ਬੋਲਟਜ਼ਮਨ ਬ੍ਰੇਨ
![]() ਇੱਕ ਬੋਲਟਜ਼ਮਨ ਬ੍ਰੇਨ ਇੱਕ ਪਰਿਕਲਪਿਤ ਆਤਮ-ਗਿਆਨ ਇਕਾਈ ਹੈ ਜੋ ਉੱਗੜ-ਦੁੱਘੜ ਉਤ੍ਰਾਵਾਂ-ਚੜਾਵਾਂ ਤੋਂ ਕਾਓਸ ਦੀ ਇੱਕ ਅਵਸਥਾ ਤੋਂ ਪੈਦਾ ਹੁੰਦੇ ਹਨ। ਵਿਚਾਰ ਭੌਤਿਕ ਵਿਗਿਆਨੀ ਲੁਡਵਿਗ ਬੋਲਟਜ਼ਮਨ (1844–1906) ਦੇ ਨਾਮ ਤੋਂ ਰੱਖਿਆ ਗਿਆ ਹੈ, ਜਿਸਨੇ ਇੱਕ ਵਿਚਾਰ ਵਿਕਸਿਤ ਕੀਤਾ ਕਿ ਬ੍ਰਹਿਮੰਡ ਨੂੰ ਇੱਕ ਉੱਚੇ ਤੌਰ ਤੇ ਗੈਰ-ਪ੍ਰੋਬੇਬਲ ਗੈਰ-ਸੰਤੁਲਨ ਅਵਸਥਾ ਵਿੱਚ ਹੁੰਦਾ ਨਿਰੀਖਤ ਕੀਤਾ ਜਾਂਦਾ ਹੈ ਕਿਉਂਕਿ ਸਿਰਫ ਜਦੋਂ ਅਜਿਹੀਆਂ ਅਵਸਥਾਵਾਂ ਉੱਗੜ-ਦੁੱਘੜ ਤੌਰ ਤੇ ਵਾਪਰਦੀਆਂ ਹਨ ਤਾਂ ਬ੍ਰੇਨ ਬ੍ਰਹਿਮੰਡ ਬਾਬਤ ਗਿਆਨ ਪ੍ਰਾਪਤ ਕਰਨ ਲਈ ਮੌਜੂਦ ਹੋ ਸਕਦੇ ਹਨ। ਇਸ ਵਿਚਾਰ ਵਾਸਤੇ ਸ਼ਬਦ ਫੇਰ 2004 ਵਿੱਚ ਆਂਦ੍ਰੇਅਸ ਅਲਬੈਚਟ ਅਤੇ ਲੋਰੰਜ਼ੋ ਸੋਰਬੋ [1] ਦੁਆਰਾ ਘੜਿਆ ਗਿਆ ਸੀ। ਬੋਲਟਜ਼ਮਨ ਬ੍ਰੇਨ ਧਾਰਨਾ ਨੂੰ ਅਕਸਰ ਇੱਕ ਭੌਤਿਕੀ ਪਹੇਲੀ ਦੇ ਤੌਰ ਤੇ ਬਿਆਨ ਕੀਤਾ ਜਾਂਦਾ ਹੈ। ਇਸਨੂੰ "ਬੋਲਟਜ਼ਮਨ ਬੇਬੀਜ਼ ਪੈਰਾਡੌਕਸ" ਵੀ ਕਿਹਾ ਜਾਂਦਾ ਹੈ।[2] ਪਹੇਲੀ ਦੱਸਦੀ ਹੈ ਕਿ ਜੇਕਰ ਅਸੀਂ, ਕਿਸੇ ਸੰਗਠਿਤ ਵਾਤਾਵਰਨ ਅੰਦਰ ਜੜੀਆਂ ਸਵੈ-ਗਿਆਨ ਇਕਾਈਆਂ ਦੇ ਤੌਰ ਤੇ ਆਪਣੀ ਵਰਤਮਾਨ ਪ੍ਰਸਥਿਤੀ ਦੀ ਪ੍ਰੋਬੇਬਿਲਿਟੀ ਬਨਾਮ ਕਿਸੇ ਲੱਛਣਹੀਣ ਥਰਮੋਡਾਇਨਾਮਿਕਸ ਸੂਪ ਅੰਦਰ ਹੋਂਦ ਰੱਖਣ ਵਾਲ਼ੀ ਇੱਕਲੀ ਖੜਨ ਵਾਲ਼ੀਆਂ ਸਵੈ-ਗਿਆਨ ਇਕਾਈਆਂ ਦੀ ਪ੍ਰੋਬੇਬਿਲਿਟੀ ਤੇ ਵਿਚਾਰ ਕਰੀਏ, ਤਾਂ ਬਾਦ ਵਾਲੀ ਪ੍ਰੋਬੇਬਿਲਿਟੀ ਪਹਿਲਾਂ ਵਾਲੀ ਪ੍ਰੋਬੇਬਿਲਿਟੀ ਤੋਂ ਕਿਤੇ ਜਿਆਦਾ ਹੋਣੀ ਚਾਹੀਦੀ ਹੈ। ਬੋਲਟਜ਼ਮਨ ਬ੍ਰੇਨ ਪਹੇਲੀ
