ਸਿੰਧੀ ਭਾਸ਼ਾ
ਸਿੰਧੀ ਭਾਸ਼ਾ ਇਤਿਹਾਸਿਕ ਸਿੰਧ ਖੇਤਰ ਦੇ ਸਿੰਧੀ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਪਾਕਿਸਤਾਨ ਵਿੱਚ 53,410,910 ਲੋਕਾਂ ਅਤੇ ਭਾਰਤ ਵਿੱਚ ਤਕਰੀਬਨ 5,820,485 ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਪਾਕਿਸਤਾਨ ਦੇ ਸਿੰਧ ਸੂਬੇ ਦੀ ਆਧਿਕਾਰਿਕ ਭਾਸ਼ਾ ਹੈ। ਭਾਰਤ ਵਿੱਚ, ਸਿੰਧੀ ਅਨੁਸੂਚਿਤ ਆਧਿਕਾਰਿਕ ਤੌਰ ਉੱਤੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਭਾਸ਼ਾਵਾਂ ਵਿੱਚੋਂ ਇੱਕ ਹੈ। ਵਿਦੇਸ਼ ਵਿੱਚ ਤਕਰੀਬਨ 26 ਲੱਖ ਸਿੰਧੀ ਹਨ।
ਉਪ-ਬੋਲੀਆਂਸਿੰਧੀ ਦੀਆਂ ਉਪ-ਬੋਲੀਆਂ ਵਿਚੋਲੀ, ਲਾਰੀ, ਲਾਸੀ, ਕਾਠੀਆਵਾੜੀ ਕੱਛੀ, ਥਾਰੇਲੀ, ਮਚਾਰੀਆ, ਦੁਕਸਲੀਨੂ ਅਤੇ ਮੁਸਲਿਮ ਸਿੰਧੀ ਹਨ।[3] ਸਿੰਧੀ ਦੀ 'ਸਰਾਇਕੀ' ਉਪ-ਬੋਲੀ ਦੱਖਣੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਸਰਾਇਕੀ ਤੋਂ ਵੱਖਰੀ ਹੈ।[4][5] ਇਹੋ ਜਿਹੀਆਂ ਉਪਬੋਲੀਆਂ ਨੂੰ ਹੁਣ 'ਸਿਰੋਲੀ' ਕਿਹਾ ਜਾਂਦਾ ਹੈ।[6] ਭਾਸ਼ਾ-ਨਮੂਨਾਇਹ ਸਤਰਾਂ ਸਿੰਧੀ ਵਿਕੀਪੀਡੀਆ ਉੱਤੇ ਸਿੰਧੀ ਭਾਸ਼ਾ ਬਾਰੇ ਲਿਖਿਆ ਹੋਈਆਂ ਹਨ: ਸਿੰਧੀ-ਅਰਬੀ ਲਿਪੀ: سنڌي ٻولي انڊو يورپي خاندان سان تعلق رکندڙ آريائي ٻولي آھي، جنھن تي ڪجھه دراوڙي اھڃاڻ پڻ موجود آهن. هن وقت سنڌي ٻولي سنڌ جي مک ٻولي ۽ دفتري زبان آھي. ਦੇਵਨਾਗਰੀ ਲਿਪੀ: सिन्धी ॿोली इण्डो यूरपी ख़ान्दान सां ताल्लुक़ु रखन्दड़ आर्याई ॿोली आहे, जिंहन ते कुझ द्राविड़ी उहुञाण पण मौजूद आहिनि। हिन वक़्तु सिन्धी ॿोली सिन्ध जी मुख बोली ऐं दफ़्तरी ज़बान आहे। ਗੁਰਮੁਖੀ ਲਿਪੀ: ਸਿੰਧੀ ਬੋਲੀ ਇੰਡੋ ਯੂਰਪੀ ਖ਼ਾਨਦਾਨ ਸਾਂ ਤਾਲੁਕ਼ ਰਖੰਦੜ ਆਰਿਆਈ ਬੋਲੀ ਆਹੇ, ਜਿਂਹਨ ਤੇ ਕੁਝ ਦਰਾਵੜੀ ਅਹੁਙਾਣ ਪਣ ਮੌਜੂਦ ਆਹਿਨੀ। ਹਿਨ ਵਕ਼ਤੂ ਸਿੰਧੀ ਬੋਲੀ ਸਿੰਧ ਜੀ ਮੁਖ ਬੋਲੀ ਏਂ ਦਫ਼ਤਰੀ ਜ਼ਬਾਨ ਆਹੇ। ਹਵਾਲੇ
|
Portal di Ensiklopedia Dunia