ਫ਼ਿਰੋਜ਼ਪੁਰ
ਫ਼ਿਰੋਜ਼ਪੁਰ, ਪੰਜਾਬ, ਭਾਰਤ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਇੱਕ ਸ਼ਹਿਰ ਹੈ। ਇਹ ਤੁਗਲੁਕ ਖ਼ਾਨਦਾਨ ਦੇ ਪ੍ਰਸਿੱਧ ਸੁਲਤਾਨ ਫਿਰੋਜ਼ ਸ਼ਾਹ ਤੁਗਲੁਕ (1351-88) ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿਸ ਨੇ ਦਿੱਲੀ ਦੀ ਸਲਤਨਤ 'ਤੇ 1351 ਤੋਂ 1388 ਤਕ ਰਾਜ ਕੀਤਾ।[3] ਫਿਰੋਜ਼ਪੁਰ ਨੂੰ 'ਸ਼ਹੀਦਾਂ ਦੀ ਧਰਤੀ' ਕਿਹਾ ਜਾਂਦਾ ਹੈ।[4] ਇਹ ਭਾਰਤ ਦੀ ਵੰਡ ਦੇ ਬਾਅਦ ਫ਼ਿਰੋਜ਼ਪੁਰ (ਭਾਰਤ-ਪਾਕਿ ਸਰਹੱਦ 'ਤੇ) ਇੱਕ ਸਰਹੱਦੀ ਸ਼ਹਿਰ ਬਣ ਗਿਆ। ਇੱਥੇ ਭਾਰਤ ਦੇ ਆਜ਼ਾਦੀ ਸੰਗਰਾਮੀਆਂ ਦੀਆਂ ਯਾਦਗਾਰਾਂ ਹਨ।[5] ਫ਼ਿਰੋਜ਼ਪੁਰ ਦੀ ਚਾਰ ਦੀਵਾਰੀ ਵਿੱਚ ਕਈ ਗੇਟ ਹਨ ਜਿਨ੍ਹਾ ਗੇਟਾਂ ਦੀ ਗਿਣਤੀ ਦਸ (10) ਹੁੰਦੀ ਸੀ ਅਤੇ ਹਰ ਗੇਟ ਦਾ ਆਪਣਾ ਵੱਖਰਾ ਨਾਂ ਸੀ। ਇਨ੍ਹਾਂ ਗੇਟਾਂ ਦੇ ਨਾਮ ਹਨ: ਦਿੱਲੀ ਗੇਟ, ਮੋਰੀ ਗੇਟ, ਬਗਦਾਦੀ ਗੇਟ, ਜ਼ੀਰਾ ਗੇਟ, ਮਖੂ ਗੇਟ, ਬਾਸੀ ਗੇਟ, ਅੰਮ੍ਰਿਤਸਰੀ ਗੇਟ, ਕਸੂਰੀ ਗੇਟ, ਮੁਲਤਾਨੀ ਗੇਟ,ਅਤੇ ਮੈਗਜ਼ੀਨੀ ਗੇਟ ਆਦਿ। ਹੁਣ ਸਿਰਫ਼ ਬਗਦਾਦੀ ਗੇਟ, ਜ਼ੀਰਾ ਗੇਟ ਅਤੇ ਮੁਲਤਾਨੀ ਗੇਟ ਹੀ ਸਹੀ-ਸਲਾਮਤ ਹਨ। ਇਨ੍ਹਾਂ ਵਿੱਚੋ ਵੀ ਬਗਦਾਦੀ ਗੇਟ ਤੇ ਜ਼ੀਰਾ ਗੇਟ ਚੰਗੀ ਹਾਲਤ ਵਿੱਚ ਹਨ ਪਰ ਮੁਲਤਾਨੀ ਗੇਟ ਦੀ ਹਾਲਤ ਬਹੁਤ ਖਸਤਾ ਹੈ। ਬਾਕੀ ਗੇਟ ਮਲੀਆਮੇਟ ਹੋ ਚੁੱਕੇ ਹਨ। ਹਵਾਲੇ
|
Portal di Ensiklopedia Dunia