ਬੋਲਟਜ਼ਮਨ ਬ੍ਰੇਨ ਧਾਰਨਾ ਦਾ ਪ੍ਰਸਤਾਵ ਇਸ ਗੱਲ ਦੀ ਵਿਆਖਿਆ ਦੇ ਤੌਰ ਤੇ ਰੱਖਿਆ ਗਿਆ ਹੈ ਕਿ ਅਸੀਂ ਬ੍ਰਹਿਮੰਡ ਅੰਦਰ ਇੰਨੇ ਜਿਆਦਾ ਦਰਜੇ ਦੇ ਸੰਗਠਨ ਕਿਉਂ ਦੇਖਦੇ ਹਾਂ (ਬ੍ਰਹਿਮੰਡ ਵਿਗਿਆਨ ਅੰਦਰ ਐਨਟ੍ਰੌਪੀ ਦੀਆਂ ਚਰਚਾਵਾਂ ਵਿੱਚ ਹੋਰ ਜਿਆਦਾ ਪ੍ਰੰਪ੍ਰਿਕ ਤੌਰ ਤੇ ਪੁੱਛਿਆ ਗਿਆ ਇੱਕ ਸਵਾਲ)। ਬੋਲਟਜ਼ਮਨ ਨੇ ਪ੍ਰਸਤਾਵ ਰੱਖਿਆ ਸੀ ਕਿ ਅਸੀਂ ਅਤੇ ਸਾਡੇ ਦੁਆਰਾ ਦੇਖਿਆ ਜਾਣ ਵਾਲ਼ਾ ਨਿਮਨ-ਐਨਟ੍ਰੌਪੀ ਸੰਸਾਰ ਕਿਸੇ ਉੱਚ-ਐਨਟ੍ਰੌਪੀ ਬ੍ਰਹਿਮੰਡ ਅੰਦਰ ਇੱਕ ਉੱਘੜ-ਦੁੱਘੜ ਉਤ੍ਰਾਓ-ਚੜਾਓ ਹਨ। ਇੱਥੋਂ ਤੱਕ ਕਿ ਕਿਸੇ ਨਜ਼ਦੀਕੀ ਸੰਤੁਲਨ ਅਵਸਥਾ ਅੰਦਰ ਵੀ, ਐਨਟ੍ਰੌਪੀ ਦੇ ਪੱਧਰ ਅੰਦਰ ਸਟੌਕਾਸਟਿਕ ਉਤ੍ਰਾਓ-ਚੜਾਓ ਹੁੰਦੇ ਰਹਿਣਗੇ। ਸਭ ਤੋਂ ਜਿਆਦਾ ਸਾਂਝੇ ਉਤ੍ਰਾਓ-ਚੜਾਓ ਸਾਪੇਖਿਕ ਤੌਰ ਤੇ ਘੱਟ ਹੁੰਦੇ ਹਨ, ਜਿਹਨਾਂ ਦੇ ਨਤੀਜੇ ਵਜੋਂ ਸਿਰਫ ਘੱਟ ਮਾਤਰਾ ਦੇ ਸੰਗਠਨ ਬਣਦੇ ਹਨ, ਜਦੋਂਕਿ ਜਿਆਦਾ ਉਤ੍ਰਾਓ-ਚੜਾਓ ਅਤੇ ਉਹਨਾਂ ਦੇ ਨਤੀਜਨ ਵਿਸ਼ਾਲ ਪੱਧਰ ਦੇ ਸੰਗਠਨ ਤੁਲਨਾਤਮਿਕ ਤੌਰ ਤੇ ਬਹੁਤ ਵਿਰਲੇ ਹੀ ਹੁੰਦੇ ਹਨ। ਵਿਸ਼ਾਲ ਉਤ੍ਰਾਓ-ਚੜਾਓ ਸਮਝ ਤੋਂ ਪਰੇ ਵਿਰਲੇ ਹੋਣਗੇ, ਪਰ ਬ੍ਰਹਿਮੰਡ ਦੇ ਵੱਡੇ ਅਕਾਰ ਦੁਆਰਾ ਸੰਭਵ ਬਣਾਏ ਜਾਂਦੇ ਹਨ ਅਤੇ ਇਸ ਵਿਚਾਰ ਦੁਆਰਾ ਵੀ ਸੰਭਵ ਹੁੰਦੇ ਹਨ ਕਿ ਜੇਕਰ ਅਸੀਂ ਕਿਸੇ ਉਤ੍ਰਾਓ-ਚੜਾਓ ਦਾ ਨਤੀਜਾ ਹਾਂ, ਤਾਂ ਇੱਕ ਚੋਣ ਪੱਖਪਾਤ ਹੁੰਦਾ ਹੈ: ਅਸੀਂ ਇਸ ਅਸੰਭਵ ਜਿਹੇ ਬ੍ਰਹਿਮੰਡ ਨੂੰ ਇਸਲਈ ਦੇਖਦੇ ਹਾਂ ਕਿਉਂਕਿ ਅਸੰਭਵ ਵਰਗੀਆਂ ਹਾਲਤਾਂ (ਸ਼ਰਤਾਂ ਜਾਂ ਕੰਡੀਸ਼ਨਾਂ) ਸਾਡੇ ਇੱਥੇ ਹੋਣ ਵਾਸਤੇ ਲਾਜ਼ਮੀ ਹੋ ਜਾਂਦੀਆਂ ਹਨ, ਜੋ ਐਂਥ੍ਰੌਪਿਕ ਸਿਧਾਂਤ ਦੀ ਇੱਕ ਵਿਆਖਿਆ ਹੈ। ਜੇਕਰ ਸਾਡਾ ਵਰਤਮਾਨ ਸੰਗਠਨ ਪੱਧਰ, ਜਿਸ ਵਿੱਚ ਸਵੈ-ਜਾਗਰੂਕਤਾ ਇਕਾਈਆਂ ਦੀ ਗਿਣਤੀ ਬਹੁਤ ਜਿਆਦਾ ਹੈ, ਕਿਸੇ ਰੈਂਡੱਮ ਫਲੱਕਚੁਏਸ਼ਨ (ਉਤ੍ਰਾਓ-ਚੜਾਓ) ਦਾ ਇੱਕ ਨਤੀਜਾ ਹੈ, ਤਾਂ ਇਹ ਅਜਿਹੇ ਸੰਗਠਨ ਦੇ ਪੱਧਰ ਤੋਂ ਬਹੁਤ ਘੱਟ ਸੰਭਵ ਹੋਵੇਗਾ ਜਿਸ ਵਿੱਚ ਸਿਰਫ ਇੱਕਲੀਆਂ ਖੜਨ ਵਾਲ਼ੀਆਂ ਸਵੈ-ਜਾਗਰੂਕ ਇਕਾਈਆਂ ਹੀ ਬਣਦੀਆਂ ਹੋਣ। ਸਾਡੇ ਦੁਆਰਾ ਦੇਖੇ ਜਾਣ ਵਾਲੇ ਸੰਗਠਨ ਪੱਧਰ ਵਾਲੇ ਹਰੇਕ ਬ੍ਰਹਿਮੰਡ ਵਾਸਤੇ, ਗੈਰ-ਸੰਗਠਿਤ ਵਾਤਾਵਰਨਾਂ ਅੰਦਰ ਆਲੇ ਦੁਆਲੇ ਤੈਰਦੇ ਇਕੱਲੇ ਬੋਲਟਜ਼ਮਨ ਬ੍ਰੇਨਾਂ ਦੀ ਇੱਕ ਬਹੁਤ ਵਿਸ਼ਾਲ ਸੰਖਿਆ ਹੋਣੀ ਚਾਹੀਦੀ ਹੈ। ਕਿਸੇ ਅਨੰਤ ਬ੍ਰਹਿਮੰਡ ਅੰਦਰ,ਅਜਿਹੇ ਸਵੈ-ਜਾਗਰੂਕ ਬ੍ਰੇਨਾਂ ਦੀ ਸੰਖਿਆ, ਜੋ ਸਾਡੇ ਵਰਗੀ ਜਿੰਦਗੀ ਦੀਆਂ ਯਾਦਾਂ ਸਮੇਤ ਪੂਰੇ ਕਾਓਸ ਤੋਂ ਬਾਹਰ ਤਤਕਾਲ ਅਤੇ ਰੈਂਡੱਮ (ਮਨਮਰਜੀ ਦੇ) ਤੌਰ ਤੇ ਰਚੇ ਜਾਂਦੇ ਹਨ, ਕਿਸੇ ਸਮਝ ਤੋਂ ਪਰੇ ਵਿਰਲੇ ਸਥਾਨਿਕ ਉਤ੍ਰਾਓ-ਚੜਾਓ ਵਾਲੇ ਔਬਜ਼ਰਵੇਬਲ ਬ੍ਰਹਿਮੰਡ ਦੇ ਅਕਾਰ ਤੋਂ ਪੈਦਾ ਹੋਏ ਬ੍ਰੇਨਾਂ ਦੀ ਗਿਣਤੀ ਨੂੰ ਵਧ ਜਾਣੀ ਚਾਹੀਦੀ ਹੈ। ਬੋਲਟਜ਼ਮਨ ਬ੍ਰੇਨ ਪਹੇਲੀ ਇਹ ਹੈ ਕਿ ਕੋਈ ਵੀ ਔਬਜ਼ਰਵਰ (ਸਾਡੇ ਦਿਮਾਗਾਂ ਸਮੇਤ, ਸਾਡੇ ਵਰਗੀਆਂ ਯਾਦਾਂ ਵਾਲੇ ਸਵੈ-ਜਾਗਰੂਕ ਦਿਮਾਗ) ਉਤਪੰਨ ਹੋਏ ਦਿਮਾਗਾਂ ਨਾਲ਼ੋਂ ਬੋਲਟਜ਼ਮਨ ਬ੍ਰੇਨ ਹੋਣ ਦੀ ਕਿਤੇ ਜਿਆਦਾ ਸੰਭਾਵਨਾ ਹੈ। ਇਸਲਈ ਇਹ ਮਲਟੀਵਰਸ ਅੰਦਰ ਉਤਪਤੀ ਦਾ ਤਰਕ ਸਹਿਤ ਖੰਡਨ ਕਰਦਾ ਹੈ। ਇਹ ਐਂਥ੍ਰੌਪਿਕ ਪ੍ਰਿੰਸੀਪਲ ਅਤੇ ਇੱਥੋਂ ਤੱਕ ਕਿ ਮਲਟੀਵਰਸ ਦਾ ਵੀ ਖੰਡਨ ਕਰਦਾ ਹੈ: ਅਸੀਂ ਐਂਥ੍ਰੌਪਿਕ ਸਿਧਾਂਤ, ਜਾਂ ਸੱਚਮੁੱਚ ਕਿਸੇ ਤਰਕ ਨੂੰ ਸਵੀਕਾਰ ਕਿਉਂ ਕਰੀਏ, ਜੇਕਰ ਇਹ ਸਾਡੇ ਬੋਲਟਜ਼ਮਨ ਬ੍ਰੇਨ ਵਿੱਚ ਮਨਮਰਜੀ ਤੋਂ ਉੱਭਰਿਆ ਹੋਵੇ? ਕਿਸੇ ਬੋਲਟਜ਼ਮਨ ਬ੍ਰੇਨ ਬ੍ਰਹਿਮੰਡ ਅੰਦਰ ਕੋਈ ਵੀ ਤਰਕ ਭਰੋਸੇਮੰਦ ਨਹੀਂ ਰਹਿੰਦਾ। ਪ੍ਰਸਤਾਵਿਤ ਹੱਲ
ਇਸ ਸਵਾਲ ਦੇ ਹੱਲਾਂ ਵਿੱਚੋਂ ਇੱਕ ਸ਼੍ਰੇਣੀ, ਕਿ ਅਸੀਂ ਬੋਲਟਜ਼ਮਨ ਬ੍ਰੇਨਾਂ ਦੀ ਤਰਾਂ ਕਿਉਂ ਨਹੀਂ ਦਿਸਦੇ, ਬ੍ਰਹਿਮੰਡ ਵਿਗਿਆਨ ਅੰਦਰ ਨਾਪ ਸਮੱਸਿਆ ਪ੍ਰਤਿ ਫਰਕ ਵਾਲੇ ਦ੍ਰਿਸ਼ਟੀਕੋਣਾਂ ਦੀ ਵਰਤੋਂ ਦਾ ਫਾਇਦਾ ਉਠਾਉਂਦੀ ਹੈ: ਅਨੰਤ ਮਲਟੀਵਰਸ ਥਿਊਰੀਆਂ ਅੰਦਰ, ਨੌਰਮਲ ਔਬਜ਼ਰਵਰਾਂ ਅਤੇ ਬੋਲਟਜ਼ਮਨ ਬ੍ਰੇਨ ਔਬਜ਼ਰਵਰਾਂ ਦਾ ਅਨੁਪਾਤ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿਵੇਂ ਅਨੰਤ ਹੱਦਾਂ ਲਈਆਂ ਜਾਂਦੀਆਂ ਹਨ। ਬੋਲਟਜ਼ਮਨ ਬ੍ਰੇਨਾਂ ਦੀਆਂ ਮਹੱਤਵਪੂਰਨ ਭਿੰਨਾਂ (ਫ੍ਰੈਕਸ਼ਨਾਂ) ਤੋਂ ਬਚਣ ਵਾਸਤੇ ਮਾਪਦੰਡਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ।[3][4][5] ਸੀਨ ਐੱਮ. ਕੈਰੱਲ ਅਤੇ ਸਾਥੀਆਂ ਨੇ ਸੁਝਾਓ ਦਿੱਤਾ ਹੈ ਕਿ ਬੋਲਟਜ਼ਮਨ ਬ੍ਰੇਨ ਸਮੱਸਿਆ ਦੀ ਫਾਰਮੂਲਾ ਵਿਓਂਤਬੰਦੀ ਗਲਤ ਸਮਝੀ ਜਾਂਦੀ ਹੈ।[6][7] ਖਾਸਕਰ ਕੇ, ਉਹ ਦਾਅਵਾ ਕਰਦੇ ਹਨ ਕਿ ਇੱਕ ਅਚੱਲ ਡੀ ਸਿੱਟਰ ਸਪੇਸ ਦਰਅਸਲ ਕੁਆਂਟਮ ਉਤ੍ਰਾਓ-ਚੜਾਓ ਨਹੀਂ ਰੱਖਦੀ, ਕਿਉਂਕਿ "[ਕੁ]ਆਂਟਮ ਉਤ੍ਰਾਓ-ਚੜਾਓ ਅਜਿਹੇ ਸੰਤੁਲਨ-ਤੋਂ-ਬਾਹਰ ਰਿਕਾਰਡਿੰਗ ਔਜ਼ਾਰਾਂ ਦੇ ਵਕਤ-ਤੇ-ਨਿਰਭਰ ਇਤਿਹਾਸਾਂ ਦੀ ਮੰਗ ਕਰਦੇ ਹਨ, ਜੋ ਸਟੇਸ਼ਨਰੀ ਅਵਸਥਾਵਾਂ ਵਿੱਚ ਗੈਰ-ਹਾਜ਼ਰ ਰਹਿੰਦੇ ਹਨ।"[6]: 1 ਵਕਰਿਤ ਸਪੇਸਟਾਈਮ ਅੰਦਰ ਕੁਆਂਟਮ ਫੀਲਡ ਥਿਊਰੀ ਹੋਣ ਤੇ, ਡੀ ਸਿੱਟਰ ਸਪੇਸ ਦਾ ਇੱਕ ਟੁਕੜਾ ਸਿਰਫ ਇੱਕ ਛੋਟੀ, ਸੀਮਤ ਸੰਖਿਆ ਦੇ ਬੋਲਟਜ਼ਨਮਨ ਬ੍ਰੇਨ ਹੀ ਰਚ ਸਕਦਾ ਹੈ ਜਿਵੇਂ ਹੀ ਇਹ ਵੈਕੱਮ ਦੇ ਨਜ਼ਦੀਕ ਪਹੁੰਚਦਾ ਹੈ।[6]: 3–4 ਇਹ ਤਰਕ ਕੁਆਂਟਮ ਮਕੈਨਿਕਸ ਕਈ-ਸੰਸਾਰ ਵਿਆਖਿਆ ਉੱਤੇ ਭਰੋਸਾ ਕਰਦਾ ਹੈ, ਅਤੇ ਹੋਰ ਅਜਿਹੀਆਂ ਵਿਆਖਿਆਵਾਂ ਤੇ ਵੀ ਨਿਰਭਰ ਕਰਦਾ ਹੈ ਜੋ ਅਜੇ ਵੀ ਬੋਲਟਜ਼ਮਨ ਬ੍ਰੇਨ ਪੈਦਾ ਕਰਦੀਆਂ ਹੋਣ।[6]: 28 ਇਹ ਵੀ ਦੇਖੋ
ਨੋਟਸ
ਹਵਾਲੇ
|
Portal di Ensiklopedia Dunia