ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ
![]() ![]() ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ (हिन्दी: फूलों की घाटी राष्ट्रीय उद्यान ,अंग्रेजी:Valley of Flowers National Park) ਜਿਸ ਨੂੰ ਆਮ ਤੌਰ 'ਤੇ ਫੁੱਲਾਂ ਦੀ ਘਾਟੀ ਹੀ ਕਿਹਾ ਜਾਂਦਾ ਹੈ, ਭਾਰਤ ਦਾ ਇਕ ਰਾਸ਼ਟਰੀ ਪਾਰਕ ਹੈ ਜੋ ਉੱਤਰਾਖੰਡ ਦੇ ਹਿਮਾਲਿਆ ਖੇਤਰ ਵਿਚ ਸਥਿਤ ਹੈ। ਨੰਦਾ ਦੇਵੀ ਨੈਸ਼ਨਲ ਪਾਰਕ ਅਤੇ ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ ਨੂੰ ਵਿਸ਼ਵ ਵਿਰਾਸਤ ਸਾਈਟਸ ਘੋਸ਼ਿਤ ਕੀਤਾ ਗਿਆ ਹੈ। ਇਹ ਪਾਰਕ 87.50 ਕਿਲੋਮੀਟਰ ਦੇ ਖੇਤਰ ਫੈਲਿਆ ਹੋਇਆ ਹੈ। ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ ਚਮੋਲੀ ਜਿਲ੍ਹੇ ਦੇ ਆਖਰੀ ਬੱਸ ਅੱਡੇ ਗੋਬਿੰਦਘਾਟ ਤੋਂ 275 ਕਿ.ਮੀ. ਦੂਰੀ 'ਤੇ ਸਥਿਤ ਹੈ।[1] ਇਤਿਹਾਸਦੰਤ ਕਥਾ ਹੈ ਕਿ ਰਾਮਾਇਣ ਕਾਲ ਵਿਚ ਹਨੂੰਮਾਨ ਸੰਜੀਵਨੀ ਬੂਟੀ ਦੀ ਖੋਜ ਵਿਚ ਇਸੇ ਘਾਟੀ ਵਿਚ ਆਏ ਸਨ। ਇਸ ਘਾਟੀ ਬਾਰੇ ਸਭ ਤੋਂ ਪਹਿਲਾਂ ਪਤਾ ਬ੍ਰਿਟਿਸ਼ ਪਰਬਤਰੋਹੀ ਫ਼੍ਰੈਂਕ ਐਸ ਸਮਿਥ ਅਤੇ ਉਸ ਦੇ ਸਾਥੀ ਆਰ ਐਲ ਹੋਲਡਸਵਰਥ ਨੇ ਲਾਇਆ। ਫ਼੍ਰੈਂਕ ਐਸ ਸਮਿਥ ਨੇ ਇਸ ਘਾਟੀ ਤੋਂ ਪ੍ਰਭਾਵਿਤ ਹੋ ਕੇ 'ਵੈਲੀ ਆਫ ਫਲਾਵਰ' ਨਾਮ ਦੀ ਕਿਤਾਬ ਵੀ ਲਿਖੀ। ਹਿਮਾਲਿਆ ਪਰਬਤਾਂ ਨਾਲ ਘਿਰਿਆ ਅਤੇ ਫੁੱਲਾਂ ਦੀਆਂ 500 ਤੋਂ ਵੱਧ ਕਿਸਮਾਂ ਨਾਲ ਸਜਿਆ ਇਹ ਖੇਤਰ ਬਾਗਬਾਨੀ ਮਾਹਿਰਾਂ ਅਤੇ ਫੁੱਲਾਂ ਦੇ ਪ੍ਰੇਮੀਆਂ ਲਈ ਇਕ ਵਿਸ਼ਵ ਪ੍ਰਸਿਧ ਸਥਾਨ ਬਣ ਗਿਆ ਹੈ। ![]() ਹਵਾਲੇ
|
Portal di Ensiklopedia Dunia