ਫ਼ਾਜ਼ਿਲਕਾ![]() ਫ਼ਾਜ਼ਿਲਕਾ ਪੰਜਾਬ ਦਾ ਇਕ ਸ਼ਹਿਰ ਹੈ ਜੋ ਹੁਣ ਜਿਲਾ ਬਣ ਚੁੱਕਾ ਹੈ। ਇਹ ਸ਼ਹਿਰ ਅੰਗਰੇਜ਼ਾਂ ਵੱਲੋਂ 163 ਸਾਲ ਪਹਿਲਾਂ ਵਸਾਇਆ ਗਿਆ ਸੀ। ਇਹ ਪਾਕਿਸਤਾਨ ਦੇ ਨਾਲ ਸਰਹੱਦ ਦੇ ਲਾਗੇ ਸਥਿਤ ਹੈ, ਇਸਦੇ ਪੱਛਮ ਵੱਲ ਹੋਣ ਵਾਲੀ ਸਰਹੱਦ ਹੈ। ਇਸ ਦੇ ਉੱਤਰ ਵਿਚ ਫ਼ਿਰੋਜ਼ਪੁਰ ਜ਼ਿਲਾ, ਤੇ ਸ੍ਰੀ ਮੁਕਤਸਰ ਸਾਹਿਬ ਅਤੇ ਦੱਖਣ ਵੱਲ ਰਾਜਸਥਾਨ ਅਤੇ ਪੱਛਮ ਵਿਚ ਪਾਕਿਸਤਾਨ ਹੈ।[1] ਪਿਛੋਕੜਇਸ ਸਰਹੱਦੀ ਸ਼ਹਿਰ ਨੂੰ ਅੰਗਰੇਜ਼ ਅਫ਼ਸਰ ਮਿਸਟਰ ਓਲੀਵਰ ਨੇ ਨੰਬਰਦਾਰ ਫ਼ਜ਼ਲ ਖਾਂ ਤੋਂ 144 ਰੁਪਏ 8 ਆਨੇ ਵਿਚ 32 ਏਕੜ ਜ਼ਮੀਨ ਖ਼ਰੀਦ ਕੇ ਵਸਾਇਆ ਸੀ। ਉਸ ਸਮੇਂ ਫ਼ਾਜ਼ਿਲਕਾ ਤਹਿਸੀਲ ਦੀ ਹੱਦ ਸਿਰਸਾ, ਬੀਕਾਨੇਰ, ਬਹਾਵਲਪੁਰ (ਜੋ ਕਿ ਹੁਣ ਪਾਕਿਸਤਾਨ ਵਿਚ ਹੈ) ਅਤੇ ਮਮਦੋਟ ਤੱਕ ਸੀ। ਇਨ੍ਹਾਂ ਸਾਰੇ ਸ਼ਹਿਰਾਂ ਦੇ ਸਰਕਾਰੀ ਕੰਮ ਜਿਵੇਂ ਪੁਲਿਸ, ਸੈਨਾ ਅਤੇ ਹੋਰ ਸਰਕਾਰੀ ਕੰਮ ਫ਼ਾਜ਼ਿਲਕਾ ਵਿਚ ਹੀ ਹੁੰਦੇ ਸਨ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਆਗੂਆਂ ਨੇ ਆਪਣੇ ਫ਼ਾਇਦੇ ਲਈ ਫ਼ਾਜ਼ਿਲਕਾ ਨੂੰ ਇੱਕ ਛੋਟੀ ਜਿਹੀ ਤਹਿਸੀਲ ਬਣਾ ਦਿੱਤਾ। ਉਸ ਸਮੇਂ ਅੰਗਰੇਜ਼ਾਂ ਵਲੋਂ ਆਪਣੀ ਸਹੂਲਤ ਲਈ ਬਣਾਏ ਗਏ ਵੱਖ ਵੱਖ ਦਫ਼ਤਰ, ਡਾਨ ਹਸਪਤਾਲ (ਹੁਣ ਸਿਵਲ ਹਸਪਤਾਲ), ਡਾਕ ਬੰਗਲਾ, ਬਾਧਾ ਝੀਲ ਅਤੇ ਹੋਰ ਕਈ ਅਦਾਰੇ ਇੱਕ ਇਤਿਹਾਸ ਬਣ ਕੇ ਰਹਿ ਗਏ ਹਨ। ਦੱਸਿਆ ਜਾਂਦਾ ਹੈ ਕਿ ਫ਼ਾਜ਼ਿਲਕਾ ਉਪਮੰਡਲ ਦੇ ਪਿੰਡ ਆਲਮ ਸ਼ਾਹ ਨੂੰ ਫ਼ਜ਼ਲ ਖਾਂ ਦੇ ਪੁਤੱਰ ਆਲਮ ਸ਼ਾਹ ਨੇ, ਪਿੰਡ ਸਲੇਮਸ਼ਾਹ ਨੂੰ ਫ਼ਜ਼ਲ ਖਾਂ ਦੇ ਭਰਾ ਸਲੇਮ ਖਾਨ ਨੇ, ਪਿੰਡ ਸੁਰੇਸ਼ ਵਾਲਾ ਨੂੰ ਮੁਹੰਮਦ ਸੁਰੇਸ਼ ਖ਼ਾਨ ਨੇ, ਪਿੰਡ ਆਵਾ ਨੂੰ ਮੁਹੰਮਦ ਆਵ ਖ਼ਾਨ ਨੇ ਅਤੇ ਪਿੰਡ ਲੁਕਮਾਨ ਉਰਫ਼ ਵਰਿਆਮ ਖੇੜਾ ਨੂੰ ਮੁਹੰਮਦ ਲੁਕਮਾਨ ਖਾਂ ਨੇ ਵਸਾਇਆ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ 1965 ਅਤੇ 1971 ਵਿਚ ਭਾਰਤ ਪਾਕਿਸਤਾਨ ਵਿਚ ਹੋਏ ਯੁੱਧ ਦਾ ਇਥੋਂ ਦੇ ਲੋਕਾਂ ਨੇ ਬੜੀ ਦਲੇਰੀ ਦਾ ਸਾਹਮਣਾ ਕੀਤਾ। 1971 ਵਿਚ ਹੋਏ ਯੁੱਧ ਦੌਰਾਨ ਪਾਕਿਸਤਾਨੀ ਫ਼ੌਜ ਦਾ ਸਾਹਮਣਾ ਕਰਦੇ ਹੋਏ ਕਈ ਬਹਾਦਰ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਦੀ ਯਾਦ ਵਿਚ ਆਸਫਵਾਲਾ ਨੇੜੇ ਸ਼ਹੀਦਾਂ ਦੀ ਸਮਾਧ ਬਣਾਈ ਗਈ ਹੈ। ਫੋਟੋ ਗੈਲਰੀਹਵਾਲੇ
|
Portal di Ensiklopedia Dunia