ਫ਼ਰੈਂਕ ਲੌਇਡ
ਫ਼ਰੈਂਕ ਵਿਲਿਅਮ ਜੌਰਜ ਲੌਇਡ (2 ਫ਼ਰਵਰੀ 1886 – 10 ਅਗਸਤ 1960) ਇੱਕ ਬ੍ਰਿਟੇਨ ਵਿੱਚ ਜਨਮਿਆ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕ੍ਰਿਪਟ-ਲੇਖਕ, ਨਿਰਮਾਤਾ ਅਤੇ ਅਦਾਕਾਰ ਸੀ। ਉਹ ਅਕੈਡਮੀ ਔਫ਼ ਮੋਸ਼ਨ ਪਿਕਚਰਸ ਆਰਟਸ ਐਂਡ ਸਾਇੰਸਿਜ਼ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ।[2] ਅਤੇ 1934 ਤੋਂ 1935 ਵਿੱਚ ਇਸ ਸੰਸਥਾ ਦਾ ਮੁਖੀ ਵੀ ਰਿਹਾ ਸੀ। ਜੀਵਨਲੌਇਡ ਦਾ ਜਨਮ ਗਲਾਸਗੋ, ਸਕਾਟਲੈਂਡ ਵਿੱਚ ਹੋਇਆ ਸੀ। ਉਸਦੀ ਮਾਂ ਜੇਨ ਸਕੌਟਿਸ਼ ਸੀ ਅਤੇ ਉਸਦਾ ਪਿਤਾ ਐਡਮੰਡ ਇੱਕ ਵੈਲਸ਼ ਸੀ। ਲੌਇਡ ਨੇ ਆਪਣਾ ਕੈਰੀਅਰ ਸਟੇਜ ਅਦਾਕਾਰ ਅਤੇ ਗਾਇਕ ਦੇ ਤੌਰ 'ਤੇ ਲੰਡਨ ਵਿੱਚ ਸ਼ੁਰੂ ਕੀਤਾ ਸੀ।[1] ਉਹ ਅਕਾਦਮੀ ਇਨਾਮ ਜਿੱਤਣ ਵਾਲਾ ਸਕਾਟਲੈਂਡ ਦਾ ਪਹਿਲਾ ਵਿਅਕਤੀ ਹੈ ਅਤੇ ਫ਼ਿਲਮ ਇਤਿਹਾਸ ਵਿੱੱਚ ਉਸਦੀ ਵੱਖਰੀ ਪਛਾਣ ਹੈ। ਉਸਨੂੰ ਆਸਕਰ ਅਵਾਰਡਾਂ ਵਿੱਚ 3 ਵਾਰ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਉਸਦੀਆਂ ਫ਼ਿਲਮਾਂ ਵਿੱਚ ਇੱਕ ਮੌਨ ਫ਼ਿਲਮ ਦ ਡਿਵਾਈਨ ਲੇਡੀ ਅਤੇ ਵੀਅਰੀ ਰਿਵਰ ਅਤੇ ਡਰੈਗ ਸ਼ਾਮਿਲ ਸਨ। ਦ ਡਿਵਾਈਨ ਲੇਡੀ ਲਈ ਉਸਨੂੰ ਆਸਕਰ ਇਨਾਮ ਮਿਲਿਆ ਸੀ। ਇਸ ਤੋਂ ਇਲਾਵਾ 1933 ਵਿੱਚ ਉਸਨੂੰ ਨੋਇਲ ਕੋਵਾਰਡ ਦੀ ਲਿਖਤ ਦੀ ਰੂਪਾਤਰਨ ਕੈਵਲਕੇਡ ਲਈ ਵੀ ਆਸਕਰ ਇਨਾਮ ਮਿਲਿਆ ਸੀ। ਅੱਗੇ ਜਾ ਕੇ ਉਸਨੂੰ 1935 ਵਿੱਚ ਉਸਦੀ ਸਭ ਤੋਂ ਕਾਮਯਾਬ ਫ਼ਿਲਮ ਮਿਊਟਿਨੀ ਔਨ ਦ ਬਾਊਂਟੀ ਲਈ ਵੀ ਸਭ ਤੋਂ ਵਧੀਆ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ਆਸਕਰ ਇਨਾਮ ਲਈ ਨਾਮਜ਼ਦਗੀ ਮਿਲੀ ਸੀ। ਅਦਾਕਾਰ ਦੇ ਤੌਰ 'ਤੇ ਉਸਦੀ ਪਹਿਲੀ ਫ਼ਿਲਮ 1915 ਵਿੱਚ ਆਈ ਦ ਬਲੈਕ ਬੌਕਸ ਸੀ। ਉਸਦੀਆਂ ਹੋਰ ਫ਼ਿਲਮਾਂ ਵਿੱਚ ਮੁੱਖ ਤੌਰ 'ਤੇ ਇਹ ਫ਼ਿਲਮਾਂ ਸ਼ਾਮਲਿ ਸਨ, ਦ ਜੈਂਟਲਮੈਨ ਫ਼ਰੌਮ ਇੰਡੀਆਨਾ (1915), ਦ ਰਿਫ਼ੌਰਮ ਕੈਂਡੀਡੇਟ (1915), ਦ ਟੰਗਜ਼ ਔਫ਼ ਮੈਨ (1916), ਡੇਵਿਡ ਗੈਰਿਕ (1916), ਦ ਕੋਡ ਔਫ਼ ਮਾਰਸ਼ੀਆ ਗ੍ਰੇ (1916), ਦ ਕਾਲ ਔਫ਼ ਦ ਕੰਬਰਲੈਂਡਸ (1916), ਦ ਮੇਕਿੰਗ ਔਫ਼ ਮੈਡੇਲੀਨਾ (1916), ਐਨ ਇੰਟਰਨੈਸ਼ਨਲ ਮੈਰਿਜ (1916), ਏ ਟੇਲ ਔਫ਼ ਟੂ ਸਿਟੀਜ਼ (1917), ਦ ਵਰਲਡ ਐਂਡ ਦ ਵੂਮਨ (1916), ਦ ਸਟਰੌਂਗਰ ਲਵ (1916), ਮਦਾਮ ਲਾ ਪ੍ਰੈਸੀਦੈਂਤੇ (1916), ਦ ਇੰਟ੍ਰੀਗ (1916)। 1957 ਵਿੱਚ ਉਸਨੂੰ ਫ਼ਿਲਮਾਂ ਦੇ ਵਿੱਚ ਉਸਦੇ ਸ਼ਾਨਦਾਰ ਯੋਗਦਾਨ ਲਈ ਜੌਰਜ ਈਸਟਮੈਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[3] 8 ਫ਼ਰਵਰੀ, 1960 ਨੂੰ ਲੌਇਡ ਨੂੰ ਮੋਸ਼ਨ ਫ਼ਿਲਮਾਂ ਵਿੱਚ ਉਸਦੇ ਯੋਗਦਾਨ ਲਈ 6667 ਹੌਲੀਵੁੱਡ ਬੂਲੇਵਾਰਡ ਵਿਖੇ ਹੌਲੀਵੁੱਡ ਵਾਕ ਔਫ਼ ਫ਼ੇਮ ਦਾ ਸਟਾਰ ਦਿੱਤਾ ਗਿਆ ਸੀ।[4][5] ਮੌਤਲੌਇਡ ਦੀ ਮੌਤ 10 ਅਗਸਤ 1960 ਨੂੰ ਹੋਈ ਸੀ ਅਤੇ ਉਹ ਗਲੈਨਡੇਲ, ਕੈਲੇਫ਼ੋਰਨੀਆ ਵਿਖੇ ਦਫ਼ਨ ਹੈ।[6] ਚੋਣਵੀਂ ਫ਼ਿਲਮੋਗ੍ਰਾਫ਼ੀ
ਹਵਾਲੇ
ਬਾਹਰਲੇ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Frank Lloyd ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia