ਮਨਸਾ
ਮਨਸਾ, ਨੂੰ ਮਨਸਾ ਦੇਵੀ ਵੀ ਕਿਹਾ ਜਾਂਦਾ ਹੈ, ਸੱਪਾਂ ਦੀ ਇੱਕ ਹਿੰਦੂ ਦੇਵੀ ਹੈ, ਜਿਸ ਦੀ ਪੂਜਾ ਕੀਤੀ ਜਾਂਦੀ ਹੈ। ਮਨਸਾ ਨੂੰ ਮੁੱਖ ਤੌਰ 'ਤੇ ਬੰਗਾਲ ਅਤੇ ਉੱਤਰ ਅਤੇ ਪੂਰਬੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਪੂਜਿਆ ਜਾਂਦਾ ਹੈ। ਮੁੱਖ ਰੂਪ 'ਚ ਸੱਪ ਦੇ ਡੰਗੇ ਦੀ ਰੋਕਥਾਮ ਤੇ ਇਲਾਜ ਅਤੇ ਜਣਨ ਤੇ ਖੁਸ਼ਹਾਲੀ ਲਈ ਵੀ ਜਾਣੀ ਜਾਂਦੀ ਹੈ। ਮਨਸਾ ਅਸਤਿਕਾ ਦੀ ਮਾਂ, ਵਾਸੁਕੀ, ਨਾਗ (ਨਾਗਾਂ) ਦਾ ਰਾਜਾ, ਦੀ ਭੈਣ, ਅਤੇ ਰਿਸ਼ੀ ਜਰਾਤਕਰੂ ਦੀ ਪਤਨੀ ਹੈ।[1] ਉਸ ਨੂੰ ਵਿਸ਼ਾਹਰਾ ਜਾਂ ਪਦਮਾਵਤੀ ਵਜੋਂ ਵੀ ਜਾਣਿਆ ਜਾਂਦਾ ਹੈ।[2] ਆਰੰਭਮੂਲ ਰੂਪ 'ਚ ਇੱਕ ਆਦੀਵਾਸੀ (ਕਬਾਇਲੀ) ਦੇਵੀ, ਮਨਸਾ ਨੂੰ ਹਿੰਦੂਆਂ ਨੇ ਪੂਜਨ ਲਈ ਸਵੀਕਾਰ ਕਰ ਲਿਆ ਸੀ। ਬਾਅਦ ਵਿੱਚ, ਉਸ ਨੂੰ ਉੱਚ ਜਾਤੀ ਹਿੰਦੂ ਪੰਥਨ ਵਿੱਚ ਸ਼ਾਮਲ ਕੀਤਾ ਗਿਆ ਸੀ।[3] ਇੱਕ ਹਿੰਦੂ ਦੇਵੀ ਦੇ ਤੌਰ 'ਤੇ, ਉਸ ਨੂੰ ਰਿਸ਼ੀ ਕਸ਼ਪ ਅਤੇ ਕਦਰੂ, ਨਾਗਾਂ ਦੀ ਮਾਂ, ਦੀ ਧੀ ਵਜੋਂ ਵੀ ਪਛਾਣਿਆ ਜਾਂਦਾ ਹੈ। ਆਈਕੋਨੋਗ੍ਰਾਫੀ![]() ਮਨਸਾ ਨੂੰ ਸੱਪਾਂ ਦੇ ਨਾਲ ਢਕੀ ਇੱਕ ਔਰਤ ਦੇ ਰੂਪ 'ਚ ਦਰਸਾਇਆ ਗਿਆ ਹੈ, ਇੱਕ ਕਮਲ ਤੇ ਬੈਠੀ ਹੋਈ ਜਾਂ ਸੱਪ ਉੱਤੇ ਖੜ੍ਹੀ ਹੋਈ ਹੈ। ਉਹ ਸੱਤ ਕੋਬਰਾ ਦੇ ਫਨਾਂ ਦੀ ਛਤਰ ਛਾਇਆ ਹੇਠ ਆਵਾਸ ਕਰਦੀ ਹੈ। ਕਈ ਵਾਰੀ, ਉਸ ਦੀ ਗੋਦ ਵਿੱਚ ਇੱਕ ਬੱਚਾ ਵੀ ਦਰਸਾਇਆ ਜਾਂਦਾ ਹੈ। ਬੱਚੇ ਨੂੰ ਉਸ ਦੇ ਪੁੱਤਰ ਅਸਤਿਕਾ ਵਜੋਂ ਦਰਸਾਇਆ ਗਿਆ ਹੈ।[1][4] ਪ੍ਰਸਿੱਧ ਮੰਦਰ
ਇਹ ਵੀ ਦੇਖੋ
ਹਵਾਲੇ
ਨੋਟਸ
|
Portal di Ensiklopedia Dunia