ਫ਼ਹਿਮੀਦਾ ਰਿਆਜ਼
ਫ਼ਹਿਮੀਦਾ ਰਿਆਜ਼ (ਉਰਦੂ: فہمیدہ ریاض, romanized: Fahmīda Riyāż, ਅੰਗ੍ਰੇਜ਼ੀ: Fahmida Riaz; 28 ਜੁਲਾਈ 1946 – 22 ਨਵੰਬਰ 2018) ਪਾਕਿਸਤਾਨ ਦੀ ਪ੍ਰਗਤੀਸ਼ੀਲ ਉਰਦੂ ਲੇਖਕ, ਕਵੀ, ਅਤੇ ਨਾਰੀਵਾਦੀ ਕਾਰਕੁਨ ਸੀ। ਫ਼ਹਿਮੀਦਾ ਰਿਆਜ਼ ਦਾ ਜਨਮ 28 ਜੁਲਾਈ 1945 ਨੂੰ ਮੇਰਠ ਹੋਇਆ। ਲੰਮੀ ਬਿਮਾਰੀ ਤੋਂ ਬਾਅਦ (ਉਹ 22 ਨਵੰਬਰ, 2018) ਲਾਹੌਰ ਵਿੱਚ ਉਸ ਦਾ ਅਕਾਲ ਚਲਾਣਾ ਹੋ ਗਿਆ। ਬੁਨਿਆਦ ਤੌਰ ’ਤੇ ਫਹਮੀਦਾ ਰਿਆਜ਼ ਨੂੰ ਤਰਕਪਸੰਦ ਲਹਿਰ ਦੀ ਸ਼ਾਇਰਾ ਵਜੋਂ ਦੇਖਿਆ ਜਾਂਦਾ ਹੈ ਪਰ ਉਸ ਦੇ ਮੌਲਿਕ ਨਾਰੀਵਾਦੀ ਦ੍ਰਿਸ਼ਟੀਕੋਣ ਕਾਰਨ ਉਰਦੂ ਸਾਹਿਤ ਵਿੱਚ ਉਸਦਾ ਸਥਾਨ ਵਿਲੱਖਣ ਹੈ।ਉਸ ਨੇ ਗ਼ਲਪ ਤੇ ਸ਼ਾਇਰੀ ਦੀਆਂ ਪੰਦਰਾਂ ਕਿਤਾਬਾਂ ਲਿਖੀਆਂ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇੜੇ ਸੀ। ਆਪਣੀ ਸ਼ਾਇਰੀ ਦੇ ਤੇਵਰਾਂ ਅਤੇ ਭਾਸ਼ਾ ਦੇ ਤਿੱਖੇਪਣ ਕਰਕੇ ਫਹਮੀਦਾ ਰਿਆਜ਼ ਨੂੰ ਸਰਕਾਰ ਅਤੇ ਮੌਲਾਨਿਆਂ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਜ਼ਿਆ-ਉਲ-ਹੱਕ ਦੇ ਸਮਿਆਂ ਵਿੱਚ ਉਸ ਨੂੰ ਆਪਣਾ ਵਤਨ ਛੱਡਣਾ ਪਿਆ ਅਤੇ ਕਈ ਵਰ੍ਹੇ ਜਲਾਵਤਨੀ ਵਿੱਚ ਗੁਜ਼ਾਰਨੇ ਪਏ। ਲਗਭਗ 6 ਵਰ੍ਹੇ ਉਹ ਹਿੰਦੁਸਤਾਨ ਵਿੱਚ ਰਹੀ ਅਤੇ ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ ਪੜ੍ਹਾਇਆ। ਪੰਜਾਬੀ ਕਵੀ ਅੰਮ੍ਰਿਤਾ ਪ੍ਰੀਤਮ ਨਾਲ ਉਸ ਦੀ ਦੋਸਤੀ ਬੜੀ ਡੂੰਘੀ ਤੇ ਨਿੱਘ ਭਰੀ ਸੀ। ਫਹਮੀਦਾ ਰਿਆਜ਼ ਨੇ ਹਿੰਦੋਸਤਾਨ ਵਿੱਚ ਧਾਰਮਿਕ ਲੀਹਾਂ ਉੱਤੇ ਉੱਭਰ ਰਹੀ ਸੌੜੀ ਸਿਆਸਤ ਦੇ ਨਕਸ਼ਾਂ ਨੂੰ ਵੀ ਪਛਾਣਿਆ ਅਤੇ ਇਸ ਬਾਰੇ ਆਪਣੀ ਮਸ਼ਹੂਰ ਨਜ਼ਮ ਕਹੀ:
ਤੇ ਫਿਰ ਬੜੇ ਵਿਅੰਗ ਨਾਲ ਇਹ ਕਿਹਾ ਕਿ ਜਿਸ ਸੌੜੀ ਸਿਆਸਤ ਤੇ ਜ਼ਹਾਲਤ ਦੀ ਦਲਦਲ ਵਿੱਚ ਪਾਕਿਸਤਾਨ ਫਸਿਆ ਹੋਇਆ ਸੀ, ਹਿੰਦੋਸਤਾਨ ਵੀ ਉਸੇ ਵਿੱਚ ਫਸਦਾ ਜਾ ਰਿਹਾ ਹੈ। ਇਸ ਨਜ਼ਮ ਵਿੱਚ ਉਸਨੇ ਅੱਗੇ ਵਿਅੰਗ ਕਸਿਆ:
ਫਹਮੀਦਾ ਰਿਆਜ਼ ਦੀ ਆਵਾਜ਼ ਆਜ਼ਾਦ ਇਨਸਾਨ ਤੇ ਆਜ਼ਾਦ ਔਰਤ ਦੀ ਆਵਾਜ਼ ਸੀ ਜਿਸ ਨੂੰ ਕਦੀ ਵੀ ਜੰਜ਼ੀਰਾਂ ਵਿੱਚ ਨਹੀਂ ਸੀ ਬੰਨ੍ਹਿਆ ਜਾ ਸਕਦਾ। ਅਹਿਮਦ ਨਦੀਮ ਕਾਸਮੀ, ਫ਼ੈਜ਼ ਅਹਿਮਦ ਫੈਜ਼, ਪ੍ਰਵੀਨਾ ਸ਼ਾਕਿਰ ਤੇ ਹੋਰ ਉਰਦੂ ਸ਼ਾਇਰਾਂ ਵਾਂਗ ਉਸ ਨੇ ਇਨਸਾਨੀਅਤ ਦਾ ਪਰਚਮ ਬੁਲੰਦ ਕੀਤਾ ਅਤੇ ਉਸ ਦੀ ਸਾਹਿਤਕ ਦੇਣ ਤੇ ਵਿਰਾਸਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।[1] ਰਚਨਾਵਾਂ
ਹੋਰ
ਹਵਾਲੇ
|
Portal di Ensiklopedia Dunia