ਬ੍ਰਿਟਿਸ਼ ਲਾਇਬਰੇਰੀ
ਬ੍ਰਿਟਿਸ਼ ਲਾਇਬ੍ਰੇਰੀ ਯੂਨਾਈਟਿਡ ਕਿੰਗਡਮ ਦੀ ਕੌਮੀ ਲਾਇਬਰੇਰੀ ਹੈ [2] ਅਤੇ ਸੂਚੀਬੱਧ ਕੀਤੀਆਂ ਗਈਆਂ ਮੱਦਾਂ ਦੀ ਗਿਣਤੀ ਦੇ ਪੱਖੋਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਲਾਇਬਰੇਰੀਆਂ ਵਿੱਚੋਂ ਇੱਕ ਹੈ।[3][4] ਇਸ ਵਿੱਚ ਬਹੁਤ ਸਾਰੇ ਦੇਸ਼ਾਂ ਤੋਂ 17 ਕਰੋੜ ਤੋਂ ਵੱਧ ਮੱਦਾਂ ਹਨ।[5] ਇੱਕ ਕਾਨੂੰਨੀ ਜਮ੍ਹਾਂ ਲਾਇਬਰੇਰੀ ਹੋਣ ਦੇ ਨਾਤੇ, ਬ੍ਰਿਟਿਸ਼ ਲਾਇਬ੍ਰੇਰੀ ਨੂੰ ਯੂਨਾਈਟਿਡ ਕਿੰਗਡਮ ਅਤੇ ਆਇਰਲੈਂਡ ਵਿੱਚ ਪੈਦਾ ਕੀਤੀਆਂ ਗਈਆਂ ਸਾਰੀਆਂ ਕਿਤਾਬਾਂ ਦੀਆਂ ਕਾਪੀਆਂ ਮਿਲਦੀਆਂ ਹਨ, ਜਿਸ ਵਿੱਚ ਯੂ.ਕੇ. ਵਿੱਚ ਵੇਚੇ ਜਾਣ ਵਿਦੇਸ਼ੀ ਟਾਈਟਲਾਂ ਦਾ ਵੀ ਮਹੱਤਵਪੂਰਨ ਹਿੱਸਾ ਸ਼ਾਮਲ ਹੈ। ਲਾਇਬਰੇਰੀ ਇੱਕ ਗ਼ੈਰ-ਵਿਭਾਗੀ ਜਨਤਕ ਸੰਸਥਾ ਹੈ ਜਿਸ ਨੂੰ ਕਲਚਰ, ਮੀਡੀਆ ਅਤੇ ਸਪੋਰਟ ਵਿਭਾਗ ਸਪਾਂਸਰ ਕਰਦੇ ਹਨ। ਬ੍ਰਿਟਿਸ਼ ਲਾਇਬ੍ਰੇਰੀ, ਇੱਕ ਪ੍ਰਮੁੱਖ ਖੋਜ ਲਾਇਬ੍ਰੇਰੀ ਹੈ ਜਿਸ ਵਿੱਚ ਸਾਰੀਆਂ ਭਾਸ਼ਾਵਾਂ ਵਿੱਚ[6] ਅਤੇ ਬਹੁਤ ਸਾਰੇ ਰੂਪਾਂ ਵਿਚ, ਪ੍ਰਿੰਟ ਅਤੇ ਡਿਜੀਟਲ ਦੋਵੇਂ: ਕਿਤਾਬਾਂ, ਹੱਥ-ਲਿਖਤਾਂ, ਰਸਾਲੇ, ਅਖ਼ਬਾਰ, ਮੈਗਜ਼ੀਨ, ਆਵਾਜ਼ ਅਤੇ ਸੰਗੀਤ ਰਿਕਾਰਡਿੰਗਾਂ, ਵੀਡੀਓ, ਪਲੇ-ਸਕ੍ਰਿਪਟਸ, ਪੇਟੈਂਟ, ਡੇਟਾਬੇਸ, ਨਕਸ਼ੇ, ਸਟੈਂਪਾਂ, ਪ੍ਰਿੰਟ, ਡਰਾਇੰਗਾਂ ਆਦਿ ਮੱਦਾਂ ਹਨ। ਲਾਇਬ੍ਰੇਰੀ ਦੇ ਸੰਗ੍ਰਹਿ ਵਿੱਚ ਤਕਰੀਬਨ 14 ਲੱਖ ਕਿਤਾਬਾਂ ਸ਼ਾਮਲ ਹਨ,[7] ਅਤੇ ਇਸਦੇ ਨਾਲ 2000 ਈਪੂ ਤੋਂ ਲੈ ਕੇ ਹੱਥ-ਲਿਖਤਾਂ ਅਤੇ ਇਤਿਹਾਸਕ ਚੀਜ਼ਾਂ ਦੀ ਕਾਫ਼ੀ ਪੂੰਜੀ ਹੈ। 2000 ਈਪੂ ਤੋਂ ਲੈ ਕੇ ਹੱਥ-ਲਿਖਤਾਂ ਅਤੇ ਇਤਿਹਾਸਕ ਚੀਜ਼ਾਂ ਦੀ ਕਾਫ਼ੀ ਪੂੰਜੀ ਦੇ ਨਾਲ। ਯੂਕੇ ਅਤੇ ਆਇਰਲੈਂਡ ਵਿੱਚ ਹਰ ਪ੍ਰਕਾਸ਼ਨ ਦੀ ਇੱਕ ਕਾਪੀ (ਲਗਪਗ 8000 ਪ੍ਰਤੀ ਦਿਨ) ਪ੍ਰਾਪਤ ਕਰਨ ਤੋਂ ਇਲਾਵਾ, ਲਾਈਬਰੇਰੀ ਦਾ ਕੰਟੈਂਟ ਪ੍ਰਾਪਤੀ ਦਾ ਇੱਕ ਪ੍ਰੋਗਰਾਮ ਹੈ। ਲਾਇਬਰੇਰੀ ਹਰੇਕ ਸਾਲ ਲਗਪਗ 30 ਲੱਖ ਮੱਦਾ ਆਪਣੇ ਭੰਡਾਰ ਵਿੱਚ ਜੋੜਦੀ ਹੈ, ਜੋ 9.6 ਕਿਲੋਮੀਟਰ (6.0 ਮੀਲ) ਨਵਾਂ ਸ਼ੈਲਫ ਸਪੇਸ ਮੱਲਦੀ ਹੈ।[8] ਲਾਇਬ੍ਰੇਰੀ ਵਿੱਚ 1,200 ਤੋਂ ਵੱਧ ਪਾਠਕਾਂ ਲਈ ਥਾਂ ਹੈ।[9] 1973 ਤੋਂ ਪਹਿਲਾਂ, ਲਾਇਬ੍ਰੇਰੀ ਬ੍ਰਿਟਿਸ਼ ਮਿਊਜ਼ੀਅਮ ਦਾ ਹਿੱਸਾ ਸੀ। ਬ੍ਰਿਟਿਸ਼ ਲਾਇਬ੍ਰੇਰੀ ਐਕਟ 1972 ਨੇ ਮਿਊਜ਼ੀਅਮ ਤੋਂ ਲਾਇਬਰੇਰੀ ਵਿਭਾਗ ਨੂੰ ਵੱਖ ਕੀਤਾ, ਪਰੰਤੂ 1997 ਤੋਂ ਹੁਣ ਤੱਕ ਇਹ ਉਸੇ ਰੀਡਿੰਗ ਰੂਮ ਅਤੇ ਇਮਾਰਤ ਦੇ ਤੌਰ 'ਤੇ ਚੱਲਦੀ ਰਹੀ। ਬ੍ਰਿਟਿਸ਼ ਮਿਊਜ਼ੀਅਮ ਨੇ ਬ੍ਰਿਟਿਸ਼ ਲਾਇਬ੍ਰੇਰੀ ਦੀ ਮੇਜ਼ਬਾਨੀ ਜਾਰੀ ਰੱਖੀ। ਹੁਣ ਲਾਇਬ੍ਰੇਰੀ ਲੰਡਨ ਵਿੱਚ ਯੂਸਟਨ ਰੋਡ ਦੇ ਪਾਸੇ ਉੱਤਰ ਵੱਲ (ਈਸਟਨ ਰੇਲਵੇ ਸਟੇਸ਼ਨ ਅਤੇ ਸੇਂਟ ਪਾਂਕਰਾਸ ਰੇਲਵੇ ਸਟੇਸ਼ਨ ਦੇ ਵਿਚਕਾਰ) ਇਸ ਮਕਸਦ-ਲਈ ਬਣੀ ਬਿਲਡਿੰਗ ਵਿੱਚ ਸਥਿਤ ਹੈ। ਅਤੇ ਵੈਸਟ ਯੌਰਕਸ਼ਾਇਰ ਵਿੱਚ ਵੈਥਰਬੀ ਦੇ ਨੇੜੇ ਬੋਸਟਨ ਸਪਾ ਨੇੜੇ ਇੱਕ ਡੌਕੂਮੈਂਟ ਸਟੋਰੇਜ ਸੈਂਟਰ ਅਤੇ ਰੀਡਿੰਗ ਰੂਮ ਹੈ। ਯੂਸਟਨ ਰੋਡ ਦੀ ਇਮਾਰਤ ਨੂੰ ਇਸਦੇ ਆਰਕੀਟੈਕਚਰ ਅਤੇ ਇਤਿਹਾਸ ਲਈ "ਅਸਧਾਰਨ ਦਿਲਚਸਪੀ" ਦੇ ਇੱਕ ਗ੍ਰੇਡ I ਸੂਚੀਬੱਧ ਇਮਾਰਤ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਤਿਹਾਸਕ ਪਿਛੋਕੜਬ੍ਰਿਟਿਸ਼ ਲਾਇਬ੍ਰੇਰੀ ਐਕਟ 1972 ਦੇ ਨਤੀਜੇ ਵਜੋਂ 1 ਜੁਲਾਈ 1973 ਨੂੰ ਬ੍ਰਿਟਿਸ਼ ਲਾਇਬ੍ਰੇਰੀ ਬਣਾਈ ਗਈ ਸੀ। ਇਸ ਤੋਂ ਪਹਿਲਾਂ, ਰਾਸ਼ਟਰੀ ਲਾਇਬਰੇਰੀ ਬ੍ਰਿਟਿਸ਼ ਮਿਊਜ਼ੀਅਮ ਦਾ ਹਿੱਸਾ ਸੀ, ਜਿਸ ਨੇ ਨਵੀਂ ਲਾਇਬਰੇਰੀ ਨੂੰ ਵੱਡੇ ਹਿੱਸੇ ਪ੍ਰਦਾਨ ਕੀਤੇ ਗਏ ਸਨ, ਜਿਸ ਵਿੱਚ ਛੋਟੀਆਂ ਸੰਸਥਾਵਾਂ ਸਨ (ਜਿਵੇਂ ਕਿ ਨੈਸ਼ਨਲ ਸੈਂਟਰਲ ਲਾਇਬ੍ਰੇਰੀ, ਵਿਗਿਆਨ ਅਤੇ ਤਕਨੀਕ ਲਈ ਕੌਮੀ ਲੈਂਡਿੰਗ ਲਾਇਬ੍ਰੇਰੀ ਅਤੇ ਬ੍ਰਿਟਿਸ਼ ਨੈਸ਼ਨਲ ਲਾਇਬ੍ਰੇਰੀ)। ਹਵਾਲੇ
|
Portal di Ensiklopedia Dunia