ਅੰਟਾਰਕਟਿਕਾ
![]() ![]() ਅੰਟਾਰਕਟਿਕਾ ਇੱਕ ਵਿਲੱਖਣ ਮਹਾਂਦੀਪ ਹੈ। ਇਸ ਦਾ ਜ਼ਿਆਦਾਤਰ ਭਾਗ ਬਰਫ਼ ਦੀ ਮੋਟੀ ਪੱਥਰ ਰੂਪੀ ਪਰਤ ਨਾਲ ਢਕਿਆ ਹੈ। ਐਂਟਾਰਕਟਿਕਾ ਦਾ ਇਤਿਹਾਸ 100 ਕਰੋੜ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇਸ ਦੀ ਖੋਜ ਸੰਨ 1772 ਤੋਂ 1775 ਈਸਵੀ ਵਿੱਚ ਬਰਤਾਨੀਆ ਦੇ ਖੋਜੀ ਕੈਪਟਨ ਜੇਮਜ਼ ਕੁੱਕ ਨੇ ਕੀਤੀ ਸੀ। 15 ਜਨਵਰੀ, 1912 ਵਿੱਚ ਪਹਿਲੀ ਵਾਰ ਕੈਪਟਨ ਸਕਾਟ ਦੱਖਣੀ ਧਰੁਵ ਤੱਕ ਗਿਆ ਸੀ। ਇਸ ਤੋਂ ਬਾਅਦ 60 ਸਾਲਾਂ ਵਿੱਚ ਕਈ ਯਾਤਰਾਵਾਂ ਹੋਈਆਂ ਪਰ ਸਾਰੇ ਇਸ ਮਹਾਂਦੀਪ ਦੇ ਤਟ ਦੇ ਨੇੜੇ ਤੋਂ ਹੋ ਕੇ ਵਾਪਸ ਆ ਗਏ।[2] ![]() ਐਂਟਾਰਕਟਿਕਾ ਸਮੁੰਦਰੀ ਮਾਰਗ ਦੇ ਆਧਾਰ 'ਤੇ ਦੱਖਣੀ ਅਮਰੀਕਾ ਦੇ ਦੱਖਣੀ ਭਾਗ ਤੋਂ 900 ਕਿੱਲੋਮੀਟਰ, ਆਸਟ੍ਰੇਲੀਆ ਤੋਂ 2500 ਕਿੱਲੋਮੀਟਰ, ਦੱਖਣੀ ਅਫਰੀਕਾ ਤੋਂ 3800 ਕਿੱਲੋਮੀਟਰ ਅਤੇ ਭਾਰਤ ਤੋਂ ਲਗਪਗ 13000 ਕਿੱਲੋਮੀਟਰ ਦੂਰ ਹੈ। ਇਹ ਬਰਫ਼ ਨਾਲ ਢੱਕਿਆ ਇਲਾਕਾ ਹੈ। ਇਸ ਦਾ ਖੇਤਰਫਲ 1 ਕਰੋੜ 40 ਲੱਖ ਵਰਗ ਕਿੱਲੋਮੀਟਰ ਹੈ ਜਿਸ ਦੇ 98 ਫ਼ੀਸਦੀ ਤੋਂ ਵਧੇਰੇ 2000 ਤੋਂ 3000 ਮੀਟਰ ਮੋਟੀ ਬਰਫ਼ ਨਾਲ ਭਰੀ ਹੋਈ ਹੈ। ਇਥੇ ਪਾਣੀ ਦੀ ਦੀ 3 ਕਰੋੜ ਕਿਊਬਿਕ ਕਿਮੀ ਜਾਂ 72 ਲੱਖ ਕਿਊਬੀਕ ਹੈ। ਐਂਟਾਰਕਟਿਕਾ ਸਮੁੰਦਰੀ ਤੱਟ 32 ਹਜ਼ਾਰ ਕਿੱਲੋਮੀਟਰ ਲੰਮਾ ਹੈ ਇਸ ਦੇ ਇਲਾਕਾ ਦਾ 13 ਫ਼ੀਸਦੀ ਹਿੱਸਾ ਗਲੇਸ਼ੀਅਰਾਂ ਨਾਲ ਘਿਰਿਆ ਹੋਇਆ ਹੈ, 5 ਫ਼ੀਸਦੀ ਹਿੱਸੇ ਵਿੱਚ ਗਲੇਸ਼ੀਅਰਾਂ ਵਾਲੀਆਂ ਝੀਲਾਂ ਅਤੇ ਤਲਾਬ ਹਨ। ਐਂਟਾਰਕਟਿਕਾ ਵਿਸ਼ਵ ਦਾ ਸਭ ਤੋਂ ਵੱਡਾ ਗਲੇਸ਼ੀਅਰ ਐਂਟਾਰਕਟਿਕਾ ਲੈਮਬਰਟ ਗਲੇਸ਼ੀਅਰ ਹੈ ਜੋ 40 ਕਿੱਲੋਮੀਟਰ ਲੰਮਾ ਹੈ। ਐਂਟਾਰਕਟਿਕਾ ਦੇ ਗਰਮੀਆਂ ਅਤੇ ਸਰਦੀਆਂ ਦੇ ਤਾਪਮਾਨ ਵਿੱਚ ਬਹੁਤ ਅੰਤਰ ਹੁੰਦਾ ਹੈ ਇਸ ਮਹਾਂਦੀਪ ਵਿੱਚ 6 ਮਹੀਨੇ ਦਿਨ ਅਤੇ ਰਾਤ ਹੁੰਦੇ ਹਨ। ਅੰਟਾਰਕਟਿਕਾ ਦੇ ਤੱਟ
ਖੇਤਰਫਲਇਹ ਸੰਸਾਰ ਦੇ ਕੁੱਲ ਮਹਾਂਦੀਪਾਂ ਵਿੱਚ ਖੇਤਰਫਲ ਦੇ ਪੱਖੋਂ ਪੰਜਵੇਂ ਸਥਾਨ 'ਤੇ ਹੈ। ਇਹ ਪੂਰੀ ਤਰ੍ਹਾਂ ਦੱਖਣੀ ਅਰਧ ਗੋਲੇ 'ਚ ਸਥਿਤ ਹੈ, ਜਿਸ ਦੇ ਮੱਧ ਵਿੱਚ ਦੱਖਣੀ ਧਰੁਵ ਹੈ। ਇਸ ਦਾ ਖੇਤਰਫਲ 3 ਕਰੋੜ ਵਰਗ ਕਿ: ਮੀ: ਹੈ। ਅੰਟਾਰਕਟਿਕਾ ਦਾ ਲਗਭਗ 98 ਫੀਸਦੀ ਭਾਗ ਹਮੇਸ਼ਾ ਬਰਫ਼ ਦੀ ਮੋਟੀ ਚਾਦਰ ਵਿੱਚ ਲਿਪਟਿਆ ਰਹਿੰਦਾ ਹੈ, ਜਿਸ ਦੀ ਮੋਟਾਈ 2-5 ਕਿਲੋਮੀਟਰ ਤੱਕ ਹੈ। ਇਥੇ ਬਰਫ਼ ਦੇ ਰੂਪ ਵਿੱਚ ਸੰਸਾਰ ਦੇ ਬਿਨਾਂ ਲੂਣੇ ਨਿਰਮਲ ਪਾਣੀ ਦਾ ਲਗਭਗ 70 ਫੀਸਦੀ ਭਾਗ ਜਮ੍ਹਾਂ ਹੈ। ਜਲਵਾਯੂਅੰਟਾਰਕਟਿਕਾ ਵਿੱਚ ਨਵੰਬਰ ਤੋਂ ਫਰਵਰੀ ਤੱਕ ਗਰਮੀਆਂ ਹੁੰਦੀਆਂ ਹਨ, ਗਰਮੀਆਂ ਵਿੱਚ ਵੀ ਅੰਟਾਰਕਟਿਕਾ ਦਾ ਤਾਪਮਾਨ ਸਿਫਰ ਅੰਸ਼ ਤੋਂ ਜ਼ਿਆਦਾ ਨਹੀਂ ਹੁੰਦਾ। ਇਥੇ ਲਗਭਗ 4 ਮਹੀਨੇ ਸੂਰਜ ਦਿਖਾਈ ਦਿੰਦਾ ਹੈ, ਜਿਸ ਕਾਰਨ ਇਥੇ ਚਾਰ ਮਹੀਨੇ ਦਿਨ ਹੀ ਰਹਿੰਦਾ ਹੈ। ਸਰਦੀਆਂ ਮਈ ਤੋਂ ਅਗਸਤ ਤੱਕ ਰਹਿੰਦੀਆਂ ਹਨ। ਇਨ੍ਹਾਂ ਚਾਰ ਮਹੀਨਿਆਂ ਵਿੱਚ ਸੂਰਜ ਉਦੈ ਨਹੀਂ ਹੁੰਦਾ, ਇਸ ਕਰਕੇ ਇਹ ਚਾਰ ਮਹੀਨੇ ਰਾਤ ਹੀ ਰਹਿੰਦੀ ਹੈ। ਸੀਤ ਰੁੱਤ ਵਿੱਚ ਇਥੇ ਘੱਟੋ-ਘੱਟ ਤਾਪਮਾਨ -950 ਸੈਂਟੀਗਰੇਟ ਮਾਪਿਆ ਗਿਆ ਹੈ। ਇਸ ਦਾ ਤਾਪਮਾਨ -5 ਡਿਗਰੀ ਤੋਂ -10 ਡਿਗਰੀ ਸੈਲਸੀਅਸ ਹੁੰਦਾ ਹੈ। ਇਥੇ ਚੱਲਣ ਵਾਲੀਆਂ ਹਵਾਵਾਂ ਦੀ ਔਸਤ ਗਤੀ 30 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਭਾਰਤ ਅਤੇ ਹੋਰ ਦੇਸ਼ਾਂ ਦਾ ਕਬਜ਼ਾਂਅੰਟਾਰਕਟਿਕਾ ਬਾਰੇ ਖੋਜਾਂ ਕਰਨ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਕਈ ਵਿਗਿਆਨੀ ਭੇਜੇ ਹਨ। ਭਾਰਤ ਵਲੋਂ 9 ਜਨਵਰੀ 1981 ਨੂੰ ਡਾ. ਐਸ. ਜ਼ੈੱਡ. ਕਾਸਿਮ ਦੀ ਅਗਵਾਈ ਵਿੱਚ ਐਂਟਰਾਕਿਟਕਾ ਲਈ ਪਹਿਲੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਸੰਨ 1983 ਵਿੱਚ ਦੱਖਣੀ ਗੰਗੋਤਰੀ ਨਾਮੀ ਪਹਿਲਾ ਭਾਰਤੀ ਖੋਜ ਸਟੇਸ਼ਨ ਸਥਾਪਿਤ ਕੀਤਾ ਗਿਆ। ਇਸ ਬਰਫੀਲੇ ਮਹਾਂਦੀਪ ਉੱਪਰ 'ਕਵੀਨ ਮਾਡਲੈਂਡ' ਨਾਮੀ ਥਾਂ 'ਤੇ ਭਾਰਤ ਨੇ ਪ੍ਰਯੋਗਸ਼ਾਲਾ ਸਥਾਪਿਤ ਕੀਤੀ, ਜਿਸ ਨੂੰ ਕਿ ਦੱਖਣ ਗੰਗੋਤਰੀ (ਇੰਦਰਾ ਸ਼ਿਖਰ) ਕਿਹਾ ਜਾਂਦਾ ਹੈ। ਆਸਟਰੇਲੀਆ, ਫਰਾਂਸ, ਨਾਰਵੇ, ਅਰਜਨਟੀਨਾ, ਅਮਰੀਕਾ, ਨਿਊਜ਼ੀਲੈਂਡ, ਚਿੱਲੀ ਅਤੇ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਅੰਟਾਰਕਟਿਕਾ ਦੇ ਖੇਤਰ ਤੇ ਕਬਜ਼ਾਂ ਕਰ ਲਿਆ ਹੈ। ਪੇਂਗੁਇਨ ਅਤੇ ਹੋਰਇਥੇ ਮਾਨਵ ਜਾਤੀ ਦਾ ਰਹਿਣਾ ਅੰਸਭਵ ਹੈ। ਇਥੇ ਪੇਂਗੁਇਨ, ਕਿ੍ਲ, ਮੱਛੀ, ਵਾਲਰਸ ਪਾਏ ਜਾਂਦੇ ਹਨ। ਸਮੁੰਦਰ ਕਿ੍ਲ ਮੱਛੀ ਤੇ ਸੀ ਵਾਲਰਸ ਨਾਲ ਭਰੇ ਹੋਏ ਹਨ। ਇਸ ਦੇ ਜੀਵਾਂ ਦੀ ਭੋਜਨ ਲੜੀ ਦਾ ਆਧਾਰ ਪਾਦਪ ਪਲਵਕ ਹੈ ਜਿਹਨਾਂ ਤੋਂ ਬਾਅਦ ਲੜੀਵਾਰ ਕ੍ਰਿਲ, ਮੱਛੀਆਂ, ਸਕਵਿਡ, ਪਾਂਗਿਵਨ, ਸਮੁੰਦਰੀ ਚਿੜੀਆਂ, ਸੀਲ ਅਤੇ ਵੇਲ ਆਉਂਦੇ ਹਨ। ਐਂਟਾਰਕਟਿਕਾ ਵਿੱਚ ਪਾਈਆਂ ਜਾਣ ਵਾਲੀਆਂ ਚਿੜੀਆਂ ਗਰਮੀਆਂ ਦੇ ਮੌਸਮ ਵਿੱਚ ਐਂਟਾਰਟਿਕਾ ਦੇ ਖੇਤਰਾਂ ਵਿੱਚ ਪ੍ਰਵਾਸ ਕਰਦੀਆਂ ਹਨ ਅਤੇ ਠੰਢੇ ਮੌਸਮ ਦੇ ਸ਼ੁਰੂ ਹੁੰਦੇ ਹੀ ਇਹ ਆਲੇ-ਦੁਆਲੇ ਦੇ ਦੀਪਾਂ ਅਤੇ ਪ੍ਰਾਇਦੀਪੀ ਖੇਤਰਾਂ ਵਿੱਚ ਚਲੀਆਂ ਜਾਂਦੀਆਂ ਹਨ। ਪੈਂਗੁਇਨ ਦੀਆਂ 21 ਪਰਜਾਤੀਆਂ ਐਂਟਰਾਕਟਿਕਾ ਦੇ ਤੱਟੀ ਖੇਤਰਾਂ ਨਾਲ ਜੁੜੇ ਪਰਬਤੀ ਭਾਗਾਂ ਵਿੱਚ ਝੁੰਡ ਵਿੱਚ ਨਿਵਾਸ ਕਰਦੀਆਂ ਹਨ। ਖ਼ਣਿਜ਼ਇਥੇ ਲੋਹਾ, ਤਾਂਬਾ ਅਤੇ ਕੋਲਾ ਖਣਿਜ ਰੂਪ ਵਿੱਚ ਪਾਏ ਗਏ ਹਨ। ਅੰਟਾਰਕਟਿਕਾ ਬਾਰੇ ਖੋਜ ਕਰਨਾ ਵਿਗਿਆਨੀਆਂ ਲਈ ਬਹੁਤ ਰੋਮਾਂਚਕਾਰੀ ਬਣ ਗਿਆ ਹੈ। ਹਵਾਲੇ
![]() ਵਿਕੀਮੀਡੀਆ ਕਾਮਨਜ਼ ਉੱਤੇ ਅੰਟਾਰਕਟਿਕਾ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia