ਬ੍ਰਹਮ ਸਰੋਵਰ![]()
ਬ੍ਰਹਮ ਸਰੋਵਰ ਜਾਂ ਬ੍ਰਹਮਸਰ ਜਾਂ ਰਾਮਹ੍ਰਿਦਯ ਆਦਿ ਨਾਮ ਹੈ, ਬ੍ਰਹਮਾ ਜੀ ਨਾਲ ਸਬੰਧਤ ਕੁਰੂਕਸ਼ੇਤਰ ਵਿਖੇ ਸਰੋਵਰ ਹੈ। ਇਸ ਸਥਾਨ ਉਪਰ ਬ੍ਰਹਮਾ ਜੀ[1] ਨੇ ਹੀ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ। ਬ੍ਰਹਮਾ ਜੀ ਨੇ ਚਾਰਾਂ ਵਰਣਾਂ ਦੀ ਸ੍ਰਿਸ਼ਟੀ ਇਸੇ ਸਥਾਨ ਉਪਰ ਕੀਤੀ ਸੀ। ਬ੍ਰਹਮਾ ਜੀ ਨੇ ਇੱਥੇ ਹੀ ਸਮੰਤਪੰਚਕ ਨਾਮਕ ਸਥਾਨ ’ਤੇ ਯੱਗ ਲਈ ਵੇਦੀ ਦਾ ਨਿਰਮਾਣ ਕੀਤਾ। ਅਬੁਲ ਫ਼ਜ਼ਲ ਨੇ ਇਸ ਸਰੋਵਰ ਨੂੰ ਛੋਟਾ ਸਾਗਰ ਅਤੇ ਅਲ-ਬੇ-ਰੂਨੀ ਨੇ ਆਪਣੀ ਪੁਸਤਕ ਅਲ-ਹਿੰਦ ਵਿੱਚ ਇਸ ਸਰੋਵਰ ਦੀ ਪਵਿੱਤਰਤਾ ਦਾ ਵਿਸ਼ੇਸ਼ ਵਰਣਨ ਕੀਤੀ ਹੈ। ਅਕਾਰਈਸਟ ਇੰਡੀਆ ਕੰਪਨੀ ਨੇ 1855 'ਚ ਬ੍ਰਹਮ ਸਰੋਵਰ ਦੇ ਉੱਤਰੀ ਕੰਢੇ ’ਤੇ ਇੱਕ ਪ੍ਰਾਚੀਨ ਘਾਟ ਸ਼ੇਰਾਂ ਵਾਲਾ ਘਾਟ ਦਾ ਨਿਰਮਾਣ ਕਰਵਾਆਇਆ ਸੀ। ਬ੍ਰਹਮ ਸਰੋਵਰ ਇੱਕ ਉਹ ਅਲੌਕਿਕ ਤੀਰਥ ਹੈ ਇਸ ਦਾ ਵਧੇਰੇ ਮਾਣ ਸਵਰਗਵਾਸੀ ਭਾਰਤ ਰਤਨ ਸ੍ਰੀ ਗੁਲਜ਼ਾਰੀ ਲਾਲ ਨੰਦਾ ਜੀ ਨੂੰ ਜਾਂਦਾ ਹੈ ਜਿਹਨਾਂ ਦੀ ਪ੍ਰੇਰਣਾ ਅਤੇ ਦੇਖ-ਰੇਖ ਵਿੱਚ ਹੀ ਤੀਰਥਾਂ ਦਾ ਸੁਧਾਰ ਅਤੇ ਵਿਕਾਸ ਹੋਇਆ। ਇਹ ਸਰੋਵਰ 15 ਫੁੱਟ ਡੂੰਘਾ ਹੈ। ਬ੍ਰਹਮ ਸਰੋਵਰ ਦਾ ਆਕਾਰ 3860 ਫੁੱਟ ਲੰਬਾ ਅਤੇ 1500 ਫੁੱਟ ਚੌੜਾ ਹੈ। ਸਰੋਵਰ ਦੇ ਚਾਰੋਂ ਪਾਸੇ ਲਾਲ ਪੱਥਰ ਦਾ 20 ਫੁੱਟ ਚੌੜਾ ਪਲੇਟਫਾਰਮ, 18 ਫੁੱਟ ਚੌੜੀਆਂ 6 ਪੌੜੀਆਂ, 40 ਫੁੱਟ ਚੌੜੀ ਪਰਿਕਰਮਾ ਰਸਤਾ ਹੈ। ਇੱਕ ਪੁਲ ਰਾਹੀਂ ਮਾਹਾਂਦੇਵ ਸਰਵੇਸ਼ਰ ਭਗਵਾਨ ਦੇ ਮੰਦਿਰ ਜਾਣ ਦਾ ਰਸਤਾ ਬਣਾਇਆ ਹੋਇਆ ਹੈ। ਇਸ ਸਰੋਵਰ ਦੇ ਨੇੜੇ ਸਰਵਣ ਨਾਥ ਦੀ ਹਵੇਲੀ, ਬਰਧ ਰਾਜ ਮੰਦਿਰ, ਵੇਦ-ਭਵਨ, ਜੈ ਰਾਮ ਵਿਦਿਆਪੀਠ, ਗੌਡੀਆ ਮੱਠ ਆਦਿ ਦੇਖਣਯੋਗ ਸਥਾਨ ਹਨ। ਵਿਸ਼ੇਸ਼![]() ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਇਸ ਸਰੋਵਰ ’ਤੇ ਇਸ਼ਨਾਨ ਕਰਨ ਅਤੇ ਇੱਥੋਂ ਜਲ ਲੈ ਜਾਣ ਉਪਰ ਜਜ਼ੀਆ ਲਗਾਇਆ ਹੋਇਆ ਸੀ। ਇਸ ਜਜੀਆ ਕਰ ਦਾ ਵਿਰੋਧ ਸਿੱਖ ਗੁਰੂ ਸਾਹਿਬ ਨੇ ਕੀਤਾ ਸੀ। ਮਹਾਤਮਾ ਗਾਂਧੀ ਦੀਆਂ ਅਸਥੀਆਂ ਦਾ ਇੱਕ ਹਿੱਸਾ ਇਸ ਸਰੋਵਰ ਵਿੱਚ ਪ੍ਰਵਾਹਿਤ ਕੀਤਾ ਗਿਆ ਸੀ। ਚਾਰੋਂ ਪਾਸੇ ਸੁੰਦਰ ਨਜ਼ਾਰੇ ਹਨ। ਸਰੋਵਰ ਦੇ ਵਿਚਕਾਰ ਸਰਵੇਸ਼ਵਰ ਮਾਹਾਂਦੇਵ ਦਾ ਮੰਦਿਰ ਹੈ ਅਤੇ ਸਰੋਵਰ ਦੇ ਦੋਵਾਂ ਭਾਗਾਂ ਦੇ ਵਿਚਕਾਰ ਚੰਦਰਕੂਪ ਹੈ। ਮਾਨਤਾ ਹੈ ਮਹਾਂਭਾਰਤ ਯੁੱਧ ਤੋਂ ਪਿੱਛੋਂ ਯੁਧਿਸ਼ਟਰ ਨੇ ਇਸੇ ਥਾਂ ਇੱਕ ਵਿਜੇ-ਸਤੰਭ ਦਾ ਨਿਰਮਾਣ ਕਰਵਾਇਆ ਸੀ। ਇੱਥੇ ਹੀ ਦਰੋਪਤੀ ਰਸੋਈ, ਮਾਂ ਕਾਤਿਯਾਨੀ ਦਾ ਮੰਦਰ ਹੈ। ਵਿਸ਼ਾਲ ਅਰਜੁਣ-ਯੁਧਿਸ਼ਟਰ ਰੱਥ ਸੁੰਦਰ ਸਥਾਨ ਹੈ। ਸਰੋਵਰ ਵਿੱਚ ਕਈ ਥਾਵਾਂ ਤੋਂ ਜਲ ਆਪਣੇ ਆਪ ਬਾਹਰ ਨਿਕਲਦਾ ਸੀ। ਭਗਵਾਨ ਪਰਸ਼ੂਰਾਮ ਨੇ ਅਨੇਕ ਵਾਰ ਪਿਤ੍ਰ-ਤਰਪਣ ਲਈ ਇੱਥੇ ਯੱਗ ਕਰਨ ਨਾਲ ਇਸ ਸਰੋਵਰ ਦਾ ਨਾਂ ਸਮਨਤਪੰਚਕ ਹੋਇਆ। ਸੂਰਜ ਗ੍ਰਹਿਣ ਮੌਕੇ ਇਸ ਸਰੋਵਰ ਦਾ ਪਵਿੱਤਰ ਕਾਲ ਅਨਾਦੀ ਕਾਲ ਤੋਂ ਹੀ ਸ਼ਰਧਾਲੂਆਂ ਇਸ਼ਨਾਨ ਕਰਕੇ ਪੁੰਨ ਦੇ ਭਾਗੀ ਬਣਦੇ ਹਨ। ਹਵਾਲੇ
|
Portal di Ensiklopedia Dunia