨੀਆ ਉੱਤੇ ਪਿਆ। ਪੂਰਨ ਰਾਜਤੰਤਰ ਜਿਸਨੇ ਫ਼ਰਾਂਸ ਉੱਤੇ ਸਦੀਆਂ ਤੋਂ ਰਾਜ ਕੀਤਾ ਤਿੰਨ ਸਾਲਾਂ ਵਿੱਚ ਢਹਿ ਗਿਆ। ਫ਼ਰਾਂਸੀਸੀ ਸਮਾਜ ਵਿੱਚ ਇੱਕ ਭਾਰੀ ਕਾਇਆ-ਪਲਟ ਹੋਇਆ ਕਿਉਂਕਿ ਪ੍ਰਚੱਲਤ ਜਗੀਰੀ, ਕੁਲੀਨਤੰਤਰੀ ਅਤੇ ਧਾਰਮਿਕ ਰਿਆਇਤਾਂ ਖੱਬੇ ਰਾਜਨੀਤਕ ਸਮੂਹਾਂ, ਗਲੀਆਂ 'ਚ ਉਤਰੀ ਜਨਤਾ ਅਤੇ ਪਿੰਡਾਂ ਵਿਚਲੇ ਕਿਸਾਨਾਂ ਦੇ ਨਿਰੰਤਰ ਧਾਵਿਆਂ ਸਦਕਾ ਲੋਪ ਹੋ ਗਈਆਂ।[1] ਰਵਾਇਤ ਅਤੇ ਮਹੰਤਸ਼ਾਹੀ ਦੇ ਪੁਰਾਣੇ ਵਿਚਾਰਾਂ – ਬਾਦਸ਼ਾਹੀ, ਕੁਲੀਨਰਾਜ ਅਤੇ ਧਾਰਮਿਕ ਅਹੁਦੇਦਾਰੀ ਆਦਿ – ਦੀ ਥਾਂ ਨਵੇਂ ਗਿਆਨ ਸਿਧਾਂਤਾਂ, ਜਿਵੇਂ ਕਿ ਖ਼ਲਾਸੀ, ਬਰਾਬਰੀ, ਨਾਗਰਿਕਤਾ ਅਤੇ ਨਾ ਖੋਹੇ ਜਾ ਸਕਣ ਵਾਲੇ ਅਧਿਕਾਰ, ਵੱਲੋਂ ਲੈ ਲਈ ਗਈ। ਯੂਰਪ ਦੇ ਸਾਰੇ ਰਾਜ ਘਰਾਣੇ ਡਰ ਗਏ ਅਤੇ ਉਹਨਾਂ ਨੇ ਇਸ ਦੇ ਵਿਰੋਧ ਵਿੱਚ ਇੱਕ ਲਹਿਰ ਛੇੜ ਦਿੱਤੀ ਅਤੇ 1814 ਵਿੱਚ ਰਾਜਤੰਤਰ ਫੇਰ ਬਹਾਲ ਕਰ ਦਿੱਤਾ।ਪਰ ਬਹੁਤੇ ਨਵੇਂ ਸੁਧਾਰ ਸਦਾ ਲਈ ਰਹਿ ਗਏ। ਇਸੇ ਤਰਾਂ ਇਨਕ਼ਲਾਬ ਦੇ ਵਿਰੋਧੀਆਂ ਅਤੇ ਹਮੈਤੀਆਂ ਵਿਚਕਾਰ ਵੈਰਭਾਵ ਵੀ ਪੱਕੇ ਹੋ ਗਏ, ਇਹ ਲੜਾਈ ਉਹਨਾਂ ਵਿਚਕਾਰ ਅਗਲੀਆਂ ਦੋ ਸਦੀਆਂ ਤੱਕ ਚਲਦੀ ਰਹੀ। ਫ਼ਰਾਂਸ ਦੇ ਇਨਕ਼ਲਾਬ ਵਿੱਚ ਰੂਸੋ, ਵੋਲਟੇਅਰ, ਮੋਨਤੈਸਕੀਉ ਅਤੇ ਹੋਰ ਫ਼ਰਾਂਸੀਸੀ ਦਾਰਸ਼ਨਿਕਾਂ ਦਾ ਵੀ ਬਹੁਤ ਅਹਿਮ ਯੋਗਦਾਨ ਸੀ। ![]() ਹਵਾਲੇ
|
Portal di Ensiklopedia Dunia