ਮਨਮੋਹਨ ਸਿੰਘ ਦਾਊਂ

ਮਨਮੋਹਨ ਸਿੰਘ ਦਾਊਂ
ਜਨਮ(1941-09-22)22 ਸਤੰਬਰ 1941[1]
ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਰਾਜ
ਕਿੱਤਾਕਵੀ, ਬਾਲ ਕਹਾਣੀਕਾਰ, ਗੀਤਕਾਰ
ਭਾਸ਼ਾਪੰਜਾਬੀ
ਸਿੱਖਿਆਐਮ ਏ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ
ਜੀਵਨ ਸਾਥੀਸ. ਕੌਰ
ਬੱਚੇ2

ਮਨਮੋਹਨ ਸਿੰਘ ਦਾਊਂ (ਜਨਮ 22 ਸਤੰਬਰ 1941) ਪੰਜਾਬੀ ਦੇ ਮਸ਼ਹੂਰ ਲੇਖਕ ਤੇ ਕਵੀ ਹਨ। ਉਨ੍ਹਾਂ ਦਾ ਜਨਮ ਸਰੂਪ ਸਿੰਘ ਦੇ ਗਰ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦੇ ਮਾਤਾ ਪਿਤਾ ਗੁਰੁ ਘਰ ਦੇ ਸ਼ਰਧਾਲੂ ਸਨ। ਦਾਊਂ ਮਨ ਦੇ ਕੋਮਲ ਅਤੇ ਸੁਹਜਵਾਦੀ ਕਵੀ ਹਨ। ਉਹ ਕੁਦਰਤ, ਫੁੱਲਾਂ ਅਤੇ ਬੱਚਿਆਂ ਨੁੰ ਦਿਲ ਦੀਆਂ ਗਹਿਰਾਈਆਂ ਵਿਚੋਂ ਪਿਆਰ ਕਰਦੇ ਹਨ।

ਸਾਹਿਤ

ਆਪ ਨੂੰ ਸਾਹਿਤ ਦੀ ਗੁੜਤੀ ਆਪਣੇ ਪਿਤਾ ਪਾਸੋਂ ਵਿਰਸੇ ਵਿਚ ਹੀ ਮਿਲੀ ਸੀ ਕਿਉਂਕਿ ਉਹ ਵੀ ਇਕ ਸੁਲਝੇ ਹੋਏ ਅਧਿਆਪਕ ਸਨ। ਹੁਣ ਤੱਕ ਉਨ੍ਹਾਂ ਨੇ ਪੰਜਾਬੀ ਬਾਲ-ਸਾਹਿਤ ਲਈ ਵੱਖ-ਵੱਖ ਵਿਧਾਵਾਂ ਵਿੱਚ 36 ਪੁਸਤਕਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਧਰਤੀ ਦੇ ਰੰਗ, ਗੀਤਾਂ ਦੇ ਘੁੰਗਰੂ, ਬੋਲਾਂ ਦੇ ਖੰਭ, ਸ਼ਾਇਰੀ-ਸਾਗਰ, ਤਿੱਪ ਤੇ ਕਾਇਨਾਤ, ਉਦਾਸੀਆਂ ਦਾ ਬੂਹਾ ਸੁਲਖਣੀ ਆਦਿ ਸ਼ਾਮਿਲ ਹਨ ।

ਸਨਮਾਨ

  • ਸਾਲ 2011 ਦਾ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ

ਰਚਨਾਵਾਂ

  • ਧਰਤੀ ਦੇ ਰੰਗ
  • ਗੀਤਾਂ ਦੇ ਘੁੰਗਰੂ
  • ਬੋਲਾਂ ਦੇ ਖੰਭ
  • ਸ਼ਾਇਰੀ-ਸਾਗਰ
  • ਤਿੱਪ ਤੇ ਕਾਇਨਾਤ
  • ਉਦਾਸੀਆਂ ਦਾ ਬੂਹਾ ਸੁਲਖਣੀ

ਹਵਾਲੇ

  1. Giani Maha Singh (2009) [1977]. Gurmukh Jeevan. New Delhi: Bhai Vir Singh Sahit Sadan.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya