ਬੀਬੀ ਭਾਨੀ
ਬੀਬੀ ਭਾਨੀ (19 ਜਨਵਰੀ 1535-9 ਅਪ੍ਰੈਲ 1598) ਤੀਜੇ ਸਿੱਖ ਗੁਰੂ ਅਮਰਦਾਸ ਜੀ ਦੀ ਧੀ ਸੀ, ਅਤੇ ਚੌਥੇ ਸਿੱਖ ਗੁਰੂ ਰਾਮ ਦਾਸ ਦੀ ਪਤਨੀ, ਅਤੇ ਪੰਜਵ ਸਿੱਖ ਗੁਰੂ ਅਰਜਨ ਦੇਵ ਜੀ ਦੀ ਮਾਤਾ ਸੀ। ਬੀਬੀ ਭਾਨੀ ਸਿੱਖ ਜਗਤ ਦੀ ਆਪ ਮਹਾਨ ਸ਼ਖਸੀਅਤ ਹੈ। ਬੀਬੀ ਭਾਨੀ ਜੀ ਨੇ ਪਿਤਾ ਦੀ ਸੇਵਾ ਕਰ ਕੇ ਇਹ ਪੂਰਨ ਵਿੱਚ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਵੀ ਫ਼ਰਕ ਨਹੀਂ ਹੈ। ਬੀਬੀ ਜੀ ਬਚਪਨ ਤੋਂ ਹੀ ਪ੍ਰਭੁ-ਭਗਤੀ ਵਿੱਚ ਲੱਗ ਗਏ ਸਨ। ਆਪ ਸੁਭਾਅ ਦੇ ਅਤਿ ਸੁਸ਼ੀਲ, ਸੰਜਮੀ ਅਤੇ ਨਿੰਮ੍ਰਤਾ ਵਾਲੇ ਸਨ, ਸ੍ਰੇਸ਼ਟ ਬੁੱਧੀ ਦੇ ਮਾਲਕ ਸਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਕੇਵਲ ਬੀਬੀ ਭਾਨੀ ਜੀ ਹੀ ਹਨ ਜੋ ਗੁਰ ਬੇਟੀ ਵੀ ਹਨ, ਗੁਰ ਪਤਨੀ ਵੀ, ਗੁਰ ਜਨਣੀ, ਗੁਰੂ ਦੀ ਦਾਦੀ ਅਤੇ ਪੜਦਾਦੀ ਸਨ। ਆਪ ਦਾ ਜਨਮ 19 ਜਨਵਰੀ, 1535 ਨੂੰ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੇ ਘਰ ਮਾਤਾ ਮਨਸਾ ਦੇਵੀ ਦੀ ਕੁਖੋਂ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਦੇ ਪਿਤਾ ਗੁਰੂ ਨਾਲ ਪ੍ਰੇਮ ਦੀ ਬਚਪਨ ਦੀ ਘਟਨਾ ਸਿੱਖ ਇਤਿਹਾਸ ਵਿੱਚ ਮੌਜੂਦ ਹੈ। ਇਕ ਵਾਰ ਜਦ ਗੁਰੂ ਅਮਰਦਾਸ ਸਮਾਧੀ ਵਿੱਚ ਲੀਨ ਸਨ ਉਨ੍ਹਾਂ ਦੀ ਚੌਂਕੀ ਦਾ ਪਾਵਾ ਟੁੱਟ ਜਾਣ ਤੇ ਬੀਬੀ ਭਾਨੀ ਨੇ ਆਪਣਾ ਪੈਰ ਚੌਂਕੀ ਦੇ ਹੇਠਾਂ ਰੱਖ ਦਿੱਤਾ ਤਾਂ ਕਿ ਗੁਰੂ ਪਿਤਾ ਦੀ ਭਗਤੀ ਵਿੱਚ ਵਿਘਨ ਨਾਂ ਪਵੇ।ਭਾਵੇਂ ਕਿ ਲੋਹੇ ਦਾ ਕਿੱਲ ਉਨ੍ਹਾਂ ਦੇ ਪੈਰ ਵਿੱਚ ਖੁਭ ਜਾਣ ਨਾਲ ਖੂਨ ਵਹਿ ਤੁਰਿਆ ਸੀ।ਸਮਾਧੀ ਖੋਲ੍ਹਣ ਤੇ ਗੁਰੂ ਅਮਰਦਾਸ ਨੇ ਪੁੱਤਰੀ ਨੂੰ ਗੁਰਗੱਦੀ ਦੇ ਉੁਨ੍ਹਾਂ ਦੀ ਸੰਤਾਨ ਵਿੱਚ ਰਹਿਣ ਦਾ ਵਰ ਦਿੱਤਾ।[1] ਆਪ ਗੁਰੂ ਜੀ ਦੀ ਛੋਟੀ ਪੁੱਤਰੀ ਸਨ। ਆਪ ਦੇ ਭਰਾਵਾਂ ਦਾ ਨਾਮ ਭਾਈ ਮੋਹਨ ਜੀ ਅਤੇ ਭਾਈ ਮੋਹਰ ਜੀ ਅਤੇ ਵੱਡੀ ਭੈਣ ਦਾ ਨਾਮ ਬੀਬੀ ਦਾਨੀ ਜੀ ਸਨ। ਆਪ ਦਾ ਵਿਆਹ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨਾਲ ਹੋਇਆ। ਆਪ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ 1558, ਮਹਾਦੇਵ 1560 ਅਤੇ ਗੁਰੂ ਅਰਜਨ ਦੇਵ [1] 1563 ਦਾ ਜਨਮ ਹੋਇਆ। ਬੀਬੀ ਭਾਨੀ ਜੀ ਦੀ 9 ਅਪਰੈਲ, 1598 ਨੂੰ ਮੌਤ ਹੋ ਗਈ।[2] ਹਵਾਲੇ
|
Portal di Ensiklopedia Dunia