ਮਨਮਥਨਾਥ ਗੁਪਤ
ਮਨਮਥ ਨਾਥ ਗੁਪਤ (7 ਫਰਵਰੀ 1908 – 26 ਅਕਤੂਬਰ 2000) ਇੱਕ ਭਾਰਤੀ ਸੁਤੰਤਰਤਾ ਸੰਗਰਾਮੀ, ਮਾਰਕਸਵਾਦੀ ਕ੍ਰਾਂਤੀਕਾਰੀ ਲੇਖਕ ਅਤੇ ਹਿੰਦੀ, ਅੰਗਰੇਜ਼ੀ ਅਤੇ ਬੰਗਾਲੀ ਵਿੱਚ ਸਵੈ-ਜੀਵਨੀ, ਇਤਿਹਾਸਕ ਅਤੇ ਗਲਪ ਕਿਤਾਬਾਂ ਦਾ ਲੇਖਕ ਸੀ। ਉਹ 13 ਸਾਲ ਦੀ ਉਮਰ ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਕੁੱਦ ਪਿਆ ਸੀ ਅਤੇ ਉਹ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਇੱਕ ਸਰਗਰਮ ਮੈਂਬਰ ਸੀ। ਉਸਨੇ 1925 ਵਿੱਚ ਮਸ਼ਹੂਰ ਕਾਕੋਰੀ ਰੇਲ ਡਕੈਤੀ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਉਸਨੂੰ 14 ਸਾਲ ਦੀ ਕੈਦ ਹੋਈ। 1937 ਵਿਚ ਜੇਲ੍ਹ ਤੋਂ ਰਿਹਾਅ ਹੋ ਕੇ ਉਸ ਨੇ ਬ੍ਰਿਟਿਸ਼ ਸਰਕਾਰ ਵਿਰੁੱਧ ਲਿਖਣਾ ਸ਼ੁਰੂ ਕਰ ਦਿੱਤਾ। ਉਸਨੂੰ 1939 ਵਿੱਚ ਦੁਬਾਰਾ ਸਜ਼ਾ ਸੁਣਾਈ ਗਈ ਸੀ ਅਤੇ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਇੱਕ ਸਾਲ ਪਹਿਲਾਂ 1946 ਵਿੱਚ ਰਿਹਾ ਕੀਤਾ ਗਿਆ ਸੀ। ਉਸਨੇ ਇੱਕ ਕ੍ਰਾਂਤੀਕਾਰੀ ਦੇ ਦ੍ਰਿਸ਼ਟੀਕੋਣ ਤੋਂ ਸੁਤੰਤਰਤਾ ਲਈ ਭਾਰਤੀ ਸੰਘਰਸ਼ ਦੇ ਇਤਿਹਾਸ 'ਤੇ ਕਈ ਕਿਤਾਬਾਂ ਲਿਖੀਆਂ ਹਨ । ਉਹ ਹਿੰਦੀ ਸਾਹਿਤਕ ਮੈਗਜ਼ੀਨ ਅੱਜਕਲ ਦਾ ਸੰਪਾਦਕ ਵੀ ਰਿਹਾ। ਮੁਢਲਾ ਜੀਵਨਮਨਮਥ ਨਾਥ ਗੁਪਤ ਦਾ ਜਨਮ ਵੀਰੇਸ਼ਵਰ ਗੁਪਤ ਦੇ ਘਰ 7 ਫਰਵਰੀ 1908 ਨੂੰ ਬ੍ਰਿਟਿਸ਼ ਭਾਰਤ ਦੇ ਕਾਸ਼ੀ ਰਾਜ ਦੇ ਸ਼ਹਿਰ ਬਨਾਰਸ ਵਿੱਚ ਹੋਇਆ ਸੀ। ਉਸਦੇ ਦਾਦਾ ਆਦਿਆ ਪ੍ਰਸਾਦ ਗੁਪਤ ਬੰਗਾਲ ਦੇ ਹੁਗਲੀ ਜ਼ਿਲੇ ਦੇ ਮੂਲ ਨਿਵਾਸੀ ਸਨ ਜੋ ਸਾਲ 1880 ਵਿੱਚ ਉੱਥੋਂ ਉੱਤਰ ਪ੍ਰਦੇਸ਼ ਵਿੱਚ ਬਨਾਰਸ ਵਿੱਚ ਆ ਕੇ ਵਸ ਗਏ ਸਨ। ਮਨਮਥ ਨੇ ਆਪਣੀ ਮੁਢਲੀ ਸਿੱਖਿਆ ਨੇਪਾਲ ਦੇ ਬਿਰਾਟਨਗਰ ਵਿੱਚ ਪ੍ਰਾਪਤ ਕੀਤੀ ਜਿੱਥੇ ਉਸਦਾ ਪਿਤਾ ਇੱਕ ਸਕੂਲ ਦਾ ਹੈੱਡਮਾਸਟਰ ਸੀ ।ਜਦੋਂ ਉਸਦੇ ਪਿਤਾ ਨੂੰ ਬਾਅਦ ਵਿੱਚ ਬਨਾਰਸ ਵਿੱਚ ਨੌਕਰੀ ਮਿਲ ਗਈ, ਤਾਂ ਮਨਮਥ ਨੂੰ ਅੱਗੇ ਦੀ ਪੜ੍ਹਾਈ ਲਈ ਕਾਸ਼ੀ ਵਿਦਿਆਪੀਠ ਵਿੱਚ ਦਾਖਲ ਕਰਵਾਇਆ ਗਿਆ। ਇਹ ਵੀ ਵੇਖੋਹਵਾਲੇ |
Portal di Ensiklopedia Dunia