ਮਨੂ ਭਾਕਰ
ਮਨੂ ਭਾਕਰ (ਜਨਮ 18 ਫਰਵਰੀ 2002) ਇੱਕ ਭਾਰਤੀ ਓਲੰਪੀਅਨ ਹੈ ਜੋ ਨਿਸ਼ਾਨੇਬਾਜ਼ੀ ਵਿੱਚ ਮੁਕਾਬਲਾ ਕਰਦੀ ਹੈ। ਉਸਨੇ ਪੈਰਿਸ ਵਿੱਚ 2024 ਗਰਮੀਆਂ ਦੀਆਂ ਓਲੰਪਿਕ ਵਿੱਚ ਦੋ ਕਾਂਸੀ ਦੇ ਤਮਗ਼ੇ ਜਿੱਤੇ। ਪਹਿਲਾਂ, ਉਸਨੇ ਪੈਰਿਸ 2024 ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਭਾਰਤੀਆਂ ਦਾ ਖਾਤਾ ਖੋਲ੍ਹਿਆ, ਜਿਸ ਨਾਲ ਉਹ ਕਿਸੇ ਵੀ ਓਲੰਪਿਕ ਵਿੱਚ ਤਮਗ਼ਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ।[1] ਇਸੇ ਐਡੀਸ਼ਨ ਵਿੱਚ, ਉਸਨੇ ਸਰਬਜੋਤ ਸਿੰਘ ਨਾਲ ਮਿਲਕੇ ਮਿਕਸਡ 10 ਮੀਟਰ ਏਅਰ ਪਿਸਟਲ ਟੀਮ ਈਵੈਂਟ ਵਿੱਚ ਭਾਰਤ ਲਈ ਇੱਕ ਹੋਰ ਕਾਂਸੀ ਦਾ ਤਮਗ਼ਾ ਜਿੱਤਿਆ, ਇੱਕ ਓਲੰਪਿਕ ਵਿੱਚ 2 ਤਮਗ਼ੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਅਤੇ ਨਾਲ ਹੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਕ ਓਲੰਪਿਕ ਵਿੱਚ 2 ਤਮਗ਼ੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ। ਇਸ ਤੋਂ ਪਹਿਲਾਂ, ਉਸਨੇ 16 ਸਾਲ ਦੀ ਉਮਰ ਵਿੱਚ 2018 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ।[2] ਇਸ ਤੋਂ ਪਹਿਲਾਂ, ਉਹ 2018 ਵਿੱਚ ਆਈਐਸਐਸਐਫ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਵੀ ਬਣ ਗਈ ਸੀ.[2] ਨਿੱਜੀ ਜ਼ਿੰਦਗੀ ਅਤੇ ਪਿਛੋਕੜਭਾਕਰ ਦਾ ਜਨਮ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਗੋਰੀਆ ਪਿੰਡ ਵਿੱਚ ਹੋਇਆ। ਉਸ ਦੇ ਪਿਤਾ ਸਮੁੰਦਰੀ ਇੰਜੀਨੀਅਰ ਸਨ ਅਤੇ ਉਸ ਦੀ ਮਾਤਾ ਸਕੂਲ ਪ੍ਰਿੰਸੀਪਲ। ਉਸ ਦਾ ਪ੍ਰਦਰਸ਼ਨ ਨਿਸ਼ਾਨੇਬਾਜ਼ੀ ਵਿੱਚ ਮੋਹਰੀ ਰਿਹਾ ਹੈ। ਇਸ ਦੇ ਨਾਲ ਹੀ ਬਾਕਸਿੰਗ, ਅਥਲੈਟਿਕਸ, ਸਕੇਟਿੰਗ ਅਤੇ ਜੂਡੋ ਕਰਾਟੇ ਆਦਿ ਸਮੇਤ ਕਈ ਹੋਰ ਖੇਡਾਂ ਵਿੱਚ ਵੀ ਉਹ ਹਿੱਸਾ ਲੈਂਦੀ ਰਹੀ ਹੈ। ਆਪਣੇ ਸ਼ੁਰੂਆਤੀ ਜੀਵਨ ਵਿੱਚ ਭਾਕਰ ਵੱਲੋਂ ਪਿਸਤੌਲ ਨਾਲ ਲੈ ਕੇ ਜਨਤਕ ਆਵਾਜਾਈ ਦੇ ਸਾਧਨਾਂ ਰਾਹੀਂ ਸਫ਼ਰ ਕਰਨਾ ਬਹੁਤ ਚੁਣੌਤੀ ਭਰਪੂਰ ਸੀ।ਉਸ ਵੇਲੇ ਉਹ ਨਾਬਾਲਗ ਸੀ ਅਤੇ ਅਸਲਾ ਨਾਲ ਰੱਖਣਾ ਗੈਰ ਕਾਨੂੰਨੀ ਵੀ ਸੀ। ਉਸ ਦੇ ਪਿਤਾ ਨੇ ਨੌਕਰੀ ਛੱਡ ਦਿੱਤੀ ਤਾਂ ਜੋ ਉਹ ਆਪਣੀ ਬੇਟੀ ਨੂੰ ਖੇਡ ਮੁਕਾਬਲੇ ਵਿੱਚ ਹਿੱਸਾ ਦਿਵਾ ਸਕਣ ਅਤੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਲਿਜਾ ਸਕਣ।