ਭੋਲਾਭਾਈ ਪਟੇਲਭੋਲਾਭਾਈ ਪਟੇਲ (ਗੁਜਰਾਤੀ: ભોળાભાઈ પટેલ) ਇੱਕ ਭਾਰਤੀ ਗੁਜਰਾਤੀ ਲੇਖਕ ਸੀ. ਉਸਨੇ ਗੁਜਰਾਤ ਯੂਨੀਵਰਸਿਟੀ ਵਿੱਚ ਕਈ ਭਾਸ਼ਾਵਾਂ ਪੜ੍ਹਾਈਆਂ ਅਤੇ ਵੱਖ ਵੱਖ ਭਾਸ਼ਾਵਾਂ ਵਿੱਚ ਸਾਹਿਤ ਦਾ ਤੁਲਨਾਤਮਕ ਅਧਿਐਨ ਕੀਤਾ। ਉਸ ਨੇ ਵਿਆਪਕ ਤੌਰ ਤੇ ਅਨੁਵਾਦ ਕੀਤਾ ਅਤੇ ਲੇਖ ਅਤੇ ਸਫ਼ਰਨਾਮੇ ਲਿਖੇ। ਉਸ ਨੂੰ 2008 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[1] ਜ਼ਿੰਦਗੀਪਟੇਲ ਦਾ ਜਨਮ 7 ਅਗਸਤ 1934 ਨੂੰ ਗੁਜਰਾਤ ਦੇ ਗਾਂਧੀਨਗਰ ਨੇੜੇ ਸੋਜਾ ਪਿੰਡ ਵਿੱਚ ਹੋਇਆ ਸੀ।[2] ਉਸਨੇ 1952 ਵਿੱਚ ਐਸਐਸਸੀ ਪੂਰੀ ਕੀਤੀ। ਉਸਨੇ 1957 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਸੰਸਕ੍ਰਿਤ, ਹਿੰਦੀ ਅਤੇ ਭਾਰਤੀ ਸਭਿਆਚਾਰ ਵਿੱਚ ਬੈਚੂਲਰ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਗੁਜਰਾਤ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕੀਤੀ ਅਤੇ ਉਸਨੇ 1960 ਵਿੱਚ ਹਿੰਦੀ ਵਿੱਚ ਮਾਸਟਰ ਦੀ ਡਿਗਰੀ, 1968 ਵਿੱਚ ਅੰਗਰੇਜ਼ੀ ਵਿੱਚ ਬੈਚੂਲਰ, 1970 ਵਿੱਚ ਅੰਗਰੇਜ਼ੀ ਅਤੇ ਭਾਸ਼ਾ ਦੇ ਵਿਗਿਆਨ ਵਿੱਚ ਮਾਸਟਰ ਅਤੇ 1977 ਵਿੱਚ ਹਿੰਦੀ ਵਿੱਚ ਪੀਐਚਡੀ ਪੂਰੀ ਕੀਤੀ। ਗੁਜਰਾਤੀ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਦੌਰਾਨ ਗੁਜਰਾਤੀ ਲੇਖਕ ਉਮਾਸ਼ੰਕਰ ਜੋਸ਼ੀ ਉਨ੍ਹਾਂ ਦੇ ਗੁਜਰਾਤੀ ਦੇ ਲੈਕਚਰਾਰ ਸਨ। ਜੋਸ਼ੀ ਨੇ ਉਸਦੇ ਸਾਹਿਤਕ ਸੁਹਜ ਸੁਆਦ ਅਤੇ ਆਲੋਚਨਾਤਮਕ ਪਰਖ ਨੂੰ ਪ੍ਰਭਾਵਤ ਕੀਤਾ।[3] ਉਸਨੇ 1971 ਵਿੱਚ ਜਰਮਨ ਅਤੇ ਭਾਸ਼ਾ ਵਿਗਿਆਨ ਵਿੱਚ 1974 ਵਿੱਚ ਡਿਪਲੋਮਾ ਵੀ ਪੂਰਾ ਕੀਤਾ।[4] ਪਟੇਲ ਨੇ ਵਿਸ਼ਵ-ਭਾਰਤੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਪ੍ਰਾਪਤ ਕੀਤੀ ਜਿੱਥੇ ਉਸਨੇ ਭਾਰਤੀ ਸਾਹਿਤ ਦਾ ਤੁਲਨਾਤਮਕ ਅਧਿਐਨ ਕੀਤਾ।[5][6] ਪਟੇਲ ਵਿਆਹਿਆ ਹੋਇਆ ਸੀ ਅਤੇ ਉਸਦੇ ਤਿੰਨ ਬੱਚੇ ਸਨ। ਉਸਨੇ ਆਪਣੇ ਅਧਿਆਪਨ ਦੇ ਜੀਵਨ ਦੀ ਸ਼ੁਰੂਆਤ ਮੋਦਾਸਾ ਦੇ ਇੱਕ ਪ੍ਰਾਇਮਰੀ ਸਕੂਲ ਤੋਂ ਕੀਤੀ। ਉਸਨੇ 1960 ਤੋਂ 1969 ਤੱਕ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਆਰਟਸ ਕਾਲਜ ਵਿੱਚ ਪੜ੍ਹਾਇਆ। ਬਾਅਦ ਵਿੱਚ ਉਸਨੇ ਗੁਜਰਾਤ ਯੂਨੀਵਰਸਿਟੀ ਵਿੱਚ ਸਕੂਲ ਆਫ ਲੈਂਗੁਏਜਜ਼ ਦੇ ਹਿੰਦੀ ਵਿਭਾਗ ਵਿੱਚ ਪੜ੍ਹਾਇਆ ਅਤੇ ਇਸ ਦੇ ਮੁਖੀ ਵਜੋਂ ਸੇਵਾ ਕੀਤੀ। ਇਥੇ ਸੰਨ 1969 ਤੋਂ 1994 ਵਿੱਚ ਸੇਵਾਮੁਕਤ ਹੋਣ ਤਕ ਰਿਹਾ। ਪਟੇਲ ਨੇ 1983-84 ਵਿੱਚ ਵਿਸ਼ਵ-ਭਾਰਤੀ ਯੂਨੀਵਰਸਿਟੀ, ਸ਼ਾਂਤੀਨੀਕੇਤਨ ਵਿੱਚ ਅਤੇ ਵਿਦਿਆ ਭਵਨ ਦੇ ਮਨੁੱਖੀ ਸੰਸਥਾ ਦੇ ਇੰਸਟੀਚਿਊਟ ਵਿੱਚ ਤੁਲਨਾਤਮਕ ਸਾਹਿਤ ਦੇ ਫੈਲੋ ਵਜੋਂ ਸੇਵਾ ਕੀਤੀ ਸੀ। ਉਹ ਇੰਸਟੀਚਿਊਟ ਦਾ ਟਰੱਸਟੀ ਵੀ ਸੀ ਜਿਸਨੇ ਗੁਜਰਾਤੀ ਵਿਸ਼ਵਕੋਸ਼ ਪ੍ਰਕਾਸ਼ਤ ਕੀਤਾ। ਉਸਨੇ 2011 ਤੋਂ ਗੁਜਰਾਤੀ ਸਾਹਿਤ ਪਰਿਸ਼ਦ ਦੇ ਪ੍ਰਧਾਨ ਵਜੋਂ 2012 ਵਿੱਚ ਆਪਣੀ ਮੌਤ ਤੱਕ ਸੇਵਾ ਨਿਭਾਈ। ਉਸਨੇ 1974 ਤੋਂ ਤਿੰਨ ਦਹਾਕਿਆਂ ਲਈ ਗੁਜਰਾਤੀ ਸਾਹਿਤ ਪਰਿਸ਼ਦ ਦੇ ਮਾਸਕ ਪੱਤਰ ਪਰਬ ਦਾ ਸੰਪਾਦਨ ਕੀਤਾ।[2][5][6][7] ਦਿਲ ਦਾ ਦੌਰਾ ਪੈਣ ਕਾਰਨ 20 ਮਈ, 2012 ਨੂੰ ਅਹਿਮਦਾਬਾਦ ਵਿਖੇ ਉਸ ਦੀ ਮੌਤ ਹੋ ਗਈ।[6][7] ਸਾਹਿਤਕ ਕੰਮਪਟੇਲ ਨੇ 52 ਤੋਂ ਵੱਧ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਸਨ। ਉਹ ਇੱਕ ਬਹੁਪੱਖੀ ਵਿਅਕਤੀ ਸੀ ਜੋ ਗੁਜਰਾਤੀ, ਹਿੰਦੀ, ਬੰਗਾਲੀ, ਅਸਾਮੀਆ, ਉੜੀਆ, ਜਰਮਨ, ਫ੍ਰੈਂਚ, ਮਰਾਠੀ, ਪੁਰਿਆ ਅਤੇ ਸੰਸਕ੍ਰਿਤ ਰਵਾਨਗੀ ਨਾਲ ਬੋਲ ਸਕਦਾ ਸੀ। ਉਸਨੇ ਇਨ੍ਹਾਂ ਭਾਸ਼ਾਵਾਂ ਤੋਂ ਬਹੁਤ ਸਾਰੀਆਂ ਕਿਤਾਬਾਂ ਦਾ ਗੁਜਰਾਤੀ ਵਿੱਚ ਅਤੇ ਗੁਜਰਾਤੀ ਤੋਂ ਇਨ੍ਹਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ। ਉਸ ਨੇ ਆਪਣੀਆਂ ਯੂਰਪ ਅਤੇ ਅਮਰੀਕਾ ਦੀਆਂ ਯਾਤਰਾਵਾਂ ਬਾਰੇ ਸਾਹਿਤਕ ਯਾਤਰਾਨਾਮੇ ਲਿਖੇ। ਪਟੇਲ ਪ੍ਰਾਚੀਨ ਕਵੀ ਕਾਲੀਦਾਸ ਅਤੇ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਦਾ ਮਾਹਰ ਸੀ।[2][5][7] ਹਵਾਲੇ
|
Portal di Ensiklopedia Dunia