ਮਯੰਕ ਅਗਰਵਾਲ
ਮਯੰਕ ਅਨੁਰਾਗ ਅਗਰਵਾਲ (ਜਨਮ 16 ਫਰਵਰੀ 1991)[2] ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਜੋ ਕਰਨਾਟਕ ਲਈ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਵਜੋਂ ਖੇਡਦਾ ਹੈ। ਉਸਨੇ 26 ਦਸੰਬਰ 2018 ਨੂੰ ਆਸਟਰੇਲੀਆ ਖ਼ਿਲਾਫ਼ ਭਾਰਤੀ ਕ੍ਰਿਕਟ ਟੀਮ ਲਈ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[3] ਸ਼ੁਰੂਆਤੀ ਕੈਰੀਅਰਉਹ ਸਾਲ 2008-09 ਦੀ ਅੰਡਰ-19 ਕੂਚ ਬਿਹਾਰ ਟਰਾਫੀ ਅਤੇ 2010 ਦੇ ਆਈਸੀਸੀ ਅੰਡਰ -19 ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੇ ਪ੍ਰਦਰਸ਼ਨ ਨਾਲ ਪ੍ਰਸਿੱਧ ਹੋਇਆ ਸੀ, ਜਿਸ ਵਿੱਚ ਉਹ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ।[4] ਉਸ ਨੂੰ 2010 ਵਿੱਚ ਕਰਨਾਟਕ ਪ੍ਰੀਮੀਅਰ ਲੀਗ ਵਿੱਚ ਮੈਨ ਆਫ ਦਿ ਸੀਰੀਜ਼ ਵੀ ਚੁਣਿਆ ਗਿਆ ਸੀ। ਉਸਨੇ ਇਸ ਟੂਰਨਾਮੈਂਟ ਵਿੱਚ ਇੱਕ ਸੈਂਕੜਾ ਵੀ ਲਗਾਇਆ ਸੀ।[5] ਉਹ ਬੰਗਲੌਰ ਵਿਚਲੇ ਬਿਸ਼ਪ ਕਾਟਨ ਲੜਕਿਆਂ ਦਾ ਸਕੂਲ ਅਤੇ ਜੈਨ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ।[6] ਘਰੇਲੂ ਕ੍ਰਿਕਟਨਵੰਬਰ 2017 ਵਿੱਚ ਉਸਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਆਪਣਾ ਪਹਿਲਾ ਤੀਹਰਾ ਸੈਂਕੜਾ ਲਗਾਇਆ ਜਦੋਂ ਉਸਨੇ 2017-18 ਰਣਜੀ ਟਰਾਫੀ ਕਰਨਾਟਕ ਲਈ ਖੇਡਦਿਆਂ ਮਹਾਂਰਾਸ਼ਟਰ ਵਿਰੁੱਧ ਬੱਲਬਾਜ਼ੀ ਕਰਦਿਆਂ ਨਾਬਾਦ ਰਹਿ ਕੇ 304 ਦੌੜਾਂ ਬਣਾਈਆਂ।[7] ਇਹ ਭਾਰਤ ਵਿੱਚ ਪਹਿਲਾ ਦਰਜਾ ਕ੍ਰਿਕਟ ਵਿੱਚ 50ਵਾਂ ਤੀਹਰਾ ਸੈਂਕੜਾ ਸੀ।[8] ਉਸੇ ਮਹੀਨੇ ਦੇ ਦੌਰਾਨ ਉਸਨੇ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਵਿੱਚ 1000 ਦੌੜਾਂ ਬਣਾਈਆਂ।[9][10] ਉਹ 2017-18 ਦੀ ਰਣਜੀ ਟਰਾਫੀ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ, ਜਿਸਨੇ ਟੂਰਨਾਮੈਂਟ ਨੂੰ 1,160 ਦੌੜਾਂ ਨਾਲ ਖਤਮ ਕੀਤਾ।[11] ਜਨਵਰੀ 2018 ਵਿੱਚ ਉਸਨੂੰ ਕਿੰਗਜ਼ ਇਲੈਵਨ ਪੰਜਾਬ ਨੇ 2018 ਆਈਪੀਐਲ ਨਿਲਾਮੀ ਵਿੱਚ ਖਰੀਦਿਆ ਸੀ।[12] ਫਰਵਰੀ 2018 ਵਿੱਚ ਉਹ ਅੱਠ ਮੈਚਾਂ ਵਿੱਚ 723 ਦੌੜਾਂ ਦੇ ਕੇ 2017-18 ਦੀ ਵਿਜੇ ਹਜ਼ਾਰੇ ਟਰਾਫੀ ਵਿੱਚ ਸਭ ਤੋਂ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ।[13] ਉਸਨੇ ਸਾਰੇ ਫਾਰਮੈਟਾਂ ਵਿੱਚ ਕੁੱਲ 2,141 ਦੌੜਾਂ ਬਣਾਈਆਂ, ਜੋ ਕਿ ਕਿਸੇ ਇੱਕ ਭਾਰਤੀ ਘਰੇਲੂ ਸੀਜ਼ਨ ਵਿੱਚ ਕਿਸੇ ਵੀ ਬੱਲੇਬਾਜ਼ ਦੁਆਰਾ ਸਭ ਤੋਂ ਵੱਧ ਹੈ।[14] ਜੂਨ 2018 ਵਿੱਚ ਉਸਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੁਆਰਾ ਰਣਜੀ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਕਰਕੇ ਲਈ ਮਾਧਵ ਰਾਓ ਸਿੰਧੀਆ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।[15] ਉਹ ਕਰਨਾਟਕ ਲਈ 2018–19 ਵਿਜੇ ਹਜ਼ਾਰੇ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸੀ, ਜਿਸ ਵਿੱਚ ਸੱਤ ਮੈਚਾਂ ਵਿੱਚ 251 ਦੌੜਾਂ ਬਣਾਈਆਂ ਸਨ।[16] ਅਕਤੂਬਰ 2018 ਵਿੱਚ ਉਸਨੂੰ ਇੰਡੀਆ ਬੀ ਦੀ ਟੀਮ ਵਿੱਚ 2018–19 ਦੇਵਧਰ ਟਰਾਫੀ ਲਈ ਨਾਮਜ਼ਦ ਕੀਤਾ ਗਿਆ ਸੀ।[17] ਇਸ ਤੋਂ ਅਗਲੇ ਮਹੀਨੇ ਉਸਨੂੰ 2018–19 ਰਣਜੀ ਟਰਾਫੀ ਤੋਂ ਪਹਿਲਾਂ ਨਿਗਾਹ ਰੱਖੇ ਜਾਣ ਵਾਲੇ ਅੱਠ ਖਿਡਾਰੀਆਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਸੀ।[18] ਅੰਤਰਰਾਸ਼ਟਰੀ ਕੈਰੀਅਰਸਤੰਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਖਿਲਾਫ ਲੜੀ ਲਈ ਭਾਰਤ ਦੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਉਹ ਨਹੀਂ ਖੇਡਿਆ।[19] ਦਸੰਬਰ 2018 ਵਿੱਚ ਉਸਨੂੰ ਆਸਟਰੇਲੀਆ ਖ਼ਿਲਾਫ਼ ਲੜੀ ਲਈ ਭਾਰਤ ਦੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਜਦੋਂ ਪ੍ਰਿਥਵੀ ਸ਼ਾਅ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਹੋ ਗਿਆ ਸੀ।[20] ਉਸਨੇ 26 ਦਸੰਬਰ 2018 ਨੂੰ ਆਸਟਰੇਲੀਆ ਖ਼ਿਲਾਫ਼ ਆਪਣਾ ਟੈਸਟ ਖੇਡਿਆ। ਮੈਲਬਰਨ ਕ੍ਰਿਕਟ ਮੈਦਾਨ ਵਿੱਚ ਆਪਣੀ ਪਹਿਲੀ ਪਾਰੀ ਵਿੱਚ ਉਸਨੇ 76 ਦੌੜਾਂ ਬਣਾਈਆਂ।[21] ਇਹ ਆਸਟਰੇਲੀਆ ਵਿੱਚ ਆਪਣਾ ਪਹਿਲਾ ਟੈਸਟ ਮੈਚ ਖੇਡਦਿਆਂ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਸਭ ਤੋਂ ਵੱਧ ਸਕੋਰ ਸੀ ਜਿਸ ਵਿੱਚ ਉਸਨੇ 1947 ਵਿੱਚ ਸਿਡਨੀ ਕ੍ਰਿਕਟ ਮੈਦਾਨ (ਐਸ.ਸੀ.ਜੀ.) ਵਿੱਚ ਦੱਤੂ ਫਡਕਰ ਦੁਆਰਾ ਸਥਾਪਤ ਕੀਤੇ ਗਏ 51 ਦੌੜਾਂ ਦੇ ਪਿਛਲੇ ਰਿਕਾਰਡ ਨੂੰ ਤੋੜਿਆ।[22][23] ਉਸਨੇ ਚੌਥਾ ਟੈਸਟ ਵੀ ਖੇਡਿਆ ਅਤੇ 195 ਦੌੜਾਂ ਨਾਲ ਸੀਰੀਜ਼ ਖਤਮ ਕੀਤੀ।[24] ਜੁਲਾਈ 2019 ਵਿੱਚ ਉਸਨੂੰ ਵਿਜੇ ਸ਼ੰਕਰ ਦੀ ਥਾਂ ਤੇ 2019 ਦੇ ਕ੍ਰਿਕਟ ਵਰਲਡ ਕੱਪ ਲਈ ਭਾਰਤ ਦੀ ਟੀਮ ਕੀਤਾ ਗਿਆ ਸੀ, ਜਿਸ ਨੂੰ ਸੱਟ ਕਾਰਨ ਟੂਰਨਾਮੈਂਟ ਦੇ ਬਾਕੀ ਮੈਚਾਂ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।[25] ਨਿੱਜੀ ਜ਼ਿੰਦਗੀਅਗਰਵਾਲ ਵਿਪਾਸਨਾ ਦੇ ਧਿਆਨ ਦੀ ਤਕਨੀਕ ਦਾ ਅਭਿਆਸ ਕਰਦਾ ਹੈ, ਜਿਸਨੂੰ ਉਸਦੇ ਪਿਤਾ ਅਨੁਰਾਗ ਅਗਰਵਾਲ ਨੇ ਉਸਨੂੰ ਸਿਖਾਇਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜੋਸਫ਼ ਮਰਫੀ ਦੀ ਕਿਤਾਬ ਦਿ ਪਾਵਰ ਆਫ਼ ਦ ਸਬਕੌਂਸ਼ੀਅਸ ਮਾਈਂਡ ਤੋਂ ਪ੍ਰੇਰਿਤ ਹੈ।[26][27] ਜਨਵਰੀ 2018 ਵਿੱਚ ਅਗਰਵਾਲ ਨੇ ਬੰਗਲੌਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਸੂਦ ਦੀ ਧੀ ਅਸ਼ੀਤਾ ਸੂਦ ਨਾਲ ਵਿਆਹ ਕਰਵਾ ਲਿਆ ਸੀ।[28] ਇਹ ਵੀ ਵੇਖੋ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia