ਮਹਾਨ ਦਹਿਸ਼ਤਮਹਾਨ ਦਹਿਸ਼ਤ (ਰੂਸੀ: Большой террор) ਜਿਸ ਨੂੰ ਯੇਝੋਵ ਰਾਜ (ਰੂਸੀ: ежовщина, ਯੇਝੋਵਸ਼ਚੀਨਾ) ਵੀ ਕਿਹਾ ਜਾਂਦਾ ਹੈ, ਸੋਵੀਅਤ ਸੰਘ ਵਿੱਚ ਸੰਨ 1937-38 ਵਿੱਚ ਜੋਸੇਫ ਸਟਾਲਿਨ ਦੁਆਰਾ ਆਯੋਜਿਤ ਰਾਜਨੀਤਕ ਦਮਨ ਅਤੇ ਹਤਿਆਵਾਂ ਦਾ ਇੱਕ ਦੌਰ ਸੀ।[1] ਇਸ ਵਿੱਚ ਸਟਾਲਿਨ ਨੇ ਪੂਰੇ ਸੋਵੀਅਤ ਸਮਾਜ ਵਿੱਚ ਬਹੁਤ ਸਾਰੇ ਕਮਿਊਨਿਸਟ ਪਾਰਟੀ ਆਗੂਆਂ, ਸਰਕਾਰੀ ਨੌਕਰਾਂ, ਕਿਸਾਨਾਂ, ਲਾਲ ਫੌਜ ਦੇ ਅਧਿਕਾਰੀਆਂ ਅਤੇ ਹੋਰ ਕਈ ਅਸੰਬੰਧਿਤ ਲੋਕਾਂ ਨੂੰ ਫੜਕੇ ਮਰਵਾ ਦਿੱਤਾ ਸੀ। ਅਕਸਰ ਉਹਨਾਂ ਤੇ ਵਿਸ਼ਵਾਸਘਾਤੀ ਹੋਣ ਜਾਂ ਗੜਬੜੀ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਸੀ। ਨਾਲ ਹੀ ਨਾਲ ਪੂਰੇ ਸੋਵੀਅਤ ਸੰਘ ਵਿੱਚ ਸਧਾਰਨ ਨਾਗਰਿਕਾਂ ਉੱਤੇ ਜਬਰਦਸਤ ਪੁਲਿਸ ਦੀ ਨਿਗਰਾਨੀ, ਹਲਕੀ ਜਿਹੀ ਸ਼ਕ ਉੱਤੇ ਵੀ ਲੋਕਾਂ ਨੂੰ ਜੇਲ੍ਹ, ਆਮ ਨਾਗਰਿਕਾਂ ਨੂੰ ਇੱਕ ਦੂਜੇ ਉੱਤੇ ਨਜ਼ਰ ਰੱਖਣ ਲਈ ਉਕਸਾਉਣ ਅਤੇ ਮਨਮਾਨੇ ਢੰਗ ਨਾਲਲੋਕਾਂ ਨੂੰ ਮਾਰ ਮੁਕਾਉਣ ਵਰਗੀਆਂ ਕਾਰਵਾਈਆਂ ਵੀ ਚੱਲਦੀਆਂ ਰਹੀਆਂ।[2] ਉਸ ਜ਼ਮਾਨੇ ਵਿੱਚ ਸੋਵੀਅਤ ਖੁਫ਼ੀਆ ਪੁਲਿਸ ਦਾ ਪ੍ਰਧਾਨ ਨਿਕੋਲਾਈ ਯੇਜ਼ੋਵ (Никола́й Ежо́в) ਸੀ, ਇਸ ਲਈ ਇਸ ਕਾਲ ਨੂੰ ਬਾਅਦ ਦੇ ਸੋਵੀਅਤ ਅਤੇ ਰੂਸੀ ਇਤਿਹਾਸਕਾਰ ਯੇਜ਼ੋਵ ਰਾਜ ਦੇ ਨਾਮ ਨਾਲ ਵੀ ਜਾਣਦੇ ਹਨ। ਹਵਾਲੇ
|
Portal di Ensiklopedia Dunia