ਮਕਲੌਡ ਗੰਜ
ਮਕਲੌਡ ਗੰਜ ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਮੌਜੂਦ ਧਰਮਸ਼ਾਲਾ ਦਾ ਉੱਪਨਗਰ ਹੈ। ਤਿੱਬਤੀਆਂ ਦੀ ਵੱਡੀ ਅਬਾਦੀ ਕਾਰਨ ਇਹਨੂੰ ਛੋਟਾ ਲ੍ਹਾਸਾ ਜਾਂ ਢਾਸਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਤਿੱਬਤੀ ਜਲਾਵਤਨੀ ਸਰਕਾਰ ਦੇ ਹੈੱਡਕੁਆਟਰ ਮਕਲੌਡ ਗੰਜ ਵਿੱਚ ਸਥਿਤ ਹਨ। ਇਸ ਦੀ ਔਸਤ ਉੱਚਾਈ 2,082 ਮੀਟਰ (6,831 ਫੁੱਟ) ਹੈ। ਇਹ ਧੌਲਾਧਾਰ ਸੀਮਾ ਜਿਸ ਦੀ ਸਭ ਤੋਂ ਉੱਚੀ ਚੋਟੀ ਹਨੂੰਮਾਨ ਦਾ ਟਿੱਬਾ ਹੈ, ਪਿੱਛੇ ਸਥਿਤ ਹੈ। ਉਸ ਦੀ ਉੱਚਾਈ ਤਕਰੀਬਨ 5,639 ਮੀਟਰ ਤੇ ਹੈ।[1] ਨਿਰੁਕਤੀਮੈਕਲੋਡ ਗੰਜ ਦਾ ਨਾਮਕਰਨ ਪੰਜਾਬ ਦੇ ਉੱਪ ਰਾਜਪਾਲ ਸਰ ਡਾਨਲਡ ਫ੍ਰੀਐਲ ਮਕਲੌਡ ਦੇ ਨਾਂ ਉੱਤੇ ਅਧਾਰਤ ਹੈ, ਜਿਸਦਾ ਪਿਛੇਤਰ ਗੰਜ ਉਰਦੂ ਸ਼ਬਦ ਗੁਆਂਢ ਦਾ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ।[2][3][4] ਆਵਾਜਾਈਹਵਾਈਸਬਤੋਂ ਨਜ਼ਦੀਕੀ ਹਵਾਈ ਅੱਡਾ ਗੱਗਲ ਹਵਾਈ ਅੱਡਾ ਹੈ ਜੋ ਕੀ ਧਰਮਸ਼ਾਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ। ਰੇਲਵੇਕਾਂਗੜਾ ਘਾਟੀ ਰੇਲਵੇ ਲਾਈਨ ਦਾ ਨਜ਼ਦੀਕੀ ਰੇਲਵੇ ਸਟੇਸ਼ਨ ਕਾਂਗੜਾ ਤੇ ਨਾਗਰੋਤਾ(ਤਕਰੀਬਨ 20 ਕਿਲੋਮੀਟਰ)ਤੇ ਸਤਿਥ ਹਨ। ਸਬਤੋਂ ਨਜ਼ਦੀਕੀ ਰੇਲ ਪਠਾਨਕੋਟ (85 ਕਿਲੋਮੀਟਰ) ਤੇ ਸਤਿਥ ਹੈ। ਸੈਰ ਸਪਾਟਾ![]() ![]() ![]() ![]() ਸੈਰ ਸਪਾਟਾ ਇੱਥੇ ਦਾ ਮਹੱਤਵਪੂਰਨ ਉਦਯੋਗ ਹੈ ਪਰ ਇੱਥੇ ਬਹੁਤ ਲੋਕ ਤਿੱਬਤੀ ਬੁੱਧ ਧਰਮ, ਸਭਿਆਚਾਰ, ਸ਼ਿਲਪਕਲਾ ਆਦਿ ਦਾ ਅਧਿਐਨ ਕਰਨ ਲਈ ਆਂਦੇ ਹਨ। ਇਹ ਸ਼ਹਿਰ ਤਿੱਬਤੀ ਸ਼ਿਲਪ-ਵਿੱਦਿਆ ਥੰਗਕਾਸ, ਤਿੱਬਤੀ ਗਲੀਚੇ, ਕੱਪੜੇ, ਸਮਾਰਕਾਂ ਲਈ ਵੀ ਪ੍ਰਸਿੱਧ ਮਨਿਆ ਜਾਂਦਾ ਹੈ। ਤਿੱਬਤੀ ਟਿਕਾਣੇਸਬਤੋਂ ਮਸ਼ਹੂਰ ਤਿੱਬਤੀ ਟਿਕਾਣਾ ਤਸੁਲਗਖੰਗ ਹੈ ਜੋ ਕਿ ਦਲਾਈ ਲਾਮਾ ਦਾ ਮੰਦਿਰ ਹੈ। ਇਸ ਵਿੱਚ ਸ਼ਕਿਆਮੁਨੀ, ਅਵਾਲੋਕਿਤੇਸਵਰਾ, ਤੇ ਪਦਮਸੰਭਵਾ ਦੀ ਮੂਰਤੀਆਂ ਹਨ। ਬਾਕੀ ਹੋਰ ਤਿੱਬਤੀ ਟਿਕਾਣਿਆਂ ਵਿਚੋ:
ਧਰਮਸ਼ਾਲਾ ਇੰਟਰਨੈਸ਼ਨਲ ਫਿਲਮ ਫੈਸਟੀਵਲਧਰਮਸ਼ਾਲਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੈਕਲਿਓਡਗੰਜ ਵਿੱਚ 2012 ਨਵੰਬਰ ਦੇ ਪਹਿਲੇ ਚਾਰ ਦਿਨਾਂ ਵਿੱਚ ਸ਼ੁਰੂ ਹੋਇਆ ਜਿੱਥੇ ਭਾਰਤੀ ਤੇ ਵਿਸ਼ਵ ਸਿਨੇਮਾ ਫ਼ਿਕਸ਼ਨ, ਦਸਤਾਵੇਜ਼ੀ ਆਦਿ ਦਿਖਾਈ ਜਾਣਦੀ ਹੈ। ਹੋਰ ਥਾਂਵਾਂਹੋਰ ਨਜ਼ਦੀਕੀ ਅਧਿਆਤਮਿਕ ਆਕਰਸ਼ਣ ਜਿਂਵੇ ਕਿ:
ਤੇ ਇੰਨਾਂ ਤੋ ਇਲਾਵਾ ਹੋਰ ਥਾਂਵਾਂ ਜਿੱਦਾਂ ਕਿ: ਤਰੀਉਂਦ ਪਹਾੜੀਇਹ ਧਰਮਸ਼ਾਲਾ ਦਾ ਇੱਕ ਦਿਨ ਦੀ ਯਾਤਰਾ ਹੈ ਜੋ ਕਿ ਮੈਕਲਿਓਡਗੰਜ ਤੋਂ 9 ਕਿਲੋਮੀਟਰ ਦੀ ਦੂਰੀ ਤੇ ਹੈ। ਮਾਰੂਥਲ ਵਿੱਚ ਸੇਂਟ ਜੋਨਇੱਕ ਅੰਗਲੀਕੀ ਚਰਚ ਜੋ ਕਿ ਫ਼ੋਰਸਿਥ ਗੰਜ ਦੇ ਕੋਲ ਜੰਗਲ ਵਿੱਚ ਸਤਿਥ ਹੈ। ਚਰਚ ਦੀ ਨਿਓ-ਗੋਥਿਕ ਪੱਥਰ ਦੀ ਇਮਾਰਤ ਦੀ ਬਣਾਵਟ 1852 ਵਿੱਚ ਹੋਈ ਸੀ. ਇਹ ਥਾਂ ਬ੍ਰਿਟਿਸ਼ ਵਾਇਸਰੋਏ ਲਾਰਡ ਐਲਗਿਨ ਦਾ ਸਮਾਰਕ ਤੇ ਕਬਰਸਤਾਨ ਵੀ ਹੈ। ਇਹ ਚਰਚ ਦੀ ਇਮਾਰਾਤ ਲੇਡੀ ਐਲਗਿਨ ਦੁਆਰਾ ਭੇਟ ਕਿੱਤੇ ਬੇਲਜਿਅਨ ਡੱਬੇ ਦੇ ਕੱਚ ਦੀ ਤਾਕੀਆਂ ਕਾਰਨ ਵੀ ਮਸ਼ਹੂਰ ਮਨਿਆ ਜਾਂਦਾ ਹੈ। ਡਾਲ ਲੇਕਇੱਕ ਚੋਟੀ ਝੀਲ ਜੋ ਕਿ ਮੈਕਲਿਓਡਗੰਜ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਇੱਥੇ ਸਾਲਾਨਾ ਮੇਲਾ ਅਗਸਤ ਜ ਸਤੰਬਰ ਦੇ ਮਹੀਨੇ ਵਿੱਚ ਲਗਦਾ ਹੈ ਤੇ ਗੱਡੀ ਬਰਾਦਰੀ ਦੇ ਲੋਕ ਆਂਦੇ ਹਨ। ਇੱਥੇ ਨਜ਼ਦੀਕ ਹੀ ਇੱਕ ਪੁਰਾਣਾ ਮੰਦਿਰ ਵੀ ਹੈ। ਗੈਲਰੀ
ਹਵਾਲੇ
|
Portal di Ensiklopedia Dunia