ਮਨਪ੍ਰੀਤ ਸਿੰਘ ਬਾਦਲ
ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖ਼ਜ਼ਾਨਾ ਮੰਤਰੀ[1][2] ਹਨ। ਉਹ ਦੂਜੀ ਵਾਰ ਵਿੱਤ ਮੰਤਰੀ ਦੇ ਉਹਦੇ ਤੇ ਬੈਠੇ ਹਨ। ਉਨ੍ਹਾਂ ਦਾ ਤਾਲੁਕ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਬਠਿੰਡਾ ਸ਼ਹਿਰ ਤੋਂ ਚੋਣ ਜਿੱਤੇ ਹਨ[3]| ਮੁੱਢਲੀ ਜ਼ਿੰਦਗੀਮਨਪ੍ਰੀਤ ਸਿੰਘ ਬਾਦਲ ਦਾ ਜਨਮ ਪਿੰਡ ਬਾਦਲ, ਜ਼ਿਲ੍ਹਾ ਮੁਕਤਸਰ ਵਿਖੇ 26 ਜੁਲਾਈ 1962 ਨੂੰ ਹੋਇਆ। ਉਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਹਨ| ਉਨ੍ਹਾਂ ਨੇ ਪੜ੍ਹਾਈ ਦੂਨ ਸਕੂਲ (ਦੇਹਰਾਦੂਨ) ਅਤੇ ਸੇਂਟ ਸਟੀਫਨਜ਼ ਕਾਲਜ (ਦਿੱਲੀ) ਵਿੱਚ ਹਾਸਲ ਕੀਤੀ। ਉਸ ਤੋ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਆਫ਼਼ ਲੰਡਨ ਤੋਂ ਵਕਾਲਤ ਦੀ ਤਾਲੀਮ ਹਾਸਲ ਕੀਤੀ। ਸਿਆਸੀ ਜੀਵਨਸ਼੍ਰੋਮਣੀ ਅਕਾਲੀ ਦਲਉਨ੍ਹਾਂ ਦਾ ਸਿਆਸੀ ਜੀਵਨ 1995 ਵਿੱਚ ਸ਼ੁਰੂ ਹੋਇਆ ਜਦੋਂ ਮਨਪ੍ਰੀਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਗਿੱਦੜਬਾਹਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ, ਜਿਸ ਵਿੱਚ ਉਹ ਕਾਮਯਾਬ ਰਹੇ। 1997, 2002 ਅਤੇ 2007 ਵਿੱਚ ਉਹ ਫੇਰ ਜੇਤੂ ਰਹੇ। 2007 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਦਿੱਤਾ, ਪਰ ਅਕਤੂਬਰ 2010 ਵਿੱਚ ਆਪਸੀ ਮਤਭੇਦ ਦੇ ਕਾਰਨ ਮਨਪ੍ਰੀਤ ਨੂੰ ਵਜ਼ਾਰਤ ਤੋਂ ਖ਼ਾਰਜ[4][5] ਕਰ ਦਿੱਤਾ ਗਿਆ। ਪੀਪਲਜ਼ ਪਾਰਟੀ ਆਫ਼ ਪੰਜਾਬਸ਼੍ਰੋਮਣੀ ਅਕਾਲੀ ਦਲ ਛੱਡਣ ਮਗਰੋਂ ਮਨਪ੍ਰੀਤ ਨੇ ਮਾਰਚ 2011 ਵਿੱਚ ਆਪਣੀ ਸਿਆਸੀ ਜਮਾਤ ਬਣਾਈ, ਜਿਸ ਦਾ ਨਾ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਰੱਖਿਆ। 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੀ.ਪੀ.ਪੀ. ਨੇ ਸੀ.ਪੀ.ਆਈ., ਸੀ.ਪੀ.ਆਈ.ਐੱਮ, ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨਾਲ ਗੱਠਜੋੜ ਕੀਤਾ ਪਰ ਇਸ ਗੱਠਜੋੜ ਨੂੰ ਸਫਲਤਾ ਨਹੀਂ ਮਿਲੀ। ਭਾਰਤੀ ਰਾਸ਼ਟਰੀ ਕਾਂਗਰਸਜਨਵਰੀ 2016 ਵਿੱਚ ਮਨਪ੍ਰੀਤ ਨੇ ਪੀ.ਪੀ.ਪੀ. ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਕਰ ਲਿਆ[6], ਅਤੇ ਫਰਵਰੀ-ਮਾਰਚ 2017 ਵਿੱਚ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਤਰਫ਼ੋਂ ਚੋਣ ਲੜੀ। ਉਹ 18,480 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਦੀਪਕ ਬਾਂਸਲ ਤੋ ਜਿੱਤ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਤੀਜੇ ਨੰਬਰ ਤੇ ਆਏ। ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਖ਼ਜ਼ਾਨਾ ਮੰਤਰੀ ਬਣਾਇਆ ਗਿਆ। ਭਾਰਤੀ ਜਨਤਾ ਪਾਰਟੀਮਨਪ੍ਰੀਤ ਸਿੰਘ ਬਾਦਲ ਨੇ 19 ਜਨਵਰੀ 2023 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਛੱਡ ਦਿੱਤੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚੁਣ ਲਿਆ।[7][8] ਨਿੱਜੀ ਜੀਵਨਮਨਪ੍ਰੀਤ ਦੀ ਘਰਵਾਲੀ ਦਾ ਨਾਂ ਵੀਨੂੰ ਬਾਦਲ[9] ਹੈ| ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਹਵਾਲੇ
|
Portal di Ensiklopedia Dunia