ਫ਼ੀਦੇਲ ਕਾਸਤਰੋ
ਫ਼ੀਦੇਲ ਅਲੇਜਾਂਦਰੋ ਕਾਸਤਰੋ ਰਜ਼ (ਸਪੇਨੀ: Fidel Alejandro Castro Ruz; 13 ਅਗਸਤ 1926 - 25 ਨਵੰਬਰ 2016) ਕਿਊਬਾ ਦਾ ਇੱਕ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਹੈ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈਕੇ 2008 ਤੱਕ ਰਾਸ਼ਟਰਪਤੀ ਰਿਹਾ।[1] ਅੰਤਰਰਾਸ਼ਟਰੀ ਤੌਰ 'ਤੇ ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ ਅੰਦੋਲਨ ਦਾ ਸਕੱਤਰ-ਜਨਰਲ ਰਿਹਾ। ਇਕ ਅਮੀਰ ਕਿਸਾਨ ਦਾ ਨਜਾਇਜ਼ ਪੁੱਤਰ, ਕਾਸਤਰੋ ਹਵਾਨਾ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਕਿ ਉਸਨੇ ਖੱਬੇਪੱਖੀ ਸਾਮਰਾਜੀ-ਵਿਰੋਧੀ ਸਿਆਸਤ' ਨੂੰ ਅਪਣਾ ਲਿਆ। ਡੋਮਿਨੀਕਨ ਰੀਪਬਲਿਕ ਅਤੇ ਕੰਬੋਡੀਆ ਵਿੱਚ ਸੱਜੇ-ਪੱਖੀ ਸਰਕਾਰ ਵਿਰੁੱਧ ਵਿਦਰੋਹਾਂ ਵਿੱਚ ਹਿੱਸਾ ਲੈਣ ਦੇ ਬਾਅਦ, ਉਸਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਿਓ ਬਤਿਸਤਾ ਦੀ ਫੌਜੀ ਜੁੰਡਲੀ ਦਾ ਅੰਤ ਕਰਨ ਦੀ ਯੋਜਨਾ ਬਣਾ ਲਈ, ਅਤੇ 1953 ਵਿੱਚ ਮੋਨਕਾਡਾ ਬੈਰਕਾਂ ਤੇ ਨਾਕਾਮ ਹਮਲਾ ਬੋਲ ਦਿਤਾ। ਫਿਰ ਇੱਕ ਸਾਲ ਦੀ ਕੈਦ ਕੱਟਣ ਦੇ ਬਾਅਦ ਉਹ ਮੈਕਸੀਕੋ ਦੀ ਯਾਤਰਾ ਤੇ ਗਿਆ, ਜਿੱਥੇ ਉਸ ਨੇ ਚੇ ਗਵੇਰਾ ਅਤੇ ਆਪਣੇ ਭਰਾ ਰਾਉਲ ਕਾਸਤਰੋ ਦੇ ਨਾਲ ਮਿਲ ਕੇ ਇੱਕ ਇਨਕਲਾਬੀ ਗਰੁੱਪ ਦੀ ਸਥਾਪਨਾ ਕੀਤੀ, ਜੋ 26 ਜੁਲਾਈ ਅੰਦੋਲਨ ਦੇ ਤੌਰ 'ਤੇ ਮਸ਼ਹੂਰ ਹੋਇਆ। ਕਿਊਬਾ ਪਰਤ ਕੇ, ਕਾਸਤਰੋ ਨੇ ਸੀਅਰਾ ਮੇਸਤਰਾ ਦੇ ਪਰਬਤੀ ਬੀੜ੍ਹ ਤੋਂ ਬਤਿਸਤਾ ਦੀ ਫ਼ੌਜ ਦੇ ਵਿਰੁੱਧ ਇੱਕ ਗੁਰੀਲਾ ਅੰਦੋਲਨ ਦੀ ਅਗਵਾਈ ਕੀਤੀ। ਮੁੱਢਲਾ ਜੀਵਨਫ਼ੀਦੇਲ ਕਾਸਤਰੋ ਦਾ ਜਨਮ 1926 ਵਿੱਚ[2] ਕਿਊਬਾ ਦੇ ਓਰੀਐਂਟ ਸੂਬੇ ਦੇ ਬੀਰਨ ਪਿੰਡ ਦੇ ਇੱਕ ਪ੍ਰਵਾਸੀ ਸਪੇਨੀ, ਫ਼ੀਦੇਲ ਅਲੇਜਾਂਦਰੋ ਕਾਸਤਰੋ ਦੇ ਪਰਵਾਰ ਵਿੱਚ ਹੋਇਆ ਸੀ ਜੋ ਕਾਫ਼ੀ ਅਮੀਰ ਗੰਨਾ ਉਤਪਾਦਕ ਸੀ।[3] ਆਪਣੇ ਪਹਿਲੇ ਵਿਆਹ ਦੇ ਟੁੱਟਣ ਦੇ ਬਾਅਦ, ਉਸ ਦੇ ਪਿਤਾ ਨੇ ਆਪਣੀ ਘਰੇਲੂ ਨੌਕਰਾਣੀ, ਲੀਨਾ ਰਜ਼ ਗੋਨਜ਼ਾਲੇਜ਼ ਨੂੰ ਰਖੇਲ ਰੱਖ ਲਿਆ ਸੀ। ਉਹ ਕਿਊਬਾਈ ਆਦਿਵਾਸੀ ਔਰਤ ਸੀ। ਉਸਦੀ ਕੁੱਖੋਂ ਫ਼ੀਦੇਲ ਦਾ ਜਨਮ ਹੋਇਆ ਅਤੇ ਬਾਅਦ ਨੂੰ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਜਿਸਤੋਂ ਛੇ ਹੋਰ ਬੱਚੇ ਹੋਏ। ਫ਼ੀਦੇਲ ਕਾਸਤਰੋ ਨੇ ਹਵਾਨਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਲਈ ਲੇਕਿਨ ਉਹ ਖ਼ੁਦ ਆਪਣੇ ਖ਼ੁਸ਼ਹਾਲ ਪਰਵਾਰ ਅਤੇ ਬਹੁਤ ਸਾਰੇ ਗਰੀਬਾਂ ਵਿੱਚਲੇ ਅੰਤਰ ਨੂੰ ਵੇਖਕੇ ਬਹੁਤ ਪਰੇਸ਼ਾਨ ਹੋ ਗਿਆ ਅਤੇ ਇਸ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਹ ਮਾਰਕਸਵਾਦੀ-ਲੈਨਿਨਵਾਦੀ ਇਨਕਲਾਬੀ ਬਣ ਗਿਆ। 1953 ਵਿੱਚ ਉਹਨਾਂ ਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਯੋ ਬਤਿਸਤਾ ਦੀ ਸੱਤਾ ਦੇ ਖਿਲਾਫ ਹਥਿਆਰ ਉਠਾ ਲਏ। ਜਨਤਕ ਇਨਕਲਾਬ ਸ਼ੁਰੂ ਕਰਨ ਦੇ ਇਰਾਦੇ ਨਾਲ 26 ਜੁਲਾਈ ਨੂੰ ਫੀਦਲ ਕਾਸਤਰੋ ਨੇ ਆਪਣੇ 100 ਸਾਥੀਆਂ ਦੇ ਨਾਲ ਸੈਂਤੀਯਾਗੋ ਡੀ ਕਿਊਬਾ ਵਿੱਚ ਫੌਜੀ ਬੈਰਕ ਉੱਤੇ ਹਮਲਾ ਕੀਤਾ ਲੇਕਿਨ ਨਾਕਾਮ ਰਹੇ। ਇਸ ਹਮਲੇ ਦੇ ਬਾਅਦ ਫਿਦੇਲ ਕਾਸਤਰੋ ਅਤੇ ਉਹਨਾਂ ਦੇ ਭਰਾ ਰਾਉਲ ਬੱਚ ਤਾਂ ਗਏ ਲੇਕਿਨ ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਦੋ ਸਾਲ ਬਾਅਦ ਉਹਨਾਂ ਨੂੰ ਮਾਫੀ ਦਿੰਦੇ ਹੋਏ ਛੱਡ ਦਿੱਤਾ ਗਿਆ ਲੇਕਿਨ ਫੀਦਲ ਕਾਸਤਰੋ ਨੇ ਬਤਿਸਤਾ ਸ਼ਾਸਨ ਦੇ ਖਿਲਾਫ ਸੰਘਰਸ਼ ਬੰਦ ਨਹੀਂ ਕੀਤਾ। ਇਹ ਅੰਦੋਲਨ ਉਸ ਨੇ ਮੈਕਸੀਕੋ ਵਿੱਚ ਜਲਾਵਤਨ ਜੀਵਨ ਗੁਜਾਰਦੇ ਹੋਏ ਚਲਾਇਆ। ਉੱਥੇ ਉਹਨਾਂ ਨੇ ਇੱਕ ਛਾਪਾਮਾਰ ਸੰਗਠਨ ਬਣਾਇਆ ਜਿਸਨੂੰ ਛੱਬੀ ਜੁਲਾਈ ਅੰਦੋਲਨ ਦਾ ਨਾਮ ਦਿੱਤਾ ਗਿਆ। ਬਤਿਸਤਾ ਦੇ ਸ਼ਾਸਨ ਨੂੰ ਭ੍ਰਿਸ਼ਟਾਚਾਰ, ਅਸਮਾਨਤਾ ਅਤੇ ਹੋਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਪ੍ਰਤੀਕ ਮੰਨਿਆ ਜਾਣ ਲਗਾ ਸੀ। ਕਿਊਬਾ ਦੇ ਨਵੇਂ ਸ਼ਾਸਕਾਂ ਵਿੱਚ ਅਰਜਨਟੀਨਾ ਦੇ ਕ੍ਰਾਂਤੀਕਾਰੀ ਚੀ ਗੁਵੇਰਾ ਵੀ ਸ਼ਾਮਿਲ ਸਨ। ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia