ਫੁੱਟਬਾਲ ਕਲੱਬ ਬਾਰਸੀਲੋਨਾ
ਫੁੱਟਬਾਲ ਕਲੱਬ ਬਾਰਸੀਲੋਨਾ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ[2][3], ਇਹ ਬਾਰਸੀਲੋਨਾ, ਸਪੇਨ ਵਿਖੇ ਸਥਿਤ ਹੈ। ਇਹ ਕੇਮਪ ਨੋਉ, ਬਾਰਸੀਲੋਨਾ ਅਧਾਰਤ ਕਲੱਬ ਹੈ।[4], ਜੋ ਲਾ ਲੀਗ ਵਿੱਚ ਖੇਡਦਾ ਹੈ। 2015 ਵਿੱਚ ਜਿੱਤੇ ਖ਼ਿਤਾਬਸਾਲ ਦੇ ਅੰਤ ਵਿੱਚ ਫ਼ੀਫ਼ਾ ਕਲੱਬ ਵਿਸ਼ਵ ਕੱਪ ਜਿੱਤਣ ਤੋਂ ਪਹਿਲਾਂ ਹੀ ਇਸੇ ਸਾਲ ਬਾਰਸੀਲੋਨਾ ਨੇ ਜੁਵੈਂਟਸ ਕਲੱਬ ਨੂੰ ਹਰਾ ਕੇ ਯੂਏਫਾ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿੱਤਿਆ ਸੀ। ਇਸੇ ਸਾਲ ਬਾਰਸੀਲੋਨਾ ਨੇ ਆਪਣੇ ਰਵਾਇਤੀ ਵਿਰੋਧੀ ਰਿਆਲ ਮੈਡ੍ਰਿਡ ਨੂੰ ਪਛਾੜ ਕੇ ਸਪੇਨ ਦੀ ਵੱਕਾਰੀ ਘਰੇਲੂ ਲੀਗ 'ਲਾ-ਲੀਗਾ' ਦਾ ਖ਼ਿਤਾਬ ਵੀ ਜਿੱਤਿਆ ਸੀ ਅਤੇ ਇੱਕ ਹੋਰ ਘਰੇਲੂ ਟੂਰਨਾਮੈਂਟ 'ਕੋਪਾ ਡੇਲ ਰੇਅ' ਦਾ ਖ਼ਿਤਾਬ ਵੀ ਇਸੇ ਸਾਲ ਹੀ ਜਿੱਤਿਆ ਸੀ। ਇਸ ਤਰ੍ਹਾਂ ਸਾਲ 2015 ਵਿੱਚ ਬਾਰਸੀਲੋਨਾ ਕਲੱਬ ਨੇ ਕੁੱਲ ਚਾਰ ਖ਼ਿਤਾਬ ਜਿੱਤਦੇ ਹੋਏ, ਰਿਕਾਰਡ ਕਾਇਮ ਕੀਤਾ ਹੈ। ਫ਼ੀਫ਼ਾ ਕਲੱਬ ਵਿਸ਼ਵ ਕੱਪ 20152015 ਵਿੱਚ ਇਹ ਖਿਤਾਬ ਹਾਸਿਲ ਕਰਨ ਲਈ ਬਾਰਸੀਲੋਨਾ ਕਲੱਬ ਨੇ ਦੁਨੀਆ ਦੇ ਹਰ ਮਹਾਂਦੀਪ ਵਿੱਚੋਂ ਆਈ ਜੇਤੂ ਟੀਮ ਦਾ ਸਾਹਮਣਾ ਕੀਤਾ ਅਤੇ ਫ਼ਾਈਨਲ ਵਿੱਚ ਅਰਜਨਟੀਨਾ ਦੇਸ਼ ਦੇ ਤੇਜ਼-ਤਰਾਰ ਫੁੱਟਬਾਲ ਕਲੱਬ ਰਿਵਰ ਪਲੇਟ ਨੂੰ ਹਰਾਇਆ। ਜਪਾਨ ਵਿੱਚ ਹੋਏ ਫ਼ਾਈਨਲ ਵਿੱਚ ਲੂਈਸ ਸੁਆਰੇਜ਼ ਅਤੇ ਲਿਓਨਲ ਮੈਸੀ ਵੱਲੋਂ ਦਾਗੇ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਰਿਵਰ ਪਲੇਟ ਨੂੰ 3-0 ਨਾਲ ਹਰਾ ਕੇ ਇਕੋ ਸਾਲ ਵਿੱਚ ਲਗਾਤਾਰ ਚਾਰ ਵੱਡੇ ਖਿਤਾਬ ਜਿੱਤ ਕੇ ਇੱਕ ਹੋਰ ਨਵਾਂ ਰਿਕਾਰਡ ਬਣਾ ਦਿੱਤਾ। ਹਰ ਸਾਲ ਦਸੰਬਰ ਮਹੀਨੇ ਹੋਣ ਵਾਲੇ ਇਸ ਕਲੱਬ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਦੁਨੀਆ ਦੇ ਹਰ ਮਹਾਂਦੀਪ ਦੀਆਂ ਜੇਤੂ ਟੀਮਾਂ ਹੀ ਆਪਸ ਵਿੱਚ ਖੇਡਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਹੀ ਵਿਸ਼ਵ ਦੀ ਸਭ ਤੋਂ ਬਿਹਤਰੀਨ ਕਲੱਬ ਟੀਮ ਦਾ ਪਤਾ ਲਗਦਾ ਹੈ। ![]() ਸਨਮਾਨ11 ਮਈ, 2013 ਅਨੁਸਾਰ, ਬਾਰਸੀਲੋਨਾ ਨੇ 22 ਲਾ-ਲੀਗਾ, 26 ਕੋਪਾ ਡੇਲ ਰੇਅ ਅਤੇ ਅੰਤਰ-ਰਾਸ਼ਟਰੀ ਮੰਚ 'ਤੇ, 4 ਯੂਈਐਫਏ ਚੈਂਪੀਅਨਜ਼ ਲੀਗ, ਰਿਕਾਰਡ 4 ਯੂ.ਈ.ਐਫ.ਏ ਵਿਨਰਸ ਕੱਪ, 4 ਯੂਈਐਫਏ ਸੂਪਰ ਕੱਪ ਅਤੇ ਰਿਕਾਰਡ 3 ਵਾਰ ਫ਼ੀਫ਼ਾ ਕਲੱਬ ਵਿਸ਼ਵ ਕੱਪ ਜਿੱਤਿਆ ਹੈ। ਘਰੇਲੂ ਪ੍ਰਤੀਯੋਗਤਾਵਾਂ
ਯੂਰਪੀ ਪ੍ਰਤੀਯੋਗਤਾਵਾਂ
ਵਿਸ਼ਵ-ਪੱਧਰੀ ਪ੍ਰਤੀਯੋਗਤਾਵਾਂ
ਹਵਾਲੇ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ ਫੁੱਟਬਾਲ ਕਲੱਬ ਬਾਰਸੀਲੋਨਾ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia