ਬਿਕਰਮ ਸਿੰਘ ਮਜੀਠੀਆ
ਬਿਕਰਮ ਸਿੰਘ ਮਜੀਠੀਆ ਭਾਰਤੀ ਪੰਜਾਬ ਦੇ ਸਿਆਸਤਦਾਨ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ। [1] ਉਹ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਹਨ।[2][3] ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆਮਜੀਠੀਆ ਦਾ ਜਨਮ 1 ਮਾਰਚ 1975 ਨੂੰ ਦਿੱਲੀ ਵਿੱਚ ਸਾਬਕਾ ਉਪ ਰੱਖਿਆ ਮੰਤਰੀ ਸੱਤਿਆਜੀਤ ਸਿੰਘ ਮਜੀਠੀਆ ਅਤੇ ਸੁਖਮੰਜਸ ਕੌਰ ਮਜੀਠੀਆ ਦੇ ਘਰ ਹੋਇਆ ਸੀ। ਉਸਦੀ ਪੜ੍ਹਾਈ ਲਾਰੈਂਸ ਸਕੂਲ ਸਨਾਵਰ ਤੋਂ ਹੋਈ ਸੀ। ਉਸਦਾ ਦਾਦਾ ਜੀ ਸੁਰਜੀਤ ਸਿੰਘ ਮਜੀਠੀਆ ਭਾਰਤੀ ਹਵਾਈ ਸੈਨਾ ਵਿੱਚ ਵਿੰਗ ਕਮਾਂਡਰ ਸਨ ਅਤੇ ਉਸਦਾ ਪੜਦਾਦਾ ਸੁੰਦਰ ਸਿੰਘ ਮਜੀਠੀਆ ਪੰਜਾਬ ਸਰਕਾਰ ਵਿੱਚ ਮਾਲ ਮੰਤਰੀ ਸਨ। ਉਹ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਛੋਟੇ ਭਰਾ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਹਨ। ਬਿਕਰਮ ਨੇ ਨਵੰਬਰ 2009 ਵਿੱਚ ਗਨੀਵ ਕੌਰ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ। ਸਿਆਸੀ ਜੀਵਨਉਸਨੇ ਪਹਿਲੀ ਵਾਰ 2007 ਵਿੱਚ ਮਜੀਠਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤੀਆਂ[4] ਸਨ। ਉਸਨੇ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸੇ ਹਲਕੇ ਤੋਂ ਦੁਬਾਰਾ ਜਿੱਤ[5] ਪ੍ਰਾਪਤ ਕੀਤੀ। ਉਹ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਸੂਚਨਾ ਅਤੇ ਲੋਕ ਸੰਪਰਕ ਅਤੇ ਗੈਰ-ਰਵਾਇਤੀ ਊਰਜਾ ਦੇ ਸਾਬਕਾ ਮੰਤਰੀ ਹਨ। ਹਵਾਲੇ
|
Portal di Ensiklopedia Dunia