ਬਰਖਾ ਦੱਤ
ਬਰਖਾ ਦੱਤ ਇੱਕ ਭਾਰਤੀ ਟੈਲੀਵਿਜ਼ਨ ਪੱਤਰਕਾਰ ਅਤੇ ਕਾਲਮਨਵੀਸ ਹੈ। ਉਹ ਐਨਡੀਟੀਵੀ ਤੇ ਇੱਕ ਗਰੁੱਪ ਸੰਪਾਦਕ ਹੈ। ਦੱਤ ਨੇ ਕਾਰਗਿਲ ਯੁੱਧ ਦੌਰਾਨ ਰਿਪੋਰਟਿੰਗ ਲਈ ਪ੍ਰਸਿਧੀ ਖੱਟੀ। ਦੱਤ ਨੇ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਸਮੇਤ ਬਹੁਤ ਸਾਰੇ ਕੌਮੀ ਅਤੇ ਅੰਤਰਰਾਸ਼ਟਰੀ ਇਨਾਮ, ਜਿੱਤੇ ਹਨ। ਦੱਤ ਰਾਡੀਆ ਟੇਪ ਵਿਵਾਦ ਵਿੱਚ ਟੇਪ ਪੱਤਰਕਾਰਾਂ ਵਿੱਚੋਂ ਇੱਕ ਸੀ, ਅਤੇ ਉਸਨੂੰ " ਟੇਪ ਘੋਟਾਲੇ ਦੇ ਚਿਹਰੇ" ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ।[1] ਜ਼ਿੰਦਗੀਬਰਖਾ ਦੱਤ ਦਾ ਜਨਮ ਨਵੀਂ ਦਿੱਲੀ ਵਿੱਚ ਏਅਰ ਇੰਡੀਆ ਵਿੱਚ ਇੱਕ ਅਧਿਕਾਰੀ. ਐਸ.ਪੀ. ਦੱਤ ਅਤੇ ਪ੍ਰਭਾ ਦੱਤ, ਜੋ ਹਿੰਦੁਸਤਾਨ ਟਾਈਮਜ਼ ਦੀ ਇੱਕ ਚੰਗੀ ਮੰਨੀ ਪ੍ਰਮੰਨੀ ਪੱਤਰਕਾਰ ਸੀ, ਦੇ ਘਰ ਹੋਇਆ ਸੀ।[2] ਬਰਖਾ ਪੱਤਰਕਾਰੀ ਦੇ ਆਪਣੇ ਹੁਨਰ ਦਾ ਸਿਹਰਾ, ਭਾਰਤ ਵਿੱਚ ਮਹਿਲਾ ਪੱਤਰਕਾਰੀ ਦੀ ਇੱਕ ਪਾਇਨੀਅਰ, ਆਪਣੀ ਮਾਂ ਪ੍ਰਭਾ ਨੂੰ ਦਿੰਦੀ ਹੈ। ਪ੍ਰਭਾ ਦੱਤ ਦੀ ਦਿਮਾਗ ਦੀ ਨਸ ਫੱਟ ਜਾਂ ਨਾਲ 1984 ਵਿੱਚ ਮੌਤ ਹੋ ਗਈ ਸੀ।[3] ਬਰਖਾ ਦੀ ਛੋਟੀ ਭੈਣ, ਬਹਾਰ ਦੱਤ ਵੀ ਸੀਐਨਐਨ ਆਈਬੀਐਨ ਲਈ ਕੰਮ ਕਰਦੀ ਇੱਕ ਟੈਲੀਵਿਜ਼ਨ ਪੱਤਰਕਾਰ ਹੈ।[3] ਹਵਾਲੇ
|
Portal di Ensiklopedia Dunia