ਭਾਰਤੀ ਗਣਿਤਗਣਿਤ ਖੋਜ ਦਾ ਮਹੱਤਵਪੂਰਨ ਭਾਗ ਭਾਰਤੀ ਉਪਮਹਾਂਦੀਪ ਵਿਚ ਪੈਦਾ ਹੋਇਆ। ਅੰਕ, ਜੀਰੋ, ਸਥਿਰ ਮਾਨ (ਇਕਾਈ,ਦੂਹਾਈ) ਅੰਕ ਗਣਿਤ, ਜਿਊਮੈਟਰੀ, ਬੀਜਗਣਿਤ, ਕੈਲਕੁਲਸ ਆਦਿ ਦਾ ਆਰੰਭਿਕ ਕੰਮ ਭਾਰਤ ਵਿਚ ਸੰਪੂਰਨ ਹੋਇਆ। ਗਣਿਤ ਵਿਗਿਆਨ ਜਿਥੇ ਉਦਯੋਗਿਕ ਕ੍ਰਾਂਤੀ ਦਾ ਕੇਂਦਰ ਸੀ ਉਥੇ ਪਰਿਵਰਤਨ ਕਾਲ ਵਿੱਚ ਹੋਈ ਵਿਗਿਆਨਿਕ ਕਾਂਤੀ ਦਾ ਵੀ ਕੇਂਦਰ ਰਿਹਾ ਹੈ। ਬਿਨ੍ਹਾਂ ਗਣਿਤ ਦੇ ਵਿਗਿਆਨ ਦੀ ਕੋਈ ਵੀ ਸ਼ਾਖਾ ਪੂਰਣ ਨਹੀਂ ਹੋ ਸਕਦੀ। ਭਾਰਤ ਨੇ ਸਨਅਤੀ ਇਨਕਲਾਬ ਲਈ ਨ ਕੇਵਲ ਆਰਥਿਕ ਪੂੰਜੀ ਦਿੱਤੀ ਨਾਲ ਹੀ ਅੱਖਰ ਵਿਗਿਆਨ ਦੀ ਨੀਂਹ ਦੇ ਜਿਉਂਦੇ ਤੱਤ ਵੀ ਪੇਸ਼ ਕੀਤੇ। 'ਗਣਿਤ' ਸ਼ਬਦ ਦਾ ਇਤਿਹਾਸਵਿਸ਼ਵ ਦੇ ਪ੍ਰਾਚੀਨ ਗ੍ਰੰਥਾਂ ਵੇਦ ਕੋਡਾਂ ਨਾਲ ਗਣਿਤ ਅਤੇ ਜੋਤਿਸ਼ਾਂ ਨੂੰ ਅਲੱਗ ਅਲੱਗ ਸ਼ਾਸ਼ਤਰਾਂ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੋ ਚੁੱਕੀ ਸੀ। ਯਜੁਰਵੇਦ ਵਿਚ ਖਗੋਲਸ਼ਾਸ਼ਤਰ (ਜੋਤਿਸ਼) ਦੇ ਲਈ ਵਿਦਵਾਨ 'ਬ੍ਰਹਿਮੰਡ' ਦਾ ਪ੍ਰਯੋਗ ਕੀਤਾ ਹੈ।ਵੇਦ ਵਿੱਚ ਸ਼ਾਸ਼ਤਰ ਦੇ ਰੂਪ ਵਿੱਚ 'ਗਣਿਤ' ਸ਼ਬਦ ਦਾ ਨਾਮ ਉਲੇਖ ਤਾਂ ਨਹੀਂ ਕੀਤਾ ਗਿਆ ਪਰ ਇਹ ਕਿਹਾ ਹੈ ਗਿਆ ਹੈ ਕਿ ਪਾਣੀ ਸੰਭਾਲ ਦੇ ਵਿਭਿੰਨ ਰੂਪਾਂ ਦਾ ਲੇਖਾਂ ਜੋਖਾ ਰੱਖਣ ਲਈ 'ਗਣਕ' ਦੀ ਸਹਾਇਤਾ ਲਈ ਜਾਣੀ ਚਾਹੀਂਦੀ ਹੈ। ਸ਼ਾਸ਼ਤਰ ਦੇ ਰੂਪ ਵਿੱਚ 'ਗਣਿਤ' ਦਾ ਆਦਿਕਾਲੀਨ ਪ੍ਰਯੋਗ ਲਗਧ ਰਿਸ਼ੀ ਪਰੋਕਤ ਦੁਆਰਾ 'ਵੇਦਾਂਗ ਜੋਤਿਸ਼' ਨਾਮ ਦੇ ਗ੍ਰੰਥ ਵਿੱਚ ਇੱਕ ਸ਼ਲੋਕ ਦੇ ਵਿੱਚ ਮੰਨਿਆ ਜਾਂਦਾ ਹੈ। ਪਰ ਇਸ ਤੋਂ ਵੀ ਪਹਿਲਾਂ ਛਾਂਦੋਗਯ ਉਪਨਿਸ਼ਦ ਵਿਚ ਸੰਤਕੁਮਾਰ ਦੇ ਪੁਛਣ 'ਤੇ ਨਾਰਦ ਨੇ ਜੋ 18 ਵਿਦਿਆਵਾਂ ਦੀ ਸੂਚੀ ਪੇਸ਼ ਕੀਤੀ ਹੈ, ਉਹਨਾਂ ਵਿੱਚ ਜੋਤਿਸ਼ ਲਈ 'ਬ੍ਰਹਿਮੰਡ ਵਿਦਿਆ' ਅਤੇ 'ਰਾਸ਼ੀ ਵਿਦਿਆ' ਨਾਮ ਪੇਸ਼ ਕੀਤਾ ਹੈ। ਇਸ ਤੋਂ ਵੀ ਇਹ ਪ੍ਰਗਟ ਹੁੰਦਾ ਹੈ ਉਸ ਸਮੇਂ ਇਨ੍ਹਾਂ ਸ਼ਾਸ਼ਤਰਾਂ ਦੀ ਅਤੇ ਇਸ ਨਾਲ ਸਬੰਧਿਤ ਵਿਦਵਾਨਾਂ ਦੀ ਪ੍ਰਸਿੱਧੀ ਹੋ ਚੁੱਕੀ ਸੀ। ਅੱਗੇ ਜਾ ਕੇ ਇਸ ਸ਼ਾਸ਼ਤਰ ਦੇ ਲਈ ਅਨੇਕਾਂ ਨਾਮ ਵਿਕਸਿਤ ਹੁੰਦੇ ਰਹੇ। ਸਭ ਤੋਂ ਪਹਿਲਾਂ ਬ੍ਰਹਮਗੁਪਤ ਨੇ ਪਾਟ ਜਾਂ ਪਾਟੀ ਦਾ ਪ੍ਰਯੋਗ ਕੀਤਾ। ਬਾਅਦ ਵਿੱਚ ਸ਼੍ਰੀਧਰਚਾਰੀਆ ਨੇ 'ਪਾਟੀ ਗਣਿਤ' ਨਾਮ ਨਾਲ ਗ੍ਰੰਥ ਲਿਖਿਆ। ਪਾਟੀ ਜਾਂ ਤਖਤੀ ਉਤੇ ਸੰਗਮਰਮਰ ਦੁਆਰਾ ਉਲੀਕਣ ਨਾਲ ਇਹ ਨਾਮ ਸਮਾਜ ਵਿੱਚ ਚੱਲਣ ਲੱਗਿਆ। ਅਰਬ ਵਿੱਚ ਵੀ ਗਣਿਤ ਦੀ ਇਸ ਪੱਧਤੀ ਨੂੰ ਅਪਣਾਉਣ ਨਾਲ ਇਸ ਦਾ ਨਾਂ 'ਇਲਮ-ਹਿਸਾਬ ਅਲ ਤਖ਼ਤ' ਪ੍ਰਚਿੱਲਤ ਹੋਇਆ। ਪਰਿਭਾਸ਼ਾਭਾਰਤੀ ਪਰੰਪਰਾ ਵਿੱਚ ਗਣੇਸ਼ ਦੈਵਗਯ ਨੇ ਆਪਣੇ ਗ੍ਰੰਥ 'ਬੁਧੀਵਿਲਾਸੀਨੀ' ਵਿੱਚ ਗਣਿਤ ਦੀ ਪਰਿਭਾਸ਼ਾ ਦਿੱਤੀ ਹੈ-
ਗਣਿਤ ਦੋ ਪ੍ਰਕਾਰ ਦਾ ਹੈ-
ਭਾਰਤੀ ਗ੍ਰੰਥਾਂ ਵਿੱਚ ਗਣਿਤ ਦੀ ਮਹੱਤਤਾ ਦਾ ਪ੍ਰਕਾਸ਼ਨਵੇਦਾਂਗ ਜੋਤਿਸ਼ ਵਿਚ ਗਣਿਤ ਦਾ ਸਥਾਨ ਸਰਵ ਤੋਂ ਮਹੱਤਵਪੂਰਨ ਦੱਸਿਆ ਗਿਆ ਹੈ -
(ਜਿਸ ਤਰ੍ਹਾਂ ਮੋਰਾਂ ਦੇ ਸਿਰ ਉਤੇ ਕਲਗੀ ਅਤੇ ਸੱਪਾਂ ਦੇ ਸਿਰਾਂ ਤੇ ਮਣੀ ਦਾ ਸਭ ਤੋਂ ਉਚਾ ਥਾਂ ਹੁੰਦਾ ਹੈ ਉਸੇ ਤਰ੍ਹਾਂ ਵੇਦਾਂਗਸ਼ਾਸ਼ਤਰ ਵਿੱਚ ਗਣਿਤ ਦੀ ਥਾਂ ਸਭ ਤੋਂ ਉਪਰ ਹੈ। ਬਾਹਰੀ ਕੜੀਆਂ
ਹਵਾਲੇ
|
Portal di Ensiklopedia Dunia