ਫੇਫੜੇ ਦਾ ਕੈਂਸਰਫੇਫੜੇ ਦਾ ਕੈਂਸਰ ਆਮ ਪਾਏ ਜਾਣ ਵਾਲਾ ਕੈਂਸਰ ਹੈ। ਇਹ ਕੈਂਸਰ ਆਮ ਤੌਰ 'ਤੇ ਔਰਤਾਂ ਅਤੇ ਮਰਦਾਂ ਦੋਨਾਂ ਹੁੰਦਾ ਹੈ ਇਸ ਦੇ ਹੋਣ ਨਾਲ ਮੌਤ ਦਾ ਖਤਰੇ ਵੱਧ ਜਾਂਦਾ ਹੈ। ਫੇਫੜੇ ਵਿਚ, ਤਕਰੀਬਨ ਤਿੰਨ ਹਜ਼ਾਰ ਲੱਖ ਹਵਾ-ਥੈਲੀਆਂ ਹੁੰਦੀਆਂ ਹਨ। ਹਵਾ ਰਸਤਿਆਂ ਦੀਆਂ ਕੋਸ਼ਿਕਾਵਾਂ, ਇੱਕ ਲੇਸਲਾ ਪਦਾਰਥ ਪੈਦਾ ਕਰਦੀਆਂ ਹਨ ਜੋ ਇਸ ਪ੍ਰਣਾਲੀ ਵਾਸਤੇ ਸੁਰੱਖਿਆ ਦਾ ਕੰਮ ਕਰਦਾ ਹੈ ਕਿਉਂਕਿ, ਬਾਹਰੀ ਵਸਤੂਆਂ ਜਿਵੇਂ ਮਿੱਟੀ-ਕਣ, ਰੋਗਾਣੂੰ ਆਦਿ ਇਸ ਲੇਸਲੇ ਪਦਾਰਥ ਵਿੱਚ ਫਸ ਜਾਂਦੇ ਹਨ। ਕੋਸ਼ਿਕਾਵਾਂ 'ਤੇ ਵਾਲਾਂ ਵਰਗੇ ਢਾਂਚਿਆਂ ਦੀ ਹਿਲਜੁਲ ਦੀ ਸਹਾਇਤਾ ਨਾਲ ਇਹ, ਗਲ਼ੇ ਵੱਲ ਨੂੰ ਆ ਜਾਂਦੇ ਹਨ ਤੇ ਖੰਘਾਰ ਦੇ ਰੂਪ ਵਿੱਚ ਇਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ।ਸਾਹ ਪ੍ਰਣਾਲੀ ਦਾ ਸੁਰੱਖਿਆ ਸਿਸਟਮ ਹੈ ਜੋ ਬਾਹਰੀ ਰੋਗਾਣੂੰਆਂ ਆਦਿ ਨੂੰ ਫੇਫੜਿਆਂ ਤੱਕ ਪੁੱਜਣ ਤੋਂ ਰੋਕਦਾ ਹੈ। ਸਿਗਰਟਨੋਸ਼ਾਂ ਵਿੱਚ ਕੋਸ਼ਿਕਾਵਾਂ ਦੇ ਵਾਲਾਂ ਵਰਗੇ ਢਾਂਚੇ ਝੜ ਜਾਂਦੇ ਹਨ ਤੇ ਲੇਸਲੇ ਪਦਾਰਥ ਦੀ ਪੈਦਾਵਾਰ ਵਧ ਜਾਂਦੀ ਹੈ ਜਿਸ ਕਰਕੇ ਬਾਹਰੀ ਰੋਗਾਣੂੰਆਂ ਦੀ ਸਫਾਈ ਨਹੀਂ ਹੋ ਸਕਦੀ। ਲੰਮੇ ਸਮੇਂ ਤੋਂ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਫੇਫੜਿਆਂ ਵਿੱਚ, ਨਾ-ਠੀਕ ਹੋਣ ਵਾਲੀਆਂ ਤਬਦੀਲੀਆਂ ਆ ਜਾਂਦੀਆਂ ਹਨ, ਹਵਾ-ਥੈਲੀਆਂ ਨਸ਼ਟ ਹੋ ਜਾਂਦੀਆਂ ਹਨ ਤੇ ਕੈਂਸਰ ਉਤਪੰਨ ਹੋਣ ਲਗਦਾ ਹੈ। ਹਵਾ ਰਸਤਿਆਂ ਦੇ ਸੈੱਲ, ਬੇ-ਤਰਤੀਬੀ ਤੇ ਬੜੀ ਤੇਜ਼ੀ ਨਾਲ ਵਧਦੇ ਹਨ, ਇਹ ਵਾਧਾ ਬੇਕਾਬੂ ਹੋ ਜਾਂਦਾ ਹੈ ਤੇ ਇੱਕ ਅਸਾਧਾਰਣ ਗੋਲ਼ੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਪ੍ਰਾਇਮਰੀ ਟਿਊਮਰ, ਖ਼ੂਨ ਜਾਂ ਲਿੰਫੈਟਿਕ ਸਿਸਟਮ ਦੇ ਰਾਹੀਂ, ਸਰੀਰ ਦੇ ਦੂਜੇ, ਦੂਰ ਵਾਲੇ ਭਾਗਾਂ ਵਿੱਚ ਫੈਲ ਜਾਂਦਾ ਹੈ। ਖ਼ੂਨ ਰਾਹੀਂ ਇਹ ਜੜ੍ਹਾਂ ਜਿਗਰ, ਹੱਡੀਆਂ, ਦਿਮਾਗ਼ ਜਾਂ ਹੋਰ ਅੰਗਾਂ ਵਿੱਚ ਫੈਲਦੀਆਂ ਹਨ ਤੇ ਲਿੰਫੈਟਿਕ ਪ੍ਰਣਾਲੀ ਰਾਹੀਂ ਧੌਣ ਵਿਚ, ਕੈਂਸਰ ਦੀਆਂ ਗਿਲਟੀਆਂ ਬਣ ਜਾਂਦੀਆਂ ਹਨ।[1] ਇਤਿਹਾਸ1761 ਤੱਕ ਫੇਫੜਿਆਂ ਦੇ ਕੈਂਸਰ ਦਾ ਪਤਾ ਹੀ ਨਹੀਂ ਸੀ। ਸੰਨ 1810 ਵਿੱਚ ਇਸ ਕੈਂਸਰ ਬਾਰੇ ਕੁਝ ਛਪਿਆ ਸੀ। 1878 ਵਿੱਚ ਪੋਸਟਮਾਰਟਮ ਕੇਸਾਂ ਦੇ ਇੱਕ ਅਧਿਐਨ ਵਿੱਚ ਫੇਫੜਿਆਂ ਦੇ ਕੈਂਸਰ ਦੀ ਮਿਣਤੀ ਇੱਕ ਦੱਸੀ ਗਈ ਸੀ ਜੋ 1900 ਤੱਕ ਵਧ ਕੇ, 10 ਤੋਂ 15 ਹੋ ਗਏ। ਉਸ ਤੋਂ ਬਾਅਦ ਸੰਨ 1929 ਵਿੱਚ ਫਰਾਂਸ ਦੇ ਡਾਕਟਰ ਫਰਿਟਜ਼ ਨੇ, ਤੰਬਾਕੂਨੋਸ਼ੀ ਤੇ ਫੇਫੜਿਆਂ ਦੇ ਕੈਂਸਰ ਦੇ ਗੂੜ੍ਹੇ ਸਬੰਧ ਬਿਆਨ ਕੀਤੇ। ਕਾਰਨਆਮ ਤੌਰ 'ਤੇ ਫੇਫੜਿਆਂ ਦਾ ਕੈਂਸਰ ਉਹਨਾਂ ਲੋਕਾਂ ਨੂੰ ਹੁੰਦਾ ਹੈ ਜੋ ਤੰਬਾਕੂ ਦੀ ਵਰਤੋਂ ਜ਼ਿਆਦਾ ਕਰਦੇ ਹਨ। ਇਹ ਫੇਫੜਿਆਂ ਦੇ ਸੈੱਲ ਨੂੰ ਤੋੜ ਦਿੰਦਾ ਹੈ। ਜਿਸ ਨਾਲ ਸੈੱਲ ਅਸਾਧਾਰਨ ਰੂਪ ਨਾਲ ਵਧਣ ਲੱਗਦਾ ਹੈ ਅਤੇ ਕੈਂਸਰ ਦਾ ਕਾਰਨ ਬਣਦਾ ਹੈ। ਇਮਾਰਤਾਂ ਬਣਾਉਣ ਲਈ ਵਰਤਿਆ ਜਾਣ ਵਾਲਾ ਪੱਥਰ ਐਸਬੈਸਟੋਸ ਹੈ ਇਸ ਤੋਂ ਨਿਕਲਣ ਵਾਲਾ ਧੂੰਆ ਜੇਕਰ ਵਿਅਕਤੀ ਦੇ ਸਾਹ ਲੈਣ ਦੌਰਾਨ ਅੰਦਰ ਚਲਾ ਜਾਂਦਾ ਹੈ ਤਾਂ ਫੇਫੜਿਆਂ ਨੂੰ ਹਾਨੀ ਪਹੁੰਚਾਉਂਦਾ ਹੈ। ਇਸ ਨਾਲ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ। ਰਾਡੋਨ ਮਿੱਟੀ ਤੋਂ ਪੈਦਾ ਹੋਣ ਵਾਲੀ ਬਦਬੂਦਾਰ ਗੈਸਾਂ ਦੇ ਸੰਪਰਕ 'ਚ ਆਉਣ ਨਾਲ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ। ਕਾਰਖਾਨਿਆਂ ਦੇ ਧੂੰਏਂ ਅਤੇ ਕਈ ਹੋਰ ਪਦਾਰਥ ਜਿਵੇਂ ਐਸਬੈਸਟੋਸ, ਨਿੱਕਲ, ਕਰੋਮੇਟ, ਆਰਸੈਨਿਕ, ਵਿਨਾਇਲ ਕਲੋਰਾਇਡ, ਮਸਟਰਡ ਗੈਸ, ਕੋਲੇ ਦੀ ਗੈਸ ਆਦਿ ਨਾਲ ਕੰਮ ਕਰਨ ਵਾਲੇ ਕਰਮਚਾਰੀ, ਜੇਕਰ ਸਿਗਰਟਾਂ ਵੀ ਪੀਂਦੇ ਹੋਣ ਤਾਂ ਫੇਫੜਿਆਂ ਦੇ ਕੈਂਸਰ ਉਤਪੰਨ ਹੋਣ ਦੇ 60‚ ਵਧੇਰੇ ਚਾਂਸ ਹੁੰਦੇ ਹਨ। ਲੱਛਣਇਸ ਬਿਮਾਰੀ ਵਾਲੇ ਰੋਗੀ 'ਚ ਹੇਠ ਲਿਖੇ ਲੱਛਮ ਪਾਏ ਗਏ ਹਨ। ਰੋਗੀ ਨੂੰ ਥਕਾਵਟ, ਖਾਂਸੀ, ਸਾਹ ਲੈਣ 'ਚ ਪਰੇਸ਼ਾਨੀ, ਛਾਤੀ 'ਚ ਦਰਦ, ਭੁੱਖ ਘੱਟ ਲੱਗਣਾ, ਰੇਸ਼ੇ 'ਚ ਖੂਨ ਆਉਣਾ ਇਲਾਜਇਸ ਦਾ ਇਲਾਜ ਕੀਮੋਥੈਰੇਪੀ ਜਾਂ ਅੋਪਰੇਸ਼ਨ ਹੈ।[ਹਵਾਲਾ ਲੋੜੀਂਦਾ] ਹਵਾਲੇ
|
Portal di Ensiklopedia Dunia