ਲਿਓਨਲ ਮੈਸੀਲਿਓਨੇਲ ਆਂਦ੍ਰੇਸ ਮੈੱਸੀ (ਜਨਮ 24 ਜੂਨ 1987) ਅਰਜਨਟੀਨਾ ਦਾ ਇੱਕ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜਿਹੜਾ ਕਿ ਸਪੇਨੀ ਕਲੱਬ ਬਾਰਸੀਲੋਨਾ ਅਤੇ ਅਰਜਨਟੀਨਾ ਦੀ ਰਾਸ਼ਟਰੀ ਟੀਮ ਲਈ ਫੌਰਵਰਡ ਤੇ ਖੇਡਦਾ ਹੈ ਅਤੇ ਨਾਲ-ਨਾਲ ਦੋਹੀਂ ਟੀਮਾਂ ਦਾ ਕਪਤਾਨ ਵੀ ਹੈ। ਮੈਸੀ ਨੂੰ ਕਈ ਲੋਕ ਦੁਨੀਆ ਦਾ ਸਭ ਤੋਂ ਵਧੀਆ ਫੁੱਟਬਾਲ ਖਿਡਾਰੀ ਮੰਨਦੇ ਹਨ, ਮੈਸੀ ਨੇ ਰਿਕਾਰਡ 8 ਬੌਲੋਨ ਦੀ'ਓਰ ਅਵਾਰਡ, ਰਿਕਾਰਡ ਛੇ ਯੂਰਪੀਅਨ ਗੋਲਡਨ ਸ਼ੂਜ਼ ਜਿੱਤੇ ਹਨ। ਮੈੱਸੀ ਨੇ ਆਪਣਾ ਸਾਰਾ ਕਰੀਅਰ ਬਾਰਸੀਲੋਨਾ ਨਾਲ ਕੱਢਿਆ ਹੈ, ਜਿੱਥੇ ਉਸ ਨੇ ਕੁੱਲ 35 ਟਰਾਫ਼ੀਆਂ ਜਿੱਤੀਆਂ ਹਨ, ਜਿਸ ਵਿੱਚੋਂ 10 ਲਾ ਲੀਗਾ, 7 ਕੋਪਾ ਦੈਲ ਰੇ ਅਤੇ 4 ਯੂਐਫਾ ਚੈਂਪੀਅਨਜ਼ ਲੀਗ ਦੀਆਂ ਹਨ। ਮੈੱਸੀ ਦੇ ਨਾਂ ਹੋਰ ਵੀ ਕਈ ਰਿਕਾਰਡ ਹਨ ਜਿਵੇਂ ਕਿ ਲਾ ਲੀਗਾ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ (469), ਲਾ ਲੀਗਾ (36) ਅਤੇ ਯੂਐਫਾ ਚੈਂਪੀਅਨਜ਼ ਲੀਗ (8) ਵਿੱਚ ਸਭ ਤੋਂ ਵੱਧ ਹੈਟ-ਟ੍ਰਿਕਸ ਲਗਾਉਣ ਦਾ, ਲਾ ਲੀਗਾ ਵਿੱਚ ਕਿਸੇ ਹੋਰ ਖਿਡਾਰੀ ਦੀ ਗੋਲ ਕਰਨ ਵਿੱਚ ਮਦਦ ਕਰਨ ਦਾ (192)। ਮੈੱਸੀ ਨੇ ਆਪਣੇ ਕਲੱਬ ਅਤੇ ਮੁਲਕ ਲਈ ਆਪਣੇ ਸੀਨੀਅਰ ਕਰੀਅਰ ਵਿੱਚ 750 ਗੋਲ ਦਾਗੇ ਹਨ ਅਤੇ ਕਿਸੇ ਇੱਕ ਕਲੱਬ ਲਈ ਸਭ ਤੋਂ ਵੱਧ ਗੋਲ ਵੀ ਮੈੱਸੀ ਨੇ ਹੀ ਕੀਤੇ ਹਨ।
ਪ੍ਰਤਿਭਾਸਭ ਤੋਂ ਪਹਿਲਾਂ ਸਪੈਨਿਸ਼ ਕਲੱਬ ਬਾਰਸੀਲੋਨਾ ਨੇ ਮੈਸੀ ਦੀ ਪ੍ਰਤਿਭਾ ਨੂੰ ਪਛਾਣਿਆ। 2004 ਵਿੱਚ ਮੈਸੀ ਨੇ ਆਪਣਾ ਪਹਿਲਾ ਕਲੱਬ ਮੈਚ ਲਾ ਲਿਗਾ ਸਪੈਨਿਸ਼ ਲੀਗ ’ਚ ਇਸਪਯੋਲ ਦੇ ਵਿਰੁੱਧ ਖੇਡਿਆ। ਸਪੈਨਿਸ਼ ਲੀਗ ’ਚ ਖੇਡਣ ਵਾਲਾ ਉਹ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ। ਮੈਸੀ ਦੀ ਸ਼ਾਨਦਾਰ ਖੇਡ ਦੀ ਬਦੌਲਤ ਬਾਰਸੀਲੋਨਾ ਨੇ ਸਪੈਨਿਸ਼ ਲੀਗ ਨੂੰ 2005, 2006, 2009, 2010, 2011, 2013, 2015,2016 ਅਤੇ 2018 ਵਿੱਚ ਜਿੱਤਿਆ। 2005 ਵਿੱਚ ਹਾਲੈਂਡ ਵਿਖੇ ਖੇਡੀ ਗਈ ਵਰਲਡ ਯੂਥ ਚੈਂਪੀਅਨਸ਼ਿਪ ’ਚ ਅਰਜਨਟੀਨਾ ਨੂੰ ਚੈਂਪੀਅਨ ਬਣਾਉਣ ਵਿੱਚ ਮੈਸੀ ਦਾ ਭਰਪੂਰ ਯੋਗਦਾਨ ਰਿਹਾ। ਉਸ ਨੇ ਟੂਰਨਾਮੈਂਟ ’ਚ ਸਭ ਤੋਂ ਵੱਧ ਛੇ ਗੋਲ ਕਰਕੇ ਗੋਲਡਨ ਬੂਟ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਬਾਅਦ ਮੈਸੀ ਅਰਜਨਟੀਨਾ ਦੀ ਸੀਨੀਅਰ ਟੀਮ ਵੱਲੋਂ ਲਗਾਤਾਰ ਖੇਡਦਾ ਆ ਰਿਹਾ ਹੈ। 2007 ਦੇ ਕੋਪਾ ਕੱਪ ਵਿੱਚ ਮੈਸੀ ਨੂੰ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ। ਓਲੰਪਿਕ ਖੇਡਾਂਮੈਸੀ ਲਈ ਸਭ ਤੋਂ ਯਾਦਗਾਰੀ ਪਲ ਉਸ ਸਮੇਂ ਆਏ ਜਦ 2008 ਦੀਆਂ ਪੇਇਚਿੰਗ ਓਲੰਪਿਕ ਖੇਡਾਂ ’ਚ ਉਸ ਦੇ ਗੋਲ ਦੀ ਬਦੌਲਤ ਅਰਜਨਟੀਨਾ ਦੀ ਟੀਮ ਨੇ ਫਾਈਨਲ ਵਿੱਚ ਨਾਈਜ਼ੀਰੀਆ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਕਲੱਬ ਕਰੀਅਰਜੇ ਮੈਸੀ ਦੇ ਕਲੱਬ ਕਰੀਅਰ ’ਤੇ ਝਾਤ ਮਾਰੀਏ ਤਾਂ ਦੁਨੀਆਂ ਦਾ ਕੋਈ ਵੀ ਖਿਡਾਰੀ ਉਸ ਦਾ ਮੁਕਾਬਲਾ ਕਰਦਾ ਦਿਖਾਈ ਨਹੀਂ ਦਿੰਦਾ। 2006 ਦੀ ਚੈਂਪੀਅਨ ਲੀਗ ’ਚ ਮੈਸੀ ਨੇ ਆਪਣੇ ਕਲੱਬ ਬਾਰਸੀਲੋਨਾ ਲਈ ਰਿਕਾਰਡ 14 ਗੋਲ ਕਰਕੇ ਚੈਂਪੀਅਨ ਲੀਗ ਦੇ ਇੱਕ ਹੀ ਸੀਜ਼ਨ ’ਚ ਡਿਆਗੋ ਮੈਰਾਡੋਨਾ ਦੇ 14 ਗੋਲਾਂ ਦੀ ਬਰਾਬਰੀ ਕਰਕੇ ਦੁਨੀਆਂ ਨੂੰ ਦਰਸਾ ਦਿੱਤਾ ਕਿ ਉਹ ਐਵੇਂ ਨੀਂ ਮੈਰਾਡੋਨਾ ਦਾ ਉਤਰਾਧਿਕਾਰੀ ਅਖਵਾਉਂਦਾ। 18 ਅਪਰੈਲ 2007 ਨੂੰ ਮੈਸੀ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਗੇਟੇਫ ਦੇ ਖ਼ਿਲਾਫ਼ ਦੋ ਗੋਲ ਕੀਤੇ। ਇਸ ਮੁਕਾਬਲੇ ਦੀ ਖਾਸੀਅਤ ਇਹ ਰਹੀ ਕਿ ਮੈਸੀ ਦਾ ਇੱਕ ਗੋਲ 1986 ਦੇ ਵਿਸ਼ਵ ਕੱਪ ’ਚ ਮੈਰਾਡੋਨਾ ਦੇ ਇੰਗਲੈਂਡ ਖ਼ਿਲਾਫ਼ ਕੀਤੇ ‘ਸਦੀ ਦੇ ਗੋਲ’ ਨਾਲ ਮਿਲਦਾ ਜੁਲਦਾ ਸੀ। ਬਾਰਸੀਲੋਨਾ ਲਈ ਖੇਡਦੇ ਸਮੇਂ ਤਾਂ ਮੈਸੀ ਦੀ ਖੇਡ ਦਾ ਜਾਦੂ ਦੇਖਦੇ ਹੀ ਬਣਦਾ ਹੈ। ਪੰਜ ਵਾਰ ਸਪੈਨਿਸ਼ ਸੁਪਰ ਕੱਪ ਜਿੱਤਣ ਦੇ ਨਾਲ-ਨਾਲ ਬਾਰਸੀਲੋਨਾ ਨੇ 2006, 2009, 2011 ਅਤੇ 2015’ਚ ਚੈਂਪੀਅਨ ਲੀਗ ਦਾ ਖਿਤਾਬ ਜਿੱਤਿਆ। 2009 ਵਿੱਚ ਬਾਰਸੀਲੋਨਾ ਨੇ ਇੱਕ ਹੀ ਸੀਜ਼ਨ ’ਚ ਕੋਪਾ ਡੇਲਰੇ, ਲਾ ਲਿਗਾ ਅਤੇ ਚੈਂਪੀਅਨ ਲੀਗ ਦਾ ਖਿਤਾਬ ਜਿੱਤ ਕੇ ਹੈਟ੍ਰਿਕ ਬਣਾਈ, ਜਿਸ ’ਚ ਮੈਸੀ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪਹਿਲੀ ਅਕਤੂਬਰ 2008 ਨੂੰ ਡੋਨੇਟਰਸਕ ਵਿਰੁੱਧ ਖੇਡਿਆ ਮੈਚ ਦੁਨੀਆ ਦਾ ਕੋਈ ਵੀ ਖੇਡ ਪ੍ਰੇਮੀ ਭੁੱਲ ਨਹੀਂ ਸਕਦਾ। ਜਦ ਬਾਰਸੀਲੋਨਾ ਦੀ ਟੀਮ ਇੱਕ ਗੋਲ ਨਾਲ ਪਛੜ ਰਹੀ ਸੀ ਤਾਂ ਮੈਸੀ ਨੇ ਮੈਚ ਦੇ ਆਖਰੀ ਪੰਜ ਮਿੰਟਾਂ ’ਚ ਦੋ ਗੋਲ ਕਰਕੇ ਬਾਰਸੀਲੋਨਾ ਨੂੰ ਇਤਿਹਾਸਕ ਜਿੱਤ ਹਾਸਲ ਕਰਵਾਈ। ਚੈਂਪੀਅਨ ਲੀਗ ਦੇ ਪਿਛਲੇ ਚਾਰ ਸੀਜ਼ਨਾਂ ’ਚ ਮੈਸੀ ਟੋਪ ਸਕੋਰਰ ਬਣਦਾ ਆ ਰਿਹਾ ਹੈ। ਚੈਂਪੀਅਨ ਲੀਗ ਦੇ ਇੱਕ ਮੈਚ ਵਿੱਚ ਪੰਜ ਗੋਲ ਕਰਨ ਵਾਲਾ ਮੈਸੀ ਦੁਨੀਆਂ ਦਾ ਇੱਕੋ-ਇੱਕ ਖਿਡਾਰੀ ਹੈ। 2009, 2010, 2011,2012 ਅਤੇ 2015 ਵਿੱਚ ਮੈਸੀ ਵਰਲਡ ਫੀਫਾ ਪਲੇਅਰ ਆਫ ਦਿ ਯੀਅਰ ਚੁਣਿਆ ਗਿਆ। ਉਹ ਲਗਾਤਾਰ ਤਿੰਨ ਵਾਰ ਇਹ ਸਨਮਾਨ ਹਾਸਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ ਬਣਿਆ। ਇੱਕ ਸਾਲ ਦੇ ਕਲੱਬ ਕਰੀਅਰ ’ਚ ਗੋਲ ਕਰਨ ਦੇ ਮਾਮਲੇ ਵਿੱਚ ਤਾਂ ਮੈਸੀ ਨੇ ਫੁੱਟਬਾਲ ਦੇ ਬਾਦਸ਼ਾਹ ਪੇਲੇ ਅਤੇ ਬਾਇਰਨ ਮਿਊਨਿਖ ਦੇ ਗਰਡ ਮਿਊਲਰ ਨੂੰ ਵੀ ਮਾਤ ਪਾ ਦਿੱਤੀ। 27 ਅਕਤੂਬਰ 2012 ਨੂੰ ਰਾਓ ਵਾਲੇਕਾਨੋ ਵਿਰੁੱਧ ਦੋ ਗੋਲ ਕਰਕੇ ਆਪਣੇ ਕਰੀਅਰ ਵਿੱਚ 300 ਗੋਲਾਂ ਦਾ ਅੰਕੜਾ ਛੂਹ ਲਿਆ। 17 ਅੈਪ੍ਰਲ 2016 ਨੂੰ ਵਲੈਂਸੀਅਾ ਦੇ ਵਿਰੁੱਧ ਗੋਲ ਕਰਕੇ ਮੈਸੀ ਨੇ ਅਾਪਣੇ ਕਰੀਅਰ ਵਿੱਚ 500 ਗੋਲ ਪੂਰੇ ਕੀਤੇ । ਉਸ ਨੇ ਹੁਣ ਤਕ ਬਾਰਸੀਲੋਨਾ ਦੀ ਤਰਫ਼ੋਂ 506 ਜਦੋਂਕਿ ਅਰਜਨਟੀਨਾ ਦੀ ਤਰਫ਼ੋਂ ਖੇਡਦੇ ਹੋਏ 58 ਗੋਲ ਕੀਤੇ ਹਨ। ਫੁੱਟਬਾਲ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਲਿਓਨਲ ਮੈਸੀ ਅਰਜਨਟੀਨਾ ਨੂੰ ਇੱਕ ਵਾਰ ਫਿਰ ਵਿਸ਼ਵ ਚੈਂਪੀਅਨ ਬਣਾਉਣ ਦਾ ਸੁਫ਼ਨਾ ਸੰਜੋਈ ਬੈਠਾ ਹੈ। ਜੇ ਉਸ ਨੂੰ ਆਪਣੇ ਸਾਥੀ ਖਿਡਾਰੀਆਂ ਦਾ ਵਧੀਆ ਸਹਿਯੋਗ ਮਿਲਿਆ ਤਾਂ ਉਸ ਦਾ ਇਹ ਸੁਫ਼ਨਾ ਵੀ ਜਲਦ ਹੀ ਪੂਰਾ ਹੋ ਜਾਵੇਗਾ। ਸੀਨੀਅਰ ਟੀਮ
ਅੰਤਰ ਰਾਸ਼ਟਰੀ ਗੋਲ
|
Portal di Ensiklopedia Dunia