ਭੁਵਨ ਬਾਮ
ਭੁਵਨ ਬਾਮ ਦਿੱਲੀ, ਭਾਰਤ ਤੋਂ ਇੱਕ ਯੂਟਿਊਬ ਇੰਟਰਨੈੱਟ ਸ਼ਖਸ਼ੀਅਤ ਅਤੇ ਹਾਸ ਰਸ ਕਲਾਕਾਰ ਹੈ, ਜੋ ਆਪਣੇ ਯੂਟਿਊਬ ਚੈਨਲ ਬੀ ਬੀ ਕੀ ਵਾਈਨਜ਼ ਅਤੇ ਦਿ ਵਾਇਰਲ ਫੀਵਰ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਸਦਾ ਪਹਿਲਾ ਗਾਣਾ ਤੇਰੀ ਮੇਰੀ ਕਹਾਣੀ, ਦਿ ਵਾਇਰਲ ਫੀਵਰ 'ਤੇ ਹੀ ਰਿਲੀਜ਼ ਹੋਇਆ ਸੀ। ਭੂਵਨ ਨੇ ਟੈੱਡ ਐਕਸ ਇੰਦਰਪ੍ਰਸਥ ਸੂਚਨਾ ਤਕਨਾਲੋਜੀ ਇੰਸਟੀਚਿਊਟ ਅਤੇ ਜੇਪੀ ਸੂਚਨਾ ਤਕਨਾਲੋਜੀ ਯੂਨੀਵਰਸਿਟੀ ਵਿੱਚ ਭਾਸ਼ਣ ਵੀ ਦਿੱਤਾ ਹੈ।[1][2] 13 ਜਨਵਰੀ 2018 ਨੂੰ ਉਸਨੇ ਆਪਣੇ ਯੂਟਿਊਬ ਚੈਨਲ ਤੇ ਇੱਕ ਹੋਰ ਸਿੰਗਲ ਗਾਣਾ ਸੰਗ ਹੂੰ ਤੇਰੇ ਰਿਲੀਜ਼ ਕੀਤਾ। ਉਸ ਦਾ ਤੀਜਾ ਗਾਣਾ, ਸਫਰ 13 ਜੂਨ 2018 ਨੂੰ ਯੂਟਿਊਬ 'ਤੇ ਰਿਲੀਜ ਕੀਤਾ ਗਿਆ। ਮੁੱਢਲਾ ਜੀਵਨ ਅਤੇ ਪੜ੍ਹਾਈਭੂਵਨ ਨੇ ਰੈਸਟੋਰੈਂਟਾਂ ਵਿੱਚ ਗਾਣੇ ਗਾਉਣ ਨਾਲ ਆਪਣਾ ਸੰਗੀਤਕ ਕਰੀਅਰ ਸ਼ੁਰੂ ਕੀਤਾ। ਬਾਅਦ ਵਿੱਚ ਉਸਨੇ ਆਪਣੇ ਗਾਣੇ ਲਿਖਣੇ ਅਤੇ ਸੰਗੀਤਬੱਧ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਗਰੀਨ ਫੀਲਡ ਸਕੂਲ, ਨਵੀਂ ਦਿੱਲੀ ਤੋਂ ਸਕੂਲੀ ਪੜ੍ਹਾਈ ਕੀਤੀ ਅਤੇ ਸ਼ਹੀਦ ਭਗਤ ਸਿੰਘ ਕਾਲਜ ਤੋਂ ਬੈਚਲਰ ਡਿਗਰੀ ਪ੍ਰਾਪਤ ਕੀਤੀ।[3] ਇੰਟਰਨੈਟ ਕਰੀਅਰਉਸਨੇ ਆਪਣੇ ਇੰਟਰਨੈੱਟ ਕਰੀਅਰ ਦੀ ਸ਼ੁਰੂਆਤ ਇੱਕ ਪੱਤਰਕਾਰ ਦੀ ਵੀਡੀਓ ਨਾਲ ਕੀਤੀ ਜੋ ਇੱਕ ਔਰਤ ਨੂੰ ਕਸ਼ਮੀਰ ਹੜ੍ਹ ਕਾਰਨ ਉਸਦੇ ਪੁੱਤਰ ਦੀ ਮੌਤ ਬਾਰੇ ਅਸੰਵੇਦਨਸ਼ੀਲ ਸਵਾਲ ਪੁੱਛ ਰਹੀ ਸੀ, ਇਸ ਵਿਡੀਓ ਨੂੰ ਫੇਸਬੁੱਕ 'ਤੇ ਲੱਗਭਗ 15,000 ਵਾਰ ਦੇਖਿਆ ਜਾ ਚੁੱਕਿਆ ਸੀ। ਉਸ ਦੀ ਪਹਿਲੀ ਵੀਡੀਓ ਆਈ ਐੱਮ ਫੀਲਿੰਗ ਹੌਰਨੀ ਪਾਕਿਸਤਾਨ ਵਿੱਚ ਵਾਇਰਲ ਹੋ ਗਈ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਬਮ ਨੇ 21 ਜੂਨ 2015 ਨੂੰ ਆਪਣਾ ਯੂਟਿਊਬ ਚੈਨਲ ਬਣਾਇਆ।[4] ਬੀ ਬੀ ਕੀ ਵਾਈਨਜ਼ਬੀਬੀ ਕੀ ਵਾਈਨਜ਼ ਇੱਕ ਯੂਟਿਊਬ ਚੈਨਲ ਹੈ, ਜਿੱਥੇ 2-8 ਮਿੰਟ ਲੰਬੀਆਂ ਵੀਡੀਓ ਇੱਕ ਸ਼ਹਿਰੀ ਕਿਸ਼ੋਰ ਦੇ ਜੀਵਨ ਨੂੰ ਦਰਸਾਉਂਦੀਆਂ ਹਨ।[5] ਬਮ ਦੇ ਯੂਟਿਊਬ ਚੈਨਲ, ਬੀਬੀ ਕੀ ਵਾਈਨਜ਼ 'ਤੇ 8 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਅਤੇ 1 ਬਿਲੀਅਨ ਤੋਂ ਵੱਧ ਦੇ ਵਿਊ ਹਨ (5 ਜੂਨ 2018 ਤੱਕ)। ਪੁਰਸਕਾਰਭੂਵਨ ਬਮ ਨੇ ਸਿਓਲ, ਦੱਖਣੀ ਕੋਰੀਆ ਵਿੱਚ ਆਯੋਜਿਤ ਵੈੱਬ ਟੀਵੀ ਏਸ਼ੀਆ ਅਵਾਰਡਜ਼ 2016 ਵਿੱਚ ਯੂਟਿਊਬ 'ਤੇ ਸਭ ਤੋਂ ਪ੍ਰਸਿੱਧ ਚੈਨਲ ਲਈ ਐਵਾਰਡ ਜਿੱਤਿਆ ਸੀ।[6][7] ਹਿੰਦੁਸਤਾਨ ਟਾਈਮਸ ਨੇ ਗੇਮ ਚੇਂਜਰ ਅਵਾਰਡ ਦੇ ਪਹਿਲੇ ਐਡੀਸ਼ਨ ਵਿੱਚ ਬਮ ਨੂੰ ਸਨਮਾਨਿਤ ਕੀਤਾ ਸੀ।[8] ਹਾਲ ਹੀ ਵਿੱਚ ਭਾਰਤ ਨੇ 2017 ਦਾ ਯੂਟਿਊਬ ਸਿਰਜਣਹਾਰ ਸੰਮੇਲਨ ਗੋਲਫ ਪ੍ਰਤੀਯੋਗਤਾ ਜਿੱਤਿਆ, ਜਿਸ ਵਿੱਚ ਮੁੱਖ ਯੋਗਦਾਨ ਬੀਬੀ ਕੀ ਵਾਈਨਜ਼ ਅਤੇ ਟੈਕਨਕਲ ਗੁਰੂਜੀ ਦਾ ਸੀ।[9] ਡਿਸਕੋਗ੍ਰਾਫੀ
ਹਵਾਲੇ
|
Portal di Ensiklopedia Dunia