[3] ਪੇਸ਼ੇਵਰ ਪ੍ਰਾਪਤੀਆਂ2017 ਵਿੱਚ ਭਾਕਰ ਨੇ ਭਾਰਤ ਦੇ ਕੇਰਲਾ ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ 9 ਸੋਨ ਤਮਗੇ ਅਤੇ ਰਾਸ਼ਟਰੀ ਰਿਕਾਰਡ ਤੋੜ ਕੇ ਜਿੱਤ ਹਾਸਿਲ ਕੀਤੀ। ਉਸ ਨੇ 2017 ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਵੀ ਚਾਂਦੀ ਦਾ ਤਮਗਾ ਜਿੱਤ ਕੇ ਸਫਲਤਾ ਪ੍ਰਾਪਤ ਕੀਤੀ। 2018 ਵਿੱਚ ਗੁਆਦਲਜਾਰਾ, ਮੈਕਸੀਕੋ ਵਿਖੇ ਅੰਤਰਰਾਸ਼ਟਰੀ ਖੇਡ ਨਿਸ਼ਾਨੇਬਾਜ਼ੀ ਵਰਲਡ ਕੱਪ ਦੇ ਦਸ ਮੀਟਰ ਦੇ ਏਅਰ ਪਿਸਟਲ ਫਾਈਨਲ ਵਿੱਚ ਭਾਕਰ ਨੇ ਦੋ ਵਾਰ ਦੀ ਚੈਂਪੀਅਨ ਅਲੇਜੰਦਰਾ ਜ਼ਵਾਲਾ ਨੂੰ ਹਰਾਇਆ। ਇਸ ਜਿੱਤ ਨਾਲ ਉਹ ਭਾਰਤ ਦੀ ਸਭ ਤੋਂ ਛੋਟੀ ਸੋਨ ਤਮਗਾ ਜਿੱਤਣ ਵਾਲੀ ਖਿਡਾਰਣ ਬਣ ਗਈ। ਉਸ ਨੇ 2018 ਵਿੱਚ ਆਈ.ਐੱਸ.ਐੱਸ.ਐੱਫ. ਜੂਨੀਅਰ ਵਰਲਡ ਕੱਪ ਵਿੱਚ ਵੀ ਦੋ ਸੋਨੇ ਦੇ ਤਮਗੇ ਜਿੱਤੇ। ਉਸੇ ਸਾਲ, 16 ਸਾਲ ਦੀ ਉਮਰ ਵਿਚ ਉਸ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਦਸ ਮੀਟਰ ਦੇ ਏਅਰਪਿਸਟਲ ਇਵੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਆਪਣੇ ਸਕੋਰ ਦੇ ਨਾਲ ਇੱਕ ਨਵਾਂ ਰਾਸ਼ਟਰਮੰਡਲ ਖੇਡ ਰਿਕਾਰਡ ਕਾਇਮ ਕੀਤਾ। ਮਈ 2019 ਵਿੱਚ ਮਿਉਨਿਖ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਦਸ ਮੀਟਰ ਦੇ ਏਅਰ ਪਿਸਟਲ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕਰਕੇ 2021 ਓਲੰਪਿਕਸ ਵਿੱਚ ਆਪਣੀ ਥਾਂ ਬਣਾਈ। ਅਗਸਤ 2020 ਵਿੱਚ, ਭਾਕਰ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਵਰਚੂਅਲ ਸਮਾਰੋਹ ਵਿੱਚ ਅਰਜਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੈਰਿਸ ਵਿੱਚ ਹੋਈਆਂ 2024 ਗਰਮੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਉਸਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਮਗ਼ਾ ਜਿੱਤਿਆ।30 ਜੁਲਾਈ ਨੂੰ ਪੈਰਿਸ ਉਲੰਪਿਕ ‘ਚ ਹੋਏ 10 ਮੀਟਰ ਮਿਕਸਡ ਪਿਸਟਲ ਮੁਕਾਬਲਿਆਂ ‘ਚ ਉਸਨੇ ਸਰਬਜੋਤ ਸਿੰਘ ਨਾਲ ਸਾਂਝੇ ਤੌਰ ‘ਤੇ ਦੂਜਾ ਤਮਗ਼ਾ ਜਿੱਤਿਆ; ਇਸ ਤਰ੍ਹਾਂ ਉਹ ਇੱਕੋ ਉਲੰਪਿਕ ‘ਚ ਦੋ ਤਮਗ਼ੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ। ਤਮਗੇ
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia