ਮਾਰਕਸਵਾਦੀ ਨਾਰੀਵਾਦ
ਮਾਰਕਸਵਾਦੀ ਨਾਰੀਵਾਦ ਨਾਰੀਵਾਦੀ ਸਿਧਾਂਤ ਦੀ ਇੱਕ ਉਪ ਕਿਸਮ ਹੈ ਜੋ ਲਿੰਗ ਅਸਮਾਨਤਾ ਅਤੇ ਦਮਨ ਦੀ ਵਿਆਖਿਆ ਕਰਨ ਲਈ ਨਿਜੀ ਜਾਇਦਾਦ ਅਤੇ ਪੂੰਜੀਵਾਦ ਵਰਗੀਆਂ ਸਮਾਜਕ ਸੰਸਥਾਵਾਂ ਨੂੰ ਅਧਾਰ ਬਣਾਉਂਦੀ ਹੈ। ਮਾਰਕਸਵਾਦੀ ਨਾਰੀਵਾਦੀਆਂ ਦੇ ਮੁਤਾਬਕ ਆਰਥਕ ਅਸਮਾਨਤਾ, ਨਿਰਭਰਤਾ, ਲਿੰਗਾਂ ਦੇ ਵਿੱਚ ਰਾਜਨੀਤਕ ਅਤੇ ਘਰੇਲੂ ਸੰਘਰਸ਼ ਨੂੰ ਨਿਜੀ ਜਾਇਦਾਦ ਜਨਮ ਦਿੰਦੀ ਹੈ, ਅਤੇ ਇਹੋ ਹੀ ਵਰਤਮਾਨ ਸਮਾਜਕ ਸੰਦਰਭ ਵਿੱਚ ਔਰਤਾਂ ਤੇ ਅੱਤਿਆਚਾਰ ਦੀ ਜੜ੍ਹ ਹੈ।ਮਾਰਕਸੀ ਨਾਰੀਵਾਦੀ ਚਿੰਤਕ ਔਰਤਾਂ ਇਹ ਮੰਗ ਕਰਦੀਆਂ ਹਨ ਕਿ ਔਰਤਾਂ ਨੂੰ ਖੇਤੀ ਤੇ ਸਨਅਤੀ ਪੈਦਾਵਾਰ ਦੇ ਖੇਤਰਾਂ ਵਿਚ ਬੰਦਿਆਂ ਦੇ ਬਰਾਬਰ ਹਿੱਸਾ ਤੇ ਹਕੂਕ ਦਿੱਤੇ ਜਾਣ, ਘਰ ਦੇ ਕੰਮ ਮਰਦ ਵੀ ਕਰਨ, ਪ੍ਰੋਲੇਤਾਰੀ ਇਨਕਲਾਬ ਵਿਚ ਔਰਤਾਂ ਬਰਾਬਰ ਦੀਆਂ ਹਿੱਸੇਦਾਰ ਹੋਣ।[1] ਮਾਰਕਸਵਾਦ ਵਿੱਚ ਥਰੈਟੀਕਲ ਦੇ ਪਿਛੋਕੜ ਦੀਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਪ੍ਰਭਾਵਸ਼ਾਲੀ ਲਿਖਤ (1848) ਕਮਿਊਨਿਸਟ ਮੈਨੀਫੈਸਟੋ ਵਿੱਚ [2] ਅਤੇ ਮਾਰਕਸ (1859) ਨੇ ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ ਵਿੱਚ ਪੂੰਜੀਵਾਦ ਅਤੇ ਜ਼ੁਲਮ ਦੇ ਵਿਚਕਾਰ ਰਿਸ਼ਤੇ ਬਾਰੇ ਦੇ ਮੁਢਲੇ ਡਿਸਕੋਰਸ ਦੀ ਕੁਝ ਨਾ ਕੁਝ ਬੁਨਿਆਦ ਰੱਖੀ. ਮਾਰਕਸ (1859), ਦੁਆਰਾ ਵਿਕਸਿਤ ਥਿਊਰੀ ਅਤੇ ਅਧਿਐਨ ਕਰਨ ਦੇ ਢੰਗ ਇਤਿਹਾਸਕ ਭੌਤਿਕਵਾਦ ਉਹਨਾਂ ਤਰੀਕਿਆਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਹਨਾਂ ਰਾਹੀਂ ਆਰਥਿਕ ਸਿਸਟਮ ਸਮਾਜ ਨੂੰ ਸਮੁਚੇ ਤੌਰ 'ਤੇ ਢਾਲਦੇ ਹਨ ਅਤੇ ਰੋਜ਼ਾਨਾ ਦੀ ਜ਼ਿੰਦਗੀ ਅਤੇ ਅਨੁਭਵਾਂ ਨੂੰ ਪ੍ਰਭਾਵਿਤ ਕਰਦੇ ਹਨ।[3] ਇਤਿਹਾਸਕ ਭੌਤਿਕਵਾਦ ਸਮਾਜ ਦੀ ਅਧਾਰ ਬਣਤਰ ਨੂੰ ਨਿਰਧਾਰਤ ਕਰਨ ਵਿੱਚ ਆਰਥਿਕ ਅਤੇ ਤਕਨੀਕੀ ਕਾਰਕਾਂ ਦੀ ਭੂਮਿਕਾ ਤੇ ਇੱਕ ਵੱਡਾ ਜ਼ੋਰ ਦਿੰਦਾ ਹੈ। ਹਵਾਲੇ
|
Portal di Ensiklopedia Dunia