ਮਿਖ਼ਾਇਲ ਪ੍ਰਿਸ਼ਵਿਨ
ਮਿਖਾਇਲ ਮਿਖੇਲੇਵਿਚ ਪ੍ਰਿਸ਼ਵਿਨ (ਰੂਸੀ: Михаи́л Миха́йлович При́швин) (23 ਜਨਵਰੀ (ਨਵਾਂ ਕਲੰਡਰ 4 ਫਰਵਰੀ) 1873 - 16 ਜਨਵਰੀ 1954) ਇੱਕ ਰੂਸੀ/ਸੋਵੀਅਤ ਲੇਖਕ ਸੀ। ਜ਼ਿੰਦਗੀਮਿਖਾਇਲ ਪ੍ਰਿਸ਼ਵਿਨ ਦਾ ਜਨਮ 21 ਜਨਵਰੀ (4 ਫਰਵਰੀ) 1873 ਨੂੰ ਓਰੇਲ ਸੂਬੇ (ਹੁਣ ਲਿਪੇਤਸਕ ਖੇਤਰ ਦੇ ਸਤਾਨੋਵਲਿਆਂਸਕੀ ਜ਼ਿਲ੍ਹੇ) ਵਿੱਚ, ਇੱਕ ਸਫਲ ਵਪਾਰੀ ਪਰਿਵਾਰ ਦੀ ਜਗੀਰ ਤੇ ਹੋਇਆ ਸੀ। ਉਸਨੇ ਰੀਗਾ ਦੇ ਪੌਲੀਟੈਕਨਿਕ ਸਕੂਲ ਵਿਖੇ ਪੜ੍ਹਾਈ ਕੀਤੀ ਅਤੇ ਇੱਕ ਵਾਰ ਮਾਰਕਸਵਾਦੀ ਸਰਕਲ ਵਿੱਚ ਉਸ ਦੀ ਸ਼ਮੂਲੀਅਤ ਲਈ ਗ੍ਰਿਫਤਾਰ ਕੀਤਾ ਗਿਆ ਸੀ। 1902 ਵਿੱਚ, ਪ੍ਰਿਸ਼ਵਿਨ ਲਾਈਪਸਿਸ਼ ਯੂਨੀਵਰਸਿਟੀ ਤੋਂ ਖੇਤੀ-ਵਿਗਿਆਨ ਦੀ ਪੜ੍ਹਾਈ ਕੀਤੀ। ਵਿਸ਼ਵ ਯੁੱਧ ਦੌਰਾਨ, ਉਸ ਨੇ ਇੱਕ ਫੌਜੀ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ। ਜੰਗ ਦੇ ਬਾਅਦ, ਪ੍ਰਿਸ਼ਵਿਨ ਨੇ ਇੱਕ ਪ੍ਰਕਾਸ਼ਕ ਵਜੋਂ ਅਤੇ ਫਿਰ ਇੱਕ ਦਿਹਾਤੀ ਅਧਿਆਪਕ ਦੇ ਤੌਰ 'ਤੇ ਕੰਮ ਕਰਦਾ ਸੀ। ਉਸ ਨੇ 1898 ਵਿੱਚ ਰਸਾਲੇ ਲਈ ਲਿਖਣ ਦਾ ਕੰਮ ਸ਼ੁਰੂ ਕੀਤਾ, ਪਰ ਉਸ ਦੀ ਪਹਿਲੀ ਕਹਾਣੀ, "ਸਾਸ਼ੋਕ" 1906 ਵਿੱਚ ਪ੍ਰਕਾਸ਼ਿਤ ਹੋਈ ਸੀ। ਚੋਣਵੀਆਂ ਰਚਨਾਵਾਂ
ਹਵਾਲੇ
|
Portal di Ensiklopedia Dunia