ਬੰਗਲਾਦੇਸ਼ ਦਾ ਪ੍ਰਸ਼ਾਸ਼ਕੀ ਭੂਗੋਲ
ਬੰਗਲਾਦੇਸ਼ ਦੀ ਵੰਡ ਮੁੱਖ ਤੌਰ 'ਤੇ ਅੱਠ ਭਾਗਾਂ ਵਿੱਚ (ਬਿਭਾਗ) ਅਤੇ 64 ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ। ਜ਼ਿਲ੍ਹਿਆਂ ਦੀ ਭੂਮਿਕਾ ਕੁਝ ਹੱਦ ਤੱਕ ਹੀ ਹੈ। ਸਥਾਨਕ ਸਰਕਾਰ ਕਰਕੇ ਦੇਸ਼ ਦੀ ਵੰਡ ਉੱਪਜ਼ਿਲ੍ਹੇ, ਥਾਨਾ ਅਤੇ ਸੰਘੀ ਸਭਾਵਾਂ ਵਿੱਚ ਕੀਤੀ ਗਈ ਹੈ।
ਵੰਡ (ਡਿਵੀਜ਼ਨਾਂ)ਬੰਗਲਾਦੇਸ਼ ਨੂੰ ਅੱਠ ਵੱਡੇ ਪ੍ਰਸ਼ਾਸ਼ਕੀ ਭਾਗਾਂ (Bengali: বিভাগ Bibhag) ਵਿੱਚ ਵੰਡਿਆ ਗਿਆ ਹੈ। ਹਰ ਡਿਵੀਜ਼ਨ ਦਾ ਨਾਮ ਉੱਥੋਂ ਦੇ ਕਿਸੇ ਵੱਡੇ ਸ਼ਹਿਰ ਦੇ ਨਾਮ ਤੇ ਰੱਖਿਆ ਗਿਆ ਹੈ ਅਤੇ ਉਸ ਸ਼ਹਿਰ ਨੂੰ ਹੀ ਡਿਵੀਜ਼ਨ ਦੀ ਰਾਜਧਾਨੀ ਮੰਨਿਆ ਗਿਆ ਹੈ:
ਖੇਤਰਸਧਾਰਨ ਤੌਰ 'ਤੇ ਬੰਗਲਾਦੇਸ਼ ਨੂੰ 21 ਖੇਤਰਾਂ ਵਿੱਚ ਵੰਡਿਆ ਗਿਆ ਹੈ, ਇਹ ਖੇਤਰ ਜ਼ਿਲ੍ਹਿਆਂ ਅਤੇ ਡਿਵੀਜ਼ਨਾਂ ਵਿੱਚ ਕੜੀ ਦਾ ਕੰਮ ਕਰਦੇ ਹਨ ਤਾਂ ਕਿ ਪ੍ਰਸ਼ਾਸ਼ਨ ਵਧੀਆ ਢੰਗ ਨਾਲ ਕੰਮ ਕਰ ਸਕੇ:
ਸਥਾਨਕ ਪੱਧਰਸ਼ਹਿਰੀ ਨਿਗਮਜਿਹਨਾਂ ਸ਼ਹਿਰਾਂ ਵਿੱਚ ਨਿਗਮ ਦੀ ਵਿਵਸਥਾ ਕੀਤੀ ਗਈ ਹੈ, ਉੱਥੇ ਮੇਅਰ ਬਣਨ ਲਈ ਚੋਣਾਂ ਲੜੀਆਂ ਜਾਂਦੀਆਂ ਹਨ। ਜਿਵੇਂ ਕਿ ਦੱਖਣੀ ਢਾਕਾ, ਉੱਤਰੀ ਢਾਕਾ, ਚਿਤਾਗੌਂਗ, ਖ਼ੁਲਨਾ, ਸਲਹੇਤ, ਰਾਜਸ਼ਾਹੀ, ਬਾਰੀਸਲ, ਰੰਗਪੁਰ, ਕੋਮੀਲਾ ਅਤੇ ਗਾਜ਼ੀਪੁਰ ਵਿੱਚ ਇਹ ਚੋਣਾਂ ਲੜੀਆਂ ਜਾਂਦੀਆਂ ਹਨ। ਸ਼ਹਿਰੀ ਨਿਗਮ ਨੂੰ ਅੱਗੇ ਵਾਰਡਾਂ ਵਿੱਚ ਵੰਡ ਲਿਆ ਜਾਂਦਾ ਹੈ ਅਤੇ ਵਾਰਡ ਅੱਗੇ ਲੋਕਾ ਵੱਲੋਂ ਮੁਹੱਲਿਆਂ ਵਿੱਚ ਵੰਡ ਲਏ ਜਾਂਦੇ ਹਨ। ਸਿੱਧੀਆਂ ਹਰ ਵਾਰਡ ਵਿੱਚ ਲੜੀਆਂ ਜਾਂਦੀਆਂ ਹਨ। ਸ਼ਹਿਰੀ ਮੇਅਰ ਦੀ ਚੋਣ ਪੰਜ ਸਾਲਾਂ ਲਈ ਕੀਤੀ ਜਾਂਦੀ ਹੈ। ਨਗਰ ਨਿਗਮਵੱਡੇ ਮਹਾਨਗਰਾਂ ਵਿੱਚ ਨਗਰ ਨਿਗਮ ਦੀ ਵਿਵਸਥਾ ਕੀਤੀ ਜਾਂਦੀ ਹੈ, ਇਸਨੂੰ ਪੌਰਸਭਾ ਵੀ ਕਿਹਾ ਜਾਂਦਾ ਹੈ। ਪੌਰਸਭਾ ਨੂੰ ਅੱਗੇ ਵਾਰਡਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਵਾਰਡ ਅੱਗਿਓਂ ਮੁਹੱਲੇ ਜਾਂ ਮੌਜੇ ਵਜੋਂ ਵੰਡੇ ਹੁੰਦੇ ਹਨ। ਸਿੱਧੀਆਂ ਚੋਣਾਂ ਹਰ ਵਾਰਡ ਲਈ ਲੜੀਆਂ ਜਾਂਦੀਆਂ ਹਨ, ਇੱਕ ਚੇਅਰਪਰਸਨ ਚੁਣਿਆ ਜਾਂਦਾ ਹੈ ਅਤੇ ਕੁਝ ਹੋਰ ਮੈਂਬਰ ਚੁਣੇ ਜਾਂਦੇ ਹਨ ਨਗਰ ਨਿਗਮ ਦੇ ਇਹ ਸਾਰੇ ਮੈਂਬਰ ਪੰਜ ਸਾਲਾਂ ਲਈ ਚੁਣੇ ਜਾਂਦੇ ਹਨ। ਯੂਨੀਅਨ ਸਭਾਯੂਨੀਅਨ ਸਭਾਵਾਂ ਜਿਹਨਾਂ ਨੂੰ ਕਿ ਸੰਘੀ ਪ੍ਰੀਸ਼ਦ ਜਾਂ ਇਕੱਲਾ 'ਸੰਘ' ਵੀ ਕਿਹਾ ਜਾਂਦਾ ਹੈ, ਇਹ ਸਭ ਤੋ ਛੋਟੀ ਪੇਂਡੂ ਪ੍ਰਸ਼ਾਸ਼ਨ ਇਕਾਈ ਹੈ ਅਤੇ ਇਸਦਾ ਪ੍ਰਬੰਧ ਉੱਥੋਂ ਦੀ ਸਥਾਨਕ ਸਰਕਾਰ ਵੱਲੋਂ ਕੀਤਾ ਜਾਂਦਾ ਹੈ।[2] ਹਰ ਸੰਘ ਨੌਂ ਵਾਰਡਾ ਤੋਂ ਮਿਲ ਕੇ ਬਣਿਆ ਹੁੰਦਾ ਹੈ। ਇਸ ਸਮੇਂ ਬੰਗਲਾਦੇਸ਼ ਵਿੱਚ 4,553 ਸੰਘ ਹਨ। ਯੂਨੀਅਨ ਸਭਾ ਦਾ ਪ੍ਰਬੰਧ ਚੇਅਰਮੈਨ ਅਤੇ ਇਸਦੇ ਹੋਰ 12 ਮੈਂਬਰਾਂ ਵੱਲੋ ਚਲਾਇਆ ਜਾਂਦਾ ਹੈ। ਇਸਦੇ ਵਿੱਚੋ ਤਿੰਨ ਸਥਾਨ ਔਰਤਾਂ ਲਈ ਰਾਖਵੇਂ ਪੱਖੇ ਜਾਂਦੇ ਹਨ। ਯੂਨੀਅਨ ਪ੍ਰੀਸ਼ਦ ਦੀ ਸਥਾਪਨਾ ਸਥਾਨਕ ਸਰਕਾਰ (ਯੂਨੀਅਨ ਪ੍ਰੀਸ਼ਦ) ਐਕਟ, 2009 ਤਹਿਤ ਕੀਤੀ ਜਾਂਦੀ ਹੈ।[3] ਯੂਨੀਅਨ ਪ੍ਰੀਸ਼ਦ ਦੇ ਪ੍ਰਬੰਧ ਦੀ ਜਿੰਮੇਵਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ। ਮੁੱਖ ਤੌਰ 'ਤੇ ਯੂਨੀਅਨ ਪ੍ਰੀਸ਼ਦ ਦੀ ਜਿੰਮੇਵਾਰੀ ਉਸ ਖੇਤਰ ਦੇ ਖੇਤੀਬਾੜੀ, ਉਦਯੋਗਿਕ ਅਤੇ ਸਮਾਜਿਕ ਵਿਕਾਸ ਦੀ ਹੁੰਦੀ ਹੈ। ਜ਼ਿਲ੍ਹੇਬੰਗਲਾਦੇਸ਼ ਦੇ ਹਲਕਿਆਂ ਨੂੰ 64 ਭਾਗਾਂ ਵਿੱਚ ਵੰਡਿਆ ਗਿਆ ਹੈ।[4] ਇਨ੍ਹਾਂ ਨੂੰ ਜ਼ਿਲ੍ਹੇ ਕਿਹਾ ਜਾਂਦਾ ਹੈ (ਬੰਗਾਲੀ: [জেলা jela] Error: {{Lang}}: text has italic markup (help))। ਹਰੇਕ ਜ਼ਿਲ੍ਹੇ ਨੂੰ ਚਲਾਉਣ ਦੀ ਜਾਂ ਉਸਦੀ ਦੇਖਭਾਲ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ। ਇਸ ਅਧਿਕਾਰੀ ਨੂੰ 'ਡੀਸੀ' ਵੀ ਕਿਹਾ ਜਾਂਦਾ ਹੈ। ਇਸ ਅਧਿਕਾਰੀ ਦੀ ਚੋਣ ਬੀਸੀਐੱਸ ਪ੍ਰਸ਼ਾਸ਼ਕੀ ਕੈਡਰ ਵਿੱਚੋਂ ਡਿਪਟੀ ਸਕੱਤਰ ਦੇ ਅਹੁਦੇ ਤੋੰ ਸਰਕਾਰ ਦੁਆਰਾ ਕੀਤੀ ਜਾਂਦੀ ਹੈ। ਉੱਪ ਜ਼ਿਲ੍ਹੇਬੰਗਲਾਦੇਸ਼ ਦੇ ਜਿਲ੍ਹਿਆਂ ਨੂੰ ਅੱਗੇ 'ਉੱਪ ਜ਼ਿਲ੍ਹਿਆਂ' ਵਿੱਚ ਵੰਡਿਆ ਗਿਆ ਹੈ। ਉੱਪ ਜ਼ਿਲ੍ਹੇ ਪੱਛਮੀ ਦੇਸ਼ਾਂ ਦੇ ਵਿੱਚ ਹੀ ਬਣੇ ਹੋਏ ਮਿਲਦੇ ਹਨ (ਬੰਗਾਲੀ: উপজেলা। ਇਸ ਸਮੇਂ ਬੰਗਲਾਦੇਸ਼ ਵਿੱਚ 490 ਉੱਪ ਜ਼ਿਲ੍ਹੇ ਹਨ। 1982 ਵਿੱਚ ਸਰਕਾਰ ਦੁਆਰਾ ਇੱਕ ਆਰਡੀਨੈਂਸ ਜਾਰੀ ਕਰਨ ਤੋਂ ਬਾਅਦ ਕਈ ਥਾਨਿਆਂ ਨੂੰ ਉੱਪ ਜ਼ਿਲ੍ਹਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।[5] ਹਵਾਲੇ
|
Portal di Ensiklopedia Dunia