ਬਹੁਸਭਿਆਚਾਰਵਾਦ![]() ਮਲਟੀਕਲਚਰਿਜ਼ਮ ਸਮਾਜ ਸਾਸ਼ਤਰ, ਰਾਜਨੀਤਿਕ ਫ਼ਲਸਫ਼ੇ ਦੇ ਸੰਦਰਭ ਵਿੱਚ ਅਤੇ ਬੋਲਚਾਲ ਦੀ ਵਰਤੋਂ ਵਿੱਚ ਬਹੁਤ ਸਾਰੇ ਅਰਥਾਂ ਦਾ ਲਖਾਇਕ ਇੱਕ ਪਦ ਹੈ। ਸਮਾਜ ਸਾਸ਼ਤਰ ਅਤੇ ਰੋਜ਼ਾਨਾ ਦੀ ਵਰਤੋਂ ਵਿੱਚ, ਇਹ "ਨਸਲੀ ਬਹੁਲਵਾਦ" ਦਾ ਸਮਾਨਾਰਥੀ ਹੈ ਅਤੇ ਅਕਸਰ ਦੋਨੋਂ ਪਦ ਅਦਲ ਬਦਲ ਦੇ ਨਾਲ ਵਰਤ ਲਏ ਜਾਂਦੇ ਹਨ, ਉਦਾਹਰਨ ਲਈ, ਇੱਕ ਸੱਭਿਆਚਾਰਿਕ ਬਹੁਲਵਾਦ ਜਿਸ ਵਿੱਚ ਵੱਖ ਵੱਖ ਸਮੂਹ ਆਪਸੀ ਭਿਆਲੀ ਕਰਦੇ ਹਨ ਅਤੇ ਇੱਕ ਦੂਜੇ ਨਾਲ ਆਪਣੀ ਵਿਸ਼ੇਸ਼ ਪਛਾਣ ਦਾ ਬਲੀਦਾਨ ਕੀਤੇ ਬਿਨਾਂ ਇੱਕ ਸੰਵਾਦ ਵਿੱਚ ਦਾਖਲ ਹੁੰਦੇ ਹਨ। ਇਹ ਮਿਸ਼ਰਤ ਨਸਲੀ ਭਾਈਚਾਰਕ ਖੇਤਰ ਦਾ ਵਰਣਨ ਕਰ ਸਕਦਾ ਹੈ ਜਿੱਥੇ ਬਹੁ-ਸੱਭਿਆਚਾਰਕ ਪਰੰਪਰਾਵਾਂ ਮੌਜੂਦ ਹੁੰਦੀਆਂ ਹਨ ਜਾਂ ਇੱਕ ਅਜਿਹਾ ਦੇਸ਼ ਜਿਸ ਵਿੱਚ ਇਹ ਹੁੰਦੀਆਂ ਹਨ। ਇੱਕ ਆਦਿਵਾਸੀ ਨਸਲੀ ਸਮੂਹ ਅਤੇ ਵਿਦੇਸ਼ੀ ਨਸਲੀ ਸਮੂਹਾਂ ਨਾਲ ਸਬੰਧਿਤ ਸਮੂਹ ਅਕਸਰ ਧਿਆਨ ਦਾ ਫ਼ੋਕਸ ਹੁੰਦੇ ਹਨ। ਸਮਾਜ ਸ਼ਾਸਤਰ ਦੇ ਸੰਦਰਭ ਵਿੱਚ, ਮਲਟੀਕਲਚਰਿਜ਼ਮ ਇੱਕ ਕੁਦਰਤੀ ਜਾਂ ਨਕਲੀ ਪ੍ਰਕਿਰਿਆ (ਜਿਵੇਂ ਕਿ ਕਨੂੰਨੀ ਤੌਰ 'ਤੇ ਨਿਯੰਤਰਿਤ ਇਮੀਗ੍ਰੇਸ਼ਨ) ਦੀ ਅਖੀਰਲੀ ਸਥਿਤੀ ਹੈ ਅਤੇ ਕਿਸੇ ਦੇਸ਼ ਦੇ ਸਮੁਦਾਇਆਂ ਦੇ ਅੰਦਰ ਕੌਮੀ ਪੱਧਰ ਦੇ ਵੱਡੇ ਪੈਮਾਨੇ ਤੇ ਜਾਂ ਇੱਕ ਛੋਟੇ ਪੈਮਾਨੇ ਤੇ ਵਾਪਰਦੀ ਹੈ। ਇੱਕ ਛੋਟੇ ਪੈਮਾਨੇ ਤੇ ਇਹ ਬਣਾਵਟੀ ਤੌਰ 'ਤੇ ਉਦੋਂ ਵਾਪਰਦੀ ਹੈ ਜਦੋਂ ਕਿਸੇ ਅਧਿਕਾਰਖੇਤਰ ਨੂੰ ਦੋ ਜਾਂ ਦੋ ਵੱਖਰੀਆਂ ਸੱਭਿਆਚਾਰਾਂ (ਜਿਵੇਂ ਕਿ ਫ੍ਰਾਂਸੀਸੀ ਕੈਨੇਡਾ ਅਤੇ ਇੰਗਲਿਸ਼ ਕੈਨੇਡਾ) ਵਾਲੇ ਖੇਤਰਾਂ ਨੂੰ ਇਕੱਠੇ ਕਰਨ ਦੁਆਰਾ ਬਣਾਇਆ ਹੈ ਜਾਂ ਵਿਸਥਾਰਿਆ ਜਾਂਦਾ ਹੈ। ਵੱਡੇ ਪੈਮਾਨੇ ਤੇ, ਇਹ ਦੁਨੀਆ ਭਰ ਦੇ ਵੱਖ-ਵੱਖ ਅਧਿਕਾਰਖੇਤਰਾਂ ਤੋਂ ਕਾਨੂੰਨੀ ਜਾਂ ਗੈਰ ਕਾਨੂੰਨੀ ਪਰਵਾਸ ਦੇ ਨਤੀਜੇ ਵਜੋਂ ਵਾਪਰ ਸਕਦੀ ਹੈ। ਇੱਕ ਸਿਆਸੀ ਦਰਸ਼ਨ ਦੇ ਰੂਪ ਵਿੱਚ ਬਹੁਸੱਭਿਆਚਾਰਵਾਦ ਵਿੱਚ ਵਿਚਾਰਧਾਰਾਵਾਂ ਅਤੇ ਨੀਤੀਆਂ ਹਨ ਜਿਹਨਾਂ ਵਿੱਚ ਵੱਡੀ ਵੰਨ ਸੁਵੰਨਤਾ ਮਿਲਦੀ ਹੈ,[1] ਇੱਕ ਸਿਆਸੀ ਦਰਸ਼ਨ ਦੇ ਰੂਪ ਵਿੱਚ ਬਹੁਸੱਭਿਆਚਾਰਵਾਦ ਵਿੱਚ ਵਿਚਾਰਧਾਰਾਵਾਂ ਅਤੇ ਨੀਤੀਆਂ ਹਨ ਜਿਹਨਾਂ ਵਿੱਚ ਵੱਡੀ ਵੰਨ ਸੁਵੰਨਤਾ ਮਿਲਦੀ ਹੈ, ਸਮਾਜ ਵਿੱਚ ਵੱਖ ਵੱਖ ਸੱਭਿਆਚਾਰਾਂ ਦੇ ਬਰਾਬਰ ਸਨਮਾਨ ਦੀ ਵਕਾਲਤ, ਸੱਭਿਆਚਾਰਕ ਵਿਭਿੰਨਤਾ ਬਰਕਰਾਰ ਰੱਖਣ ਨੂੰ ਉਤਸ਼ਾਹਿਤ ਕਰਨ ਦੀਆਂ ਨੀਤੀਆਂ, ਉਹ ਨੀਤੀਆਂ, ਜੋ ਵੱਖ-ਵੱਖ ਨਸਲੀ ਅਤੇ ਧਾਰਮਿਕ ਸਮੂਹਾਂ ਦੇ ਲੋਕਾਂ ਨੂੰ ਉਸ ਸਮੂਹ ਦੁਆਰਾ ਜਿਸ ਨਾਲ ਉਹ ਸੰਬੰਧਿਤ ਹਨ, ਪ੍ਰਭਾਸ਼ਿਤ ਕੀਤੀ ਗਈ ਪਛਾਣ ਨਾਲ ਅਧਿਕਾਰੀਆਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਹੈ।[2][3] ਬਹੁਸੱਭਿਆਚਾਰਵਾਦ ਜੋ ਕਿ ਅੱਡ ਅੱਡ ਸੱਭਿਆਚਾਰਾਂ ਦੀ ਵਿਲੱਖਣਤਾ ਨੂੰ ਕਾਇਮ ਰੱਖਣ ਨੂੰ ਵਧਾਉਂਦਾ ਹੈ, ਉਸਦੀ ਅਕਸਰ ਸਮਾਜਕ ਏਕਤਾ, ਸੱਭਿਆਚਾਰਕ ਆਤਮਸਾਤੀਕਰਨ ਅਤੇ ਨਸਲੀ ਵੰਡਾਂ ਅਤੇ ਨਫਰਤਾਂ ਦੀਆਂ ਹੋਰ ਸੈਟਲਮੈਂਟ ਨੀਤੀਆਂ ਨਾਲ ਤੁਲਨਾ ਕੀਤੀ ਜਾਂਦੀ ਹੈ। ਬਹੁਸੱਭਿਆਚਾਰਵਾਦ ਨੂੰ ਇੱਕ ਪਿਘਲਉਣ ਵਾਲੇ ਕੜਾਹੇ ਦੇ ਮੁਕਾਬਲੇ "ਸਲਾਦ ਦੇ ਕਟੋਰੇ" ਅਤੇ "ਸੱਭਿਆਚਾਰਕ ਮੋਜ਼ੇਕ" ਦੇ ਰੂਪ ਵਿੱਚ ਵਰਣਿਤ ਕੀਤਾ ਗਿਆ ਹੈ। [4] ਵੱਖ ਵੱਖ ਸਰਕਾਰੀ ਨੀਤੀਆਂ ਅਤੇ ਰਣਨੀਤੀਆਂ ਰਾਹੀਂ ਵਿਕਸਿਤ ਹੋਈਆਂ ਦੋ ਵੱਖਰੀਆਂ ਅਤੇ ਅਸੰਗਤ ਜਾਪਦੀਆਂ ਰਣਨੀਤੀਆਂ ਹਨ। ਪਹਿਲੀ ਦਾ ਫ਼ੋਕਸ ਵੱਖ-ਵੱਖ ਸੱਭਿਆਚਾਰਾਂ ਵਿੱਚ ਆਪਸੀ ਤਾਲਮੇਲ ਅਤੇ ਸੰਚਾਰ ਤੇ ਹੈ; ਇਸ ਪਹੁੰਚ ਨੂੰ ਅਕਸਰ ਅੰਤਰ-ਸੱਭਿਆਚਾਰਵਾਦ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਦੂਜੀ ਦੇ ਧਿਆਨ ਦਾ ਕੇਂਦਰ ਵਿਭਿੰਨਤਾ ਅਤੇ ਸੱਭਿਆਚਾਰਕ ਵਿਲੱਖਣਤਾ ਹੈ ਜਿਸਦਾ ਨਤੀਜਾ ਕਈ ਵਾਰ ਨੌਕਰੀਆਂ ਅਤੇ ਦੂਜੀਆਂ ਚੀਜ਼ਾਂ ਦੇ ਸੰਬੰਧ ਵਿੱਚ ਅੰਤਰ-ਸੱਭਿਆਚਾਰਕ ਮੁਕਾਬਲੇਬਾਜ਼ੀ ਵਿੱਚ ਨਿਕਲ ਸਕਦਾ ਹੈ ਅਤੇ ਇਹ ਗੱਲ ਨਸਲੀ ਜੰਗ ਵੱਲ ਵਧ ਸਕਦੀ ਹੈ।[5][6] ਸੱਭਿਆਚਾਰਕ ਅਲੱਗ-ਥਲੱਗਤਾ ਦੇ ਮੁੱਦੇ ਦੇ ਆਲੇ ਦੁਆਲੇ ਵਿਵਾਦ ਵਿੱਚ ਇੱਕ ਕੌਮ ਦੇ ਅੰਦਰ ਇੱਕ ਸੱਭਿਆਚਾਰ ਦੇ ਅਲੱਗ ਵਿਹੜੇ/ਮੁਹੱਲੇ ਬਣਾਉਣਾ ਅਤੇ ਇੱਕ ਖੇਤਰ ਜਾਂ ਕੌਮ ਦੇ ਸੱਭਿਆਚਾਰਕ ਗੁਣਾਂ ਦੀ ਸੁਰੱਖਿਆ ਕਰਨਾ ਸ਼ਾਮਲ ਹੈ। ਸਰਕਾਰੀ ਨੀਤੀਆਂ ਦੇ ਹਮਾਇਤੀ ਅਕਸਰ ਦਾਅਵਾ ਕਰਦੇ ਹਨ ਕਿ ਨਕਲੀ, ਸਰਕਾਰੀ ਸੇਧ ਤਹਿਤ ਸੁਰੱਖਿਅਤਾਵਾਂ ਵਿਸ਼ਵ-ਵਿਆਪੀ ਸੱਭਿਆਚਾਰਕ ਵਿਭਿੰਨਤਾ ਲਈ ਯੋਗਦਾਨ ਵੀ ਪਾਉਂਦੀਆਂ ਹਨ।[7][8] ਮਲਟੀਕਲਚਰਲਿਸਟ ਪਾਲਿਸੀ ਬਣਾਉਣ ਦੀ ਦੂਸਰੀ ਪਹੁੰਚ ਇਹ ਕਹਿੰਦੀ ਹੈ ਕਿ ਉਹ ਕਿਸੇ ਖ਼ਾਸ ਨਸਲੀ, ਧਾਰਮਿਕ ਜਾਂ ਸੱਭਿਆਚਾਰਕ ਭਾਈਚਾਰੇ ਦੇ ਮੁੱਲਾਂ ਨੂੰ ਕੇਂਦਰੀ ਦੇ ਤੌਰ 'ਤੇ ਪੇਸ਼ ਕਰਨ ਤੋਂ ਗੁਰੇਜ਼ ਕਰਦੇ ਹਨ।[9] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia