ਗੁਜਰਾਤ
ਗੁਜਰਾਤ(ⓘ ਗੁਜਰਾਤੀ ਭਾਸ਼ਾ ਵਿੱਚ: ગુજરાત) ਭਾਰਤ ਦੇ ਵੱਡੇ ਰਾਜਾਂ ਵਿੱਚ ਸ਼ਾਮਿਲ ਹੈ।[2][3][4][5] ਇਸ ਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਮਹਾਰਾਸ਼ਟਰ, ਉੱਤਰ ਵਿੱਚ ਰਾਜਸਥਾਨ, ਉੱਤਰ-ਪੂਰਬ ਵਿੱਚ ਮੱਧ ਪ੍ਰਦੇਸ਼ ਹੈ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਹੈ, ਅਤੇ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਹੈ। ਅਹਿਮਦਾਬਾਦ ਗੁਜਰਾਤ ਦਾ ਇੱਕਲਾ ਮਹਾਨਗਰ ਸ਼ਹਿਰ ਹੈ।[6] ਗੁਜਰਾਤ ਰਾਜ ਮਈ 1, 1960 ਨੂੰ ਸਥਾਪਿਤ ਹੋਇਆ ਸੀ। ਨਦੀਆਂਨਰਮਦਾ ਦਰਿਆ, ਤਾਪਤੀ ਦੁਆਬਾ ਦਰਿਆ, ਸਾਬਰਮਤੀ ਦਰਿਆ ਉਦਯੋਗਰਾਜ ਦਾ ਮੁੱਖ ਉਦਯੋਗ ਕੱਪਡ਼ਾ ਉਦਯੋਗ ਹੈ।ਇਸ ਤੋਂ ਬਿਨਾ ਕਪਾਹ, ਤੰਬਾਕੂ, ਦਵਾਈਆਂ, ਰਸਾਇਣਿਕ, ਕਾਗਜ਼, ਸੀਮੈਂਟ ਅਤੇ ਖੰਡ ਵੀ ਇੱਥੋਂ ਦੇ ਮਹੱਤਵਪੂਰਨ ਉਦਯੋਗ ਹਨ। ਰਾਜ ਵਿੱਚ ਸੋਡਾ ਐਸ਼, ਕਾਸਟਿਕ ਸੋਡਾ ਅਤੇ ਰਸਾਇਣਿਕ ਖਾਦ ਵੱਡੀ ਮਾਤਰਾ ਵਿੱਚ ਪੈਦਾ ਹੁੰਦੀ ਹੈ। ਇਹ ਰਾਜ ਲੂਣ ਉਤਪਾਦਨ ਵਿੱਚ ਵੀ ਭਾਰਤ ਦਾ ਮੁੱਖ ਰਾਜ ਹੈ। ਯੂਨੀਵਰਸਿਟੀਗੁਜਰਾਤ ਖੇਤੀਬਾੜੀ ਯੂਨੀਵਰਸਿਟੀ, ਗੁਜਰਾਤ ਆਯੂਰਵੇਦ ਯੂਨੀਵਰਸਿਟੀ, ਗੁਜਰਾਤ ਯੂਨੀਵਰਸਿਟੀ, ਗੁਜਰਾਤ ਵਿੱਦਿਆਪੀਠ, ਮਹਾਰਾਜ ਸਾਇਜੀ ਰਾਓ ਯੂਨੀਵਰਸਿਟੀ, ਸਰਦਾਰ ਪਟੇਲ ਯੂਨੀਵਰਸਿਟੀ, ਸੌਰਾਸ਼ਟਰ ਯੂਨੀਵਰਸਿਟੀ, ਦੱਖਣੀ ਗੁਜਰਾਤ ਯੂਨੀਵਰਸਿਟੀ ਕੈਂਪਸ ਇੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ। ਪ੍ਰਸਿੱਧ ਸ਼ਖਸੀਅਤਾਂ
ਬਾਹਰੀ ਕੜੀਆਂ
ਫੋਟੋ ਗੈਲਰੀ
ਹਵਾਲੇ
![]() ਵਿਕੀਮੀਡੀਆ ਕਾਮਨਜ਼ ਉੱਤੇ ਗੁਜਰਾਤ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia