ਸਿਜ਼ੇਰੀਅਨ![]() ਸਿਜ਼ੇਰੀਅਨ(ਵੱਡਾ ਆਪਰੇਸ਼ਨ) ਔਰਤ ਦੇ ਸਰੀਰ ਦੇ ਹੇਠਲੇ ਹਿੱਸੇ ’ਚ ਸਿੱਧਾ ਜਾਂ ਟੇਡਾ ਟੱਕ ਲਗਾ ਕੇ ਬੱਚਾ ਬੱਚੇਦਾਨੀ ਦੇ ਸਾਹਮਣੇ ਤੋਂ ਸਿੱਧਾ ਬਾਹਰ ਕੱਢ ਲਿਆ ਜਾਂਦਾ ਹੈ। ਇਹ ਆਪਰੇਸ਼ਨ ਰੀੜ੍ਹ ਦੀ ਹੱਡੀ ’ਚ ਐਨਸਥੀਸੀਆ ਦੇ ਕੇ ਕੀਤਾ ਜਾਂਦਾ ਹੈ। ਲਗਪਗ 30 ਮਿੰਟ ਦੇ ਇਸ ਆਪਰੇਸ਼ਨ ’ਚ ਇੱਕ ਤੋਂ ਡੇਢ ਯੂਨਿਟ ਖੂਨ ਦਾ ਨੁਕਸਾਨ ਹੁੰਦਾ ਹੈ, ਜਿਹੜਾ ਆਮ ਡਿਲਿਵਰੀ ਨਾਲੋਂ ਜ਼ਿਆਦਾ ਹੁੰਦਾ ਹੈ। ਇਹ ਆਪਰੇਸ਼ਨ ਇੱਕ ਜਾਂ ਦੋ ਡਾਕਟਰ, ਦੋ ਜਾਂ ਤਿੰਨ ਸਹਾਇਕਾਂ ਦੀ ਮਦਦ ਨਾਲ ਕਰਦੇ ਹਨ। ਡਾਕਟਰ ਦੀ ਮੁਹਾਰਤ ਦੇ ਨਾਲ ਅਪਰੇਸ਼ਨ ਦਾ ਸਮਾਂ ਅਤੇ ਖੂਨ ਦਾ ਨੁਕਸਾਨ ਘਟਾਇਆ ਜਾ ਸਕਦਾ ਹੈ।[1][2][3] ਸਿਜ਼ੇਰੀਅਨ ਲਈ ਲਾਜ਼ਮੀ ਹਾਲਾਤ
ਸਿਜ਼ੇਰੀਅਨ ਦੇ ਨੁਕਸਾਨ
1967 ’ਚ ਵਿਸ਼ਵ ਸਿਹਤ ਸੰਸਥਾ ਨੇ ਸਰਵੇ ਕੀਤਾ ਕਿ ਅਮਰੀਕਾ ’ਚ ਕੁੱਲ ਜਣੇਪਿਆਂ ਦੇ ਮੁਕਾਬਲੇ 4.5 ਪ੍ਰਤੀਸ਼ਤ ਸਿਜ਼ੇਰੀਅਨ ਹੁੰਦੇ ਸਨ। ਅੱਜ ਇਹ ਪ੍ਰਤੀਸ਼ਤ ਵੱਧ ਕੇ 31 ਪ੍ਰਤੀਸ਼ਤ ਹੋ ਗਈ ਹੈ। ਭਾਰਤ ’ਚ ਇਹ ਗਿਣਤੀ 21 ਤੋਂ 23 ਪ੍ਰਤੀਸ਼ਤ ਹੈ। ਪਿੰਡਾਂ ’ਚ ਹਾਲੇ ਇਹ ਸਿਰਫ 6 ਪ੍ਰਤੀਸ਼ਤ ਤੱਕ ਹੀ ਹੈ। ਵਿਸ਼ਵ ਸਿਹਤ ਸੰਸਥਾ ਦੇ ਅਧਿਐਨ ਮੁਤਾਬਕ ਕਿਸੇ ਵੀ ਮੁਲਕ, ਸੂਬੇ, ਜ਼ਿਲ੍ਹੇ ਅਤੇ ਹਸਪਤਾਲ ’ਚ 15 ਪ੍ਰਤੀਸ਼ਤ ਤੋਂ ਉੱਪਰ ਹੋਣ ਵਾਲੇ ਸਿਜ਼ੇਰੀਅਨ ਫਾਲਤੂ ਹੁੰਦੇ ਹਨ। ਭਾਵ ਕਿ ਇਨ੍ਹਾਂ ਆਪਰੇਸ਼ਨਾਂ ਨੂੰ ਟਾਲਿਆ ਜਾ ਸਕਦਾ ਹੈ। ਦੁਨੀਆ ’ਚ ਸਭ ਤੋਂ ਵੱਧ ਸਿਜ਼ੇਰੀਅਨ ਚੀਨ ’ਚ 50 ਪ੍ਰਤੀਸ਼ਤ ਤੱਕ ਹੋ ਰਹੇ ਹਨ। ਸਿਜ਼ੇਰੀਅਨ ਦਾ ਇਤਿਹਾਸਜੂਲੀਅਸ ਸੀਜ਼ਰ ਪਹਿਲੇ ਸਿਜ਼ੇਰੀਅਨ ਨਾਲ ਪੈਦਾ ਹੋਇਆ ਸੀ, ਪਰ ਇਸ ਬਾਰੇ ਮਿੱਥਾਂ ਜ਼ਿਆਦਾ ਹਨ। 12ਵੀਂ-13ਵੀਂ ਸਦੀ ’ਚ ਜਦੋਂ ਜਣੇਪੇ ਦੌਰਾਨ ਮਾਂ ਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਸੀ ਤਾਂ ਔਰਤ ਦਾ ਢਿੱਡ ਪਾੜ ਕੇ ਬੱਚੇ ਨੂੰ ਬਾਹਰ ਕੱਢ ਲਿਆ ਜਾਂਦਾ ਸੀ। ਉਸ ਸਮੇਂ ਸਰੀਰ ਨੂੰ ਟਾਂਕੇ ਲਾਉਣ ਦੀ ਕੋਈ ਤਕਨੀਕ ਮੌਜੂਦ ਨਹੀਂ ਸੀ। ਇਸ ਕਰਕੇ ਬੱਚੇ ਦੀ ਜਾਨ ਬਚਾਉਣ ਦੇ ਚੱਕਰ ’ਚ ਔਰਤ ਦੀ ਜਾਨ ਚਲੀ ਜਾਂਦੀ ਸੀ, ਪਰ ਇਸ ਦੇ ਕੋਈ ਪੁਖਤਾ ਸਬੂਤ ਮੌਜੂਦ ਨਹੀਂ ਹਨ। ਵੈਸੇ ਪਹਿਲਾ ਸਿਜ਼ੇਰੀਅਨ 1500 ’ਚ ਸਵਿਟਜ਼ਰਲੈਂਡ ’ਚ ਰਿਕਾਰਡ ਕੀਤਾ ਗਿਆ, ਜਿੱਥੇ ਇੱਕ ਸਵਿਸ ਫਾਰਮਰ ਨੇ ਉਪਰੋਕਤ ਤਰੀਕਾ ਹੀ ਅਪਣਾਇਆ ਪਰ ਉਸ ਨੇ ਜਿਸ ਤਰ੍ਹਾਂ ਵੀ ਸੰਭਵ ਹੋਇਆ ਔਰਤ ਦੇ ਟਾਂਕੇ ਲਾ ਦਿੱਤੇ। ਜਿਸ ’ਚ ਜੱਚਾ-ਬੱਚਾ ਬਚ ਗਏ, ਪਰ ਅੱਜ ਬਹੁਤੇ ਮੈਡੀਕਲ ਪੇਸ਼ੇ ਨਾਲ ਜੁੜੇ ਲੋਕ ਇਸ ਗੱਲ ’ਤੇ ਯਕੀਨ ਨਹੀਂ ਕਰਦੇ। 1800 ’ਚ ਡਾਕਟਰ ਜੇਮਜ਼ ਬੇਰੀ ਨੇ ਪਹਿਲਾ ਸਫਲ ਸਿਜ਼ੇਰੀਅਨ ਕੀਤਾ, ਜਿਸ ਦਾ ਰਿਕਾਰਡ ਮਿਲਦਾ ਹੈ। ਉਸ ਤੋਂ ਬਾਅਦ ਫਰੈਂਚ ਡਾਕਟਰਾਂ ਨੇ ਗੁਲਾਮਾਂ ’ਤੇ ਇਸ ਤਕਨੀਕ ਦੀ ਮੁਹਾਰਤ ਹਾਸਲ ਕਰਨ ਲਈ ਤਜਰਬੇ ਕੀਤੇ। ਹਵਾਲੇ
|
Portal di Ensiklopedia Dunia