ਬਲਜਿੰਦਰ ਨਸਰਾਲੀ
ਬਲਜਿੰਦਰ ਨਸਰਾਲੀ (ਜਨਮ 13 ਜਨਵਰੀ 1969) ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹੈ। ਘਸਿਆ ਹੋਇਆ ਆਦਮੀ[1] ਉਸਦੀ ਚਰਚਿਤ ਕਹਾਣੀ ਹੈ, ਜਿਸ 'ਤੇ ਅਧਾਰਿਤ ਸੈਮੂਅਲ ਜੌਹਨ ਦਾ ਇਸੇ ਨਾਮ ਦਾ ਨੁੱਕੜ ਨਾਟਕ ਪੰਜਾਬ ਵਿੱਚ ਅਤੇ ਕੈਨੇਡਾ ਵਿੱਚ ਵੀ ਸੈਂਕੜੇ ਵਾਰ ਖੇਡਿਆ ਗਿਆ। ਜੀਵਨ ਵੇਰਵੇਬਲਜਿੰਦਰ ਦਾ ਪਿੰਡ ਨਸਰਾਲੀ (ਲੁਧਿਆਣਾ ਜ਼ਿਲ੍ਹਾ) ਹੈ। ਉਸਦਾ ਬਚਪਨ ਉਥੇ ਹੀ ਬੀਤਿਆ। ਪਿੰਡ ਦੇ ਸਰਕਾਰੀ ਸਕੂਲ ਤੋਂ ਮੈਟ੍ਰਿਕ ਕੀਤੀ ਅਤੇ ਅਗਲੀ ਪੜ੍ਹਾਈ ਪਹਿਲਾਂ ਖੰਨੇ ਅਤੇ ਫੇਰ ਪਟਿਆਲਾ ਤੋਂ ਕੀਤੀ। ਪਿੰਡ ਦੇ ਸਕੂਲ ਵਿੱਚ ਪੰਜਾਬੀ ਨਾਵਲਕਾਰ ਕਰਮਜੀਤ ਕੁੱਸਾ ਉਹਦਾ ਅਧਿਆਪਕ ਸੀ ਅਤੇ ਉਸ ਕੋਲੋਂ ਉਸਨੂੰ ਸਾਹਿਤ ਪੜ੍ਹਨ ਤੇ ਲਿਖਣ ਦੀ ਚੇਟਕ ਲੱਗੀ। ਬਲਜਿੰਦਰ ਨਸਰਾਲੀ ਦਾ ਵਿਆਹ ਸਵਰਨਜੀਤ ਕੌਰ ਨਾਲ ਹੋਇਆ ਜੋ ਕਿ ਦਿੱਲੀ ਯੂਨੀਵਰਸਿਟੀ ਦੇ ਅਧੀਨ ਆਉਂਦੇ ਮਾਤਾ ਸੁੰਦਰੀ ਕਾਲਜ, ਦਿੱਲੀ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਅਧਿਆਪਨ ਕਰ ਰਹੇ ਹਨ। ਬਲਜਿੰਦਰ ਨਸਰਾਲੀ ਵਰਤਮਾਨ ਵਿਚ ਦਿੱਲੀ ਯੂਨੀਵਰਸਿਟੀ, ਦਿੱਲੀ ਵਿਖੇ ਪੰਜਾਬੀ ਵਿਭਾਗ ਵਿਚ ਬਤੌਰ ਐਸੋਸੀਏਟ ਪ੍ਰੋਫੈਸਰ ਵਜੋਂ ਅਧਿਆਪਨ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਪਬਲਿਕ ਕਾਲਜ, ਸਮਾਣਾ ਅਤੇ ਜੰਮੂ ਯੂਨੀਵਰਸਿਟੀ, ਜੰਮੂ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਅਧਿਆਪਨ ਕਰਦੇ ਸਨ। ਰਚਨਾਵਾਂਨਾਵਲ
ਕਹਾਣੀ ਸੰਗ੍ਰਹਿ
ਹੋਰ
ਹਵਾਲੇ
|
Portal di Ensiklopedia Dunia