ਮਾਨੁਸ਼ੀ ਛਿੱਲਰ
ਮਾਨੁਸ਼ੀ ਛਿੱਲਰ (ਜਨਮ 14 ਮਈ, 1997) ਭਾਰਤੀ ਮਾਡਲ ਅਤੇ ਮਿਸ ਵਰਲਡ 2017 ਜੇੱਤੂ ਹੈ। ਇਹ ਲੜਕੀ ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਦੀ ਰਹਿਣ ਵਾਲੀ ਨੇ ਮਿਸ ਵਰਲਡ 2017 ਚੁਣੀ ਗਈ। 17 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਸਿਰ ਇਹ ਤਾਜ ਸਜਿਆ ਹੈ। ਇਹ ਮੁਕਾਬਲਾ ਚੀਨ ਦੇ ਸਾਨਿਆ ਸਿਟੀ ਐਰੀਨਾ ਵਿੱਚ ਹੋਇਆ। ਇਸ ਮੁਕਾਬਲੇ ਵਿੱਚ ਵੱਖ ਵੱਖ ਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ। ਮਿਸ ਵਰਲਡ 2016 ਮੁਕਾਬਲੇ ਦੀ ਜੇਤੂ ਪੁਏਰਟੋ ਰਿਕੋ ਦੀ ਸਟੈਫਨੀ ਡੇਲ ਵੈਲੇ ਨੇ ਮਾਨੁਸ਼ੀ ਛਿੱਲਰ ਨੂੰ ਤਾਜ ਪਹਿਨਾਇਆ। ਮਾਨੁਸ਼ੀ ਨੇ ਮਈ 2017 ਵਿੱਚ ਮਿਸ ਇੰਡੀਆ ਵਰਲਡ ਖ਼ਿਤਾਬ ਜਿੱਤਿਆ ਸੀ।[2] ਉਸਨੇ ਕਲੱਬ ਫੈਕਟਰੀ ਅਤੇ ਮਲਾਬਾਰ ਗੋਲਡ ਐਂਡ ਡਾਇਮੰਡ ਦਾ ਇੱਕ ਬ੍ਰਾਂਡ ਅੰਬੈਸਡਰ ਵਜੋਂ ਸਮਰਥਨ ਕੀਤਾ ਹੈ। ਮਾਨੁਸ਼ੀ ਬਾਲੀਵੁੱਡ ਦੀ ਅਭਿਨੇਤਰੀ ਵੀ ਹੈ। ਉਹ ਇਤਿਹਾਸਕ ਡਰਾਮਾ ਫਿਲਮ ਪ੍ਰਿਥਵੀਰਾਜ ਵਿੱਚ ਰਾਜਕੁਮਾਰੀ ਸੰਯੋਗਿਤਾ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ। ਮੁੱਢਲਾ ਜੀਵਨ ਅਤੇ ਸਿੱਖਿਆਮਾਨੁਸ਼ੀ ਦਾ ਜਨਮ ਰੋਹਤਕ, ਹਰਿਆਣਾ ਵਿਖੇ ਹੋਇਆ ਸੀ। ਉਸਦੇ ਪਿਤਾ ਡਾ ਮਿੱਤਰਾ ਬਾਸੂ ਛਿੱਲਰ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਵਿੱਚ ਵਿਗਿਆਨੀ ਹਨ ਅਤੇ ਮਾਤਾ ਡਾ ਨੀਲਮ ਛਿੱਲਰ ਮਨੁੱਖੀ ਵਤੀਰੇ ਅਤੇ ਅਲਾਈਡ ਸਾਇੰਸ ਇੰਸਟੀਚਿਊਟ ਵਿੱਚ ਐਸੋਸੀਏਟ ਪ੍ਰੋਫੈਸਰ ਨਾਈਰੋਕੋਮਿਸਟ੍ਰੀ ਵਿਭਾਗ ਦੇ ਮੁਖੀ ਹਨ।[3][4] ਛਿੱਲਰ ਨਵੀਂ ਦਿੱਲੀ ਦੇ ਸੇਂਟ ਥਾਮਸ ਸਕੂਲ ਵਿੱਚ ਪੜ੍ਹੀ ਸੀ ਅਤੇ 12 ਵੀਂ ਜਮਾਤ ਵਿਚੱ ਅੰਗਰੇਜ਼ੀ ਦੇ ਵਿਸ਼ੇ ਵਿੱਚ ਸਾਰੇ ਭਾਰਤ ਵਿੱਚ ਸੀ.ਬੀ.ਐਸ.ਈ. ਟਾੱਪਰ ਸੀ।[5] ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਆਲ ਇੰਡੀਆ ਪ੍ਰੀ ਮੈਡੀਕਲ ਟੈਸਟ ਅਤੇ ਐਨਈਈਟੀ ਪ੍ਰੀਖਿਆ ਪਾਸ ਕਰ ਲਈ ਸੀ[6] ਅਤੇ ਸੋਨੀਪਤ ਵਿੱਚ ਭਗਤ ਫੂਲ ਸਿੰਘ ਮੈਡੀਕਲ ਕਾਲਜ ਤੋਂ ਮੈਡੀਕਲ ਡਿਗਰੀ (ਐੱਮ.ਬੀ.ਬੀ.ਐਸ.) ਕਰ ਰਹੀ ਹੈ।[7][8] ਉਹ ਇੱਕ ਸਿਖਲਾਈ ਪ੍ਰਾਪਤ ਕੁਚੀਪੁੜੀ ਡਾਂਸਰ ਹੈ, ਅਤੇ ਉਸਨੇ ਉੱਘੇ ਡਾਂਸਰਾਂ ਰਾਜਾ ਅਤੇ ਰਾਧਾ ਰੈਡੀ ਅਤੇ ਕੌਸ਼ਲਿਆ ਰੈਡੀ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ। ਮਾਨੁਸ਼ੀ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਵੀ ਹਿੱਸਾ ਲਿਆ ਹੈ। ਪੇਜੈਂਟਰੀਪੇਜੈਂਟਰੀ ਵਿੱਚ ਮਾਨੁਸ਼ੀ ਦਾ ਸਫ਼ਰ ਐਫਬੀਬੀ ਕੈਂਪਸ ਪ੍ਰਿੰਸੈਸ 2016 ਨਾਲ ਸ਼ੁਰੂ ਹੋਇਆ ਸੀ, ਜਿਥੇ ਉਸਨੂੰ ਮਿਸ ਇੰਡੀਆ ਆਰਗੇਨਾਈਜ਼ੇਸ਼ਨ ਦੁਆਰਾ ਦਸੰਬਰ, 2016 ਵਿੱਚ ਆਯੋਜਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੀ ਫਾਈਨਲਿਸਟ ਵਿੱਚ ਸ਼ੁਮਾਰ ਕੀਤਾ ਗਿਆ ਸੀ।[9] ਇਸ ਤੋਂ ਬਾਅਦ, ਉਸਨੇ ਅਪ੍ਰੈਲ 2017 ਵਿੱਚ ਐਫਬੀਬੀ ਫੇਮਿਨਾ ਮਿਸ ਇੰਡੀਆ ਹਰਿਆਣਾ ਦਾ ਖ਼ਿਤਾਬ ਜਿੱਤਿਆ। ਮਾਨੁਸ਼ੀ ਨੇ ਸਾਲਾਨਾ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਰਿਆਣਾ ਰਾਜ ਦੀ ਨੁਮਾਇੰਦਗੀ ਕੀਤੀ ਅਤੇ ਫਾਈਨਲ ਵਿੱਚ ਉਸਨੂੰ 25 ਜੂਨ 2017 ਨੂੰ ਫੈਮਿਨਾ ਮਿਸ ਇੰਡੀਆ 2017 ਦਾ ਤਾਜ ਪਹਿਨਾਇਆ ਗਿਆ।[10] ਮੁਕਾਬਲੇ ਦੌਰਾਨ, ਛਿੱਲਰ ਨੂੰ ਮਿਸ ਫੋਟੋਜੈਨਿਕ,[11] ਦਾ ਤਾਜ ਪਹਿਨਾਇਆ ਗਿਆ ਅਤੇ ਮੁਕਾਬਲਾ ਜਿੱਤਣ ਦੇ ਨਾਲ ਨਾਲ ਮਿਸ ਵਰਲਡ 2017 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਹੱਕ ਪ੍ਰਾਪਤ ਕੀਤਾ।[12][13][14][15] ਮਿਸ ਵਰਲਡ 2017ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2017 ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ, ਜਿਥੇ ਉਹ ਚੋਟੀ ਦੇ ਮਾਡਲ, ਪੀਪਲਜ਼ ਚੁਆਇਸ, ਅਤੇ ਮਲਟੀਮੀਡੀਆ ਮੁਕਾਬਲਿਆਂ ਵਿੱਚ ਸੈਮੀਫਾਈਨਲ ਬਣੀ, ਅਤੇ ਗਰੁੱਪ ਨੌਂ ਵਿੱਚੋਂ ਹੈਡ-ਟੂ-ਹੈਡ ਚੈਲੇਂਜ ਦੀ ਜੇਤੂ ਸੀ ਅਤੇ ਬਿਊਟੀ ਵਿਦ ਪਰਪਸ ਨਾਲ ਸਹਿ-ਜੇਤੂ ਰਹੀ। ਉਹ ਮਿਸ ਵਰਲਡ ਵਿਖੇ ਬਿਊਟੀ ਵਿਦ ਪਰਪਸ ਜਿੱਤਣ ਵਾਲੀ ਚੌਥੀ ਭਾਰਤੀ ਹੈ ਅਤੇ ਮਿਸ ਵਰਲਡ ਅਤੇ ਬਿਊਟੀ ਵਿਦ ਪਰਪਸ ਸਾਂਝੇ ਤੌਰ ਤੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਉਸਨੇ ਇਹ ਕਹਿ ਕੇ ਮੁਕਾਬਲਾ ਜਿੱਤਿਆ ਕਿ ਇੱਕ ਮਾਂ ਦੀ ਨੌਕਰੀ ਸਭ ਤੋਂ ਵੱਧ ਤਨਖਾਹ ਦੀ ਹੱਕਦਾਰ ਹੈ। ਮਾਨੁਸ਼ੀ ਦਾ ਬਿਊਟੀ ਵਿਦ ਪਰਪਸ ਪ੍ਰੋਜੈਕਟ ਸ਼ਕਤੀ ਪ੍ਰੋਜੈਕਟ ਸੀ। ਮੁਹਿੰਮ ਦਾ ਟੀਚਾ ਮਾਹਵਾਰੀ ਸਫਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ।[16] ਉਸਨੇ ਪ੍ਰੋਜੈਕਟ ਲਈ 20 ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ ਅਤੇ 5000 ਤੋਂ ਵੱਧ ਔਰਤਾਂ ਦਾ ਇਲਾਜ ਕੀਤਾ।[17] 18 ਨਵੰਬਰ 2017 ਨੂੰ, ਮਾਨੁਸ਼ੀ ਨੂੰ ਚੀਨ ਦੇ ਸਾਨਿਆ ਵਿੱਚ ਹੋਏ ਫਾਈਨਲ ਵਿੱਚ ਪੋਇਰਤੋ ਰੀਕੋ ਤੋਂ ਮਿਸ ਵਰਲਡ 2016 ਟਾਈਟਲ ਹੋਲਡਰ ਸਟੀਫਨੀ ਡੇਲ ਵੈਲੇ ਨੇ ਮਿਸ ਵਰਲਡ 2017 ਦਾ ਤਾਜ ਪਹਿਨਾਇਆ ਸੀ। ਉਹ ਤਾਜ ਜਿੱਤਣ ਵਾਲੀ ਛੇਵੀਂ ਭਾਰਤੀ ਔਰਤ ਬਣ ਗਈ, ਇਸ ਤੋਂ ਪਹਿਲਾਂ ਇਹ ਤਾਜ ਜਿੱਤਣ ਵਾਲੀ ਭਾਰਤੀ ਮਿਸ ਵਰਲਡ 2000 ਪ੍ਰਿਅੰਕਾ ਚੋਪੜਾ ਸੀ।[18][19][20][21] ਹਵਾਲੇ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ ਮਾਨੁਸ਼ੀ ਛਿੱਲਰ ